Home ਪੰਜਾਬ ਵਿਧਾਇਕਾਂ ਨੀਨਾ ਮਿੱਤਲ ਦੀ ਮਿਹਨਤ ਲਿਆਈ ਰੰਗ

ਵਿਧਾਇਕਾਂ ਨੀਨਾ ਮਿੱਤਲ ਦੀ ਮਿਹਨਤ ਲਿਆਈ ਰੰਗ

0
ਵਿਧਾਇਕਾਂ ਨੀਨਾ ਮਿੱਤਲ ਦੀ ਮਿਹਨਤ ਲਿਆਈ ਰੰਗ

NHAI ਨੇ ਨਲਾਸ਼ ਮੰਦਿਰ ਦੇ ਕੱਟ ਲਈ ਅੰਡਰਪਾਥ ਬਣਾਉਣ ਦਾ ਕੀਤਾ ਨੋਟੀਫਿਕੇਸ਼ਨ ਜਾਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਵਿਧਾਇਕਾਂ ਨੇ ਕੀਤਾ ਧੰਨਵਾਦ

ਰਾਜਪੁਰਾ 23 ਅਕਤੂਬਰ: ਇਤਿਹਾਸਿਕ ਸ਼ਿਵ ਮੰਦਿਰ ਨਲਾਸ ਨੂੰ ਜਾਣ ਵਾਲੇ ਰਾਹ ਤੇ ਪਿਛਲੇ ਲੰਮੇ ਸਮੇਂ ਤੋਂ ਸ਼ਰਧਾਲੂਆਂ ਨੂੰ ਆਵਾਜਾਈ ਲਈ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਜਿਸ ਨੂੰ ਦੇਖਦਿਆਂ ਹੋਇਆਂ ਵਿਧਾਇਕਾਂ ਨੀਨਾ ਮਿੱਤਲ ਵੱਲੋਂ 27 ਅਪ੍ਰੈਲ 2022 ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਵਿੱਚ ਇਤਿਹਾਸਿਕ ਸ਼ਿਵ ਮੰਦਿਰ ਨੂੰ ਜਾਣ ਵਾਲੇ ਰਾਹ ਤੇ ਪੈਂਦੇ ਨੈਸ਼ਨਲ ਹਾਈਵੇ 44 ਵਿੱਚੋਂ ਅੰਡਰਪਾਥ ਬਣਾਉਣ ਲਈ ਪੱਤਰ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋ ਜਲਦ ਅੰਡਰਪਥ ਬਣਾਉਣ ਦਾ ਭਰੋਸਾ ਦਿੱਤਾ ਗਿਆ ਤੇ ਅੱਜ ਨੈਸ਼ਨਲ ਹਾਈਵੇ ਆਫ ਅਥੋਰਟੀ ਵੱਲੋਂ ਇੱਕ ਪੱਤਰ ਜਾਰੀ ਕਰ ਇਤਿਹਾਸਿਕ ਸ਼ਿਵ ਮੰਦਿਰ ਨੂੰ ਜਾਣ ਵਾਲੇ ਰਾਹ ਤੋਂ ਗੁਜਰਦੇ ਨੈਸ਼ਨਲ ਹਾਈਵੇ 44 ਨੀਚੋਂ ਅੰਡਰਪਾਥ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਵਿਧਾਇਕਾਂ ਨੀਨਾ ਮਿੱਤਲ ਨੇ ਦੱਸਿਆ ਕਿ ਸ਼ਿਵ ਜੀ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਰਾਜਪੁਰਾ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹਨਾਂ ਦੇ ਹੀ ਧਾਮ ਨੂੰ ਜਾਣ ਵਾਲੇ ਰਾਹ ਜਿਸ ਤੋਂ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵਾਹਨ ਗੁਜਰਦੇ ਹਨ ਅਤੇ ਉਸ ਜਗ੍ਹਾ ਤੇ ਅੰਡਰ ਪਾਸ ਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਕੇਂਦਰੀ ਮੰਤਰੀ ਨਿਤਿਨ ਗਟਕਰੀ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਵਿੱਚ ਨਿਲਾਸ ਮੰਦਰ ਨੂੰ ਜਾਣ ਲਈ ਨੈਸ਼ਨਲ ਹਾਈਵੇ ਵੱਲੋਂ ਉੱਥੇ ਅੰਡਰਪਾਥ ਬਣਾਉਣ ਦੀ ਮੰਗ ਕੀਤੀ ਗਈ ਸੀ ਜਿਸ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ ਅਤੇ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਭਗਵਾਨ ਸ਼ਿਵ ਦੇ ਧਾਮ ਨੂੰ ਜਾਣ ਵਾਲੇ ਰਾਹ ਤੇ ਹੁਣ ਨਵਾਂ ਅੰਡਰਪਾਥ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਸ਼ਰਧਾਲੂਆਂ ਨੂੰ ਸ਼ਿਵ ਦੇ ਧਾਮ ਜਾਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

LEAVE A REPLY

Please enter your comment!
Please enter your name here