Home ਪੰਜਾਬ Farmer In Mandi: ਮੰਡੀਆਂ ’ਚ ਅਜੇ ਵੀ ਕਿਸਾਨ ਹੋ ਰਹੇ ਖੱਜਲ-ਖੁਆਰ, BKU ਉਗਰਾਹਾਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ | ਮੁੱਖ ਖਬਰਾਂ | Action Punjab

Farmer In Mandi: ਮੰਡੀਆਂ ’ਚ ਅਜੇ ਵੀ ਕਿਸਾਨ ਹੋ ਰਹੇ ਖੱਜਲ-ਖੁਆਰ, BKU ਉਗਰਾਹਾਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ | ਮੁੱਖ ਖਬਰਾਂ | Action Punjab

0
Farmer In Mandi: ਮੰਡੀਆਂ ’ਚ ਅਜੇ ਵੀ ਕਿਸਾਨ ਹੋ ਰਹੇ ਖੱਜਲ-ਖੁਆਰ, BKU ਉਗਰਾਹਾਂ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ | ਮੁੱਖ ਖਬਰਾਂ | Action Punjab

[ad_1]

Farmer In Mandi: ਪੰਜਾਬ ਸਰਕਾਰ ਵੱਲੋਂ ਭਾਵੇਂ ਮੰਡੀਆਂ ਵਿੱਚ ਪ੍ਰੀਤ ਦੇ ਪੁਖਤਾ ਪ੍ਰਬੰਧ ਹੋਣ ਦੇ ਦਾਅਵੇ ਕੀਤੇ ਜਾ ਰਹੇ ਪਰ ਉਸਦੇ ਬਾਵਜੂਦ ਮੰਡੀਆਂ ਵਿੱਚ ਖਰੀਦ ਤੇ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ ਨਜ਼ਰ ਆ ਰਹੇ ਹਨ। ਜਿਸ ਦੇ ਚਲਦਿਆਂ ਅੱਜ ਬਠਿੰਡਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ।

ਜਿਹੜੇ ਜਾਣਕਾਰੀ ਦਿੰਦੇ ਹੋਏ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਸਮੇਂ ਦੋ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ। ਪਹਿਲੀ ਸਮੱਸਿਆ ਤਾਂ ਝੋਨੇ ਦੀ ਖਰੀਦ ਨਹੀਂ ਹੋ ਰਹੀ। ਕਿਉਂਕਿ ਪਹਿਲਾਂ ਆੜ੍ਹਤੀਆਂ ਵੱਲੋਂ ਹੜਤਾਲ ਕੀਤੀ ਗਈ। ਫਿਰ ਸ਼ੈਲਰ ਮਾਲਕਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ। ਜਿਸ ਕਾਰਨ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ। ਕਿਸਾਨ ਪਰੇਸ਼ਾਨ ਹੋ ਰਹੇ ਹਨ। ਇਸ ਲਈ ਤੁਰੰਤ ਇਸ ਦਾ ਨਿਪਟਾਰਾ ਕਰਕੇ ਕਿਸਾਨਾਂ ਦਾ ਝੋਨਾ ਚੁੱਕਿਆ ਜਾਵੇ ।

ਦੂਜੀ ਸਮੱਸਿਆ ਇਹ ਹੈ ਕਿ ਕਿਸਾਨਾਂ ਨੂੰ ਡੀਏਪੀ ਖਾਦ ਨਹੀਂ ਮਿਲ ਰਹੀ। ਜੋ ਨਿੱਜੀ ਦੁਕਾਨਾਂ ਤੋਂ ਖਾਦ ਮਿਲਦੀ ਹੈ। ਉਸ ਨਾਲ ਨਿੱਕ ਸੁਕ ਮਿਲਾ ਕੇ ਦਿੱਤਾ ਜਾਂਦਾ ਹੈ। ਜਿਸ ਕਾਰਨ ਕਿਸਾਨ ਦੀ ਲੁੱਟ ਹੋ ਰਹੀ ਹੈ। ਕਿਉਂਕਿ ਜਿਹੜੀ ਚੀਜ਼ ਡੀਏਪੀ ਖਾਦ ਦੇ ਨਾਲ ਮਿਲਾ ਕੇ ਦਿੱਤੀ ਜਾਂਦੀ ਹੈ। ਉਸ ਦੀ ਕਿਸਾਨ ਨੂੰ ਲੋੜ ਹੀ ਨਹੀਂ ਹੁੰਦੀ। ਇਸ ਲਈ ਇਸ ਦਾ ਤੁਰੰਤ ਹੱਲ ਕੀਤਾ ਜਾਵੇ। ਨਹੀਂ ਤਾਂ ਕਿਸਾਨਾਂ ਕੋਲ ਪ੍ਰਦਰਸ਼ਨ ਤੋਂ ਬਗੈਰ ਹੋਰ ਕੋਈ ਸਹਾਰਾ ਨਹੀਂ ਰਹਿ ਜਾਂਦਾ।

ਇਹ ਵੀ ਪੜ੍ਹੋ: ਲੁਧਿਆਣਾ ਦੇ ਪਾਇਲ ‘ਚ ਸਥਿਤ ਇਸ 200 ਸਾਲ ਪੁਰਾਣੇ ਮੰਦਰ ‘ਚ ਅੱਜ ਵੀ ਹੁੰਦੀ ਰਾਵਣ ਦੀ ਪੂਜਾ

– ACTION PUNJAB NEWS

[ad_2]

LEAVE A REPLY

Please enter your comment!
Please enter your name here