Saturday, December 9, 2023
More

    Latest Posts

    ਪੰਜਾਬ ਸਰਕਾਰ ਨੂੰ ਵੱਡੀ ਚੁਣੌਤੀ, ਫਾਇਰ ਬ੍ਰਿਗੇਡ ਦੇ ਕੱਚੇ ਕਾਮਿਆਂ ਵੱਲੋਂ ਧਰਨੇ ਦਾ ਐਲਾਨ / A big challenge to the Punjab government the fire brigade workers have announced a strike | ਮੁੱਖ ਖਬਰਾਂ | Action Punjab


    ਮੋਹਾਲੀ: ਮਹਿਕਮਾ ਫਾਇਰ ਬਿ੍ਗੇਡ ਵਿਚ ਸੇਵਾਵਾਂ ਨਿਭਾ ਰਹੇ ਕੱਚੇ ਕਾਮਿਆਂ ਨੇ ਵਿਭਾਗ ਵਿਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਹੁਣ 23 ਅਕਤੂਬਰ ਨੂੰ ਮੁਹਾਲੀ ਨੇੜੇ ਦੇਸੂ ਮਾਜਰਾ ਵਿਖੇ ਪੂਰੀ ਵਰਦੀ ਸਮੇਤ ਪੱਕੇ ਧਰਨੇ ‘ਤੇ ਬੈਠਣ ਜਾ ਰਹੇ ਹਨ।

    ਇਸ ਸਬੰਧੀ ਫਾਇਰ ਬਿ੍ਗੇਡ ਪਟਿਆਲਾ ਦੇ ਕੱਚੇ ਕਾਮਿਆਂ ਵੱਲੋਂ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਤਿਉਹਾਰਾਂ ਦਾ ਸੀਜ਼ਨ ਸਿਰ ‘ਤੇ ਹੋਣ ਕਾਰਨ ਫਾਇਰ ਬਿ੍ਗੇਡ ਦੇ ਕੱਚੇ ਕਰਮਚਾਰੀਆਂ ਦਾ ਇਹ ਧਰਨਾ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਣ ਸਕਦਾ ਹੈ। ਆਪਣੀਆਂ ਮੰਗਾਂ ਸਬੰਧੀ ਨੂੰ ਆਪਣਾ ਮੰਗ ਪੱਤਰ ਦਿੰਦਿਆਂ ਫਾਇਰ ਬਿਗੇ੍ਡ ਯੂਨੀਅਨ ਪੰਜਾਬ ਨੇ 23 ਅਕਤੂਬਰ ਨੂੰ ਧਰਨਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ।

    ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਿੱਚ ਕੰਮ ਕਰਦੇ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੂੰ ਜਲੰਧਰ ਵਿਖੇ 21 ਫਰਵਰੀ ਨੂੰ ਦਿੱਤੇ ਗਏ ਧਰਨੇ ਤੋਂ ਬਾਅਦ ਉਥੋਂ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਨਾਲ 7 ਮਾਰਚ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਅਤੇ ਇਸੇ ਦੌਰਾਨ ਯੂਨੀਅਨ ਨੇ 6 ਮਾਰਚ ਨੂੰ ਅੰਮਿ੍ਤਸਰ ਦੇ ਭੰਡਾਰੀ ਪੁਲ਼ ਵਿਖੇ ਧਰਨੇ ਦਾ ਐਲਾਨ ਕਰ ਦਿੱਤਾ। ਉੱਚ ਅਧਿਕਾਰੀਆਂ ਵੱਲੋਂ ਯੂਨੀਅਨ ਦੇ ਆਗੂਆਂ ਨੂੰ 20 ਦੇ ਸੰਮੇਲਨ ਨੂੰ ਮੁੱਖ ਰੱਖਦੇ ਹੋਏ ਧਰਨਾ ਰੱਦ ਕਰਨ ਲਈ ਕਿਹਾ ਗਿਆ ਅਤੇ 30 ਮਾਰਚ ਨੂੰ ਸਰਕਟ ਹਾਊਸ ਜਲੰਧਰ ਵਿਖੇ ਮੀਟਿੰਗ ਲਈ ਸੱਦਾ ਦਿੱਤਾ ਗਿਆ।

    ਯੂਨੀਅਨ ਆਗੂਆਂ ਨੇ

    ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਸਾਨੂੰ ਸਰਕਾਰ ਵੱਲੋਂ ਵਾਰ ਵਾਰ ਲਾਰੇ ਲਗਾ ਕੇ ਵਕਤ ਲੰਘਾਇਆ ਜਾ ਰਿਹਾ ਹੈ ਅਤੇ ਅਸੀਂ ਸਰਕਾਰ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਾਂ। ਯੂਨੀਅਨ ਆਗੂਆਂ ਨੇ ਕਿਹਾ ਕਿ ਸਾਨੂੰ ਪੱਕਾ ਧਰਨਾ ਲਗਾਉਣ ਲਈ ਸਰਕਾਰ ਨੇ ਮਜਬੂਰ ਕੀਤਾ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਜੋ ਨੁਕਸਾਨ ਹੋਵੇਗਾ, ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

    ਨੇ ਕਿਹਾ ਕਿ ਹੁਣ ਪੰਜਾਬ ਦੇ ਸਾਰੇ ਸਟੇਸ਼ਨਾਂ ਦੇ ਕਰਮਚਾਰੀਆਂ ਵੱਲੋਂ 23 ਅਕਤੂਬਰ ਨੂੰ ਦੇਸੂ ਮਾਜਰਾ ਮੁਹਾਲੀ ਵਿਖੇ ਅਣਮਿਥੇ ਸਮੇਂ ਲਈ ਪੱਕਾ ਧਰਨਾ ਲਗਾਇਆ ਜਾਵੇਗਾ। ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ ਅਤੇ ਮੰਗਾਂ ਮੰਨਣ ਉਪਰੰਤ ਹੀ ਸਾਡੇ ਵੱਲੋਂ ਧਰਨਾ ਚੁੱਕਿਆ ਜਾਵੇਗਾ।

    ਜ਼ਿਕਰਯੋਗ ਹੈ ਕਿ ਮਹਿਕਮਾ ਫਾਇਰ ਬਿ੍ਗੇਡ ਵਿਚ ਪੰਜਾਬ ਭਰ ‘ਚ 1300 ਦੇ ਕਰੀਬ ਕੱਚੇ ਕਾਮੇ ਆਊਟਸੋਰਸ ਅਤੇ ਕੰਟਰੈਕਟ ਉੱਤੇ ਸੇਵਾਵਾਂ ਨਿਭਾਅ ਰਹੇ ਹਨ। ਲੰਘੇ ਮਹੀਨੇ ਪੰਜਾਬ ਸਰਕਾਰ ਵੱਲੋਂ ਇਨਾਂ੍ਹ ਕੱਚੇ ਕਾਮਿਆਂ ਨੂੰ ਅਣਗੌਲਿਆ ਕਰਦਿਆਂ ਮੈਂ ਮਹਿਕਮਾ ਫਾਇਰ ਬਿ੍ਗੇਡ ਵਿਚ 1317 ਫਾਇਰਮੈਨਾ ਅਤੇ ਡਰਾਈਵਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰਕੇ ਪੱਕੀ ਭਰਤੀ ਕੀਤੀ ਜਾ ਰਹੀ ਹੈ। ਵੱਖ ਵੱਖ ਸਟੇਸ਼ਨਾਂ ਉਤੇ ਲੰਮੇ ਸਮੇਂ ਤੋਂ ਕੱਚੇ ਤੌਰ ਤੇ ਸੇਵਾਵਾਂ ਨਿਭਾਅ ਰਹੇ। ਇਨਾਂ੍ਹ ਕਰਮਚਾਰੀਆਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਹੈ। ਇਸ ਮੌਕੇ ਯੂਨੀਅਨ ਆਗੂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.