Trains Collide In Bangladesh: ਬੰਗਲਾਦੇਸ਼ ‘ਚ ਕੰਟੇਨਰ ਅਤੇ ਯਾਤਰੀ ਟਰੇਨ ਵਿਚਾਲੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਦੌਰਾਨ 15 ਦੇ ਕਰੀਬ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਕਿਸ਼ੋਰਗੰਜ ‘ਚ ਇਕ ਯਾਤਰੀ ਰੇਲਗੱਡੀ ਅਤੇ ਮਾਲ ਗੱਡੀ ਵਿਚਾਲੇ ਟੱਕਰ ਹੋ ਗਈ।
ਮਿਲੀ ਜਾਣਕਾਰੀ ਮੁਤਾਬਿਕ ਰਾਜਧਾਨੀ ਢਾਕਾ ਤੋਂ ਕਰੀਬ 80 ਕਿਲੋਮੀਟਰ ਦੂਰ ਭੈਰਬ ਵਿਖੇ ਇਕ ਯਾਤਰੀ ਰੇਲਗੱਡੀ ਦੀ ਮਾਲ ਗੱਡੀ ਨਾਲ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ, ਸਥਾਨਕ ਮੀਡੀਆ ਨੇ ਗਵਾਹਾਂ ਦੇ ਹਵਾਲੇ ਨਾਲ ਦੱਸਿਆ ਕਿ ਕਈ ਲੋਕ ਰੇਲਗੱਡੀ ਦੇ ਹੇਠਾਂ ਫਸ ਗਏ ਸਨ।
ਇਹ ਵੀ ਪੜ੍ਹੋ: Delhi Air Pollution: ਦਿੱਲੀ ‘ਚ ਪ੍ਰਦੂਸ਼ਣ ਦਾ ਕਹਿਰ, ਹਵਾ ਲਗਾਤਾਰ ਹੋ ਰਹੀ ਹੈ ਖਰਾਬ
– ACTION PUNJAB NEWS