Saturday, December 2, 2023
More

    Latest Posts

    RBI MPC: ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਨੀਤੀ ਕਮੇਟੀ ਦੀ ਬੈਠਕ ਤੋਂ ਬਾਅਦ ਮਹਿੰਗਾਈ ‘ਤੇ ਕੀ ਕਿਹਾ… | ਕਾਰੋਬਾਰ | ActionPunjab


    RBI MPC: ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਕਮੇਟੀ ਦੀ ਬੈਠਕ ਤੋਂ ਬਾਅਦ ਲੋਕਾਂ ਨੂੰ ਤਿਉਹਾਰਾਂ ਤੋਂ ਪਹਿਲਾਂ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਅਤੇ ਉਨ੍ਹਾਂ ਨੇ ਦੱਸਿਆ ਕੀ “ਸਾਰੇ ਸਬੰਧਤ ਪਹਿਲੂਆਂ ‘ਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ, ਮੁਦਰਾ ਨੀਤੀ ਕਮੇਟੀ ਨੇ ਸਰਬਸੰਮਤੀ ਨਾਲ ਰੇਪੋ ਦਰ ਨੂੰ 6.5 ਫੀਸਦੀ ‘ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਦੌਰਾਨ, ਆਰਬੀਆਈ ਗਵਰਨਰ ਨੇ ਜੀਡੀਪੀ ਅਨੁਮਾਨਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

    MPC ਦੇ ਸਾਰੇ ਮੈਂਬਰ ਦਰਾਂ ਨੂੰ ਸਥਿਰ ਰੱਖਣ ਦੇ ਹੱਕ ‘ਚ ਸਨ : 

    ਆਰਬੀਆਈ ਗਵਰਨਰ ਦਾ ਕਹਿਣਾ ਸੀ ਕਿ ਸਤੰਬਰ ਮਹੀਨੇ ਵਿੱਚ ਮਹਿੰਗਾਈ ਘਟਣ ਦੀ ਉਮੀਦ ਅਤੇ ਉਨ੍ਹਾਂ ਨੇ ਕਿਹਾ ਸੀ ਕੀ  ਰੇਪੋ ਦਰ ਵਿੱਚ ਵਾਧੇ ਦਾ ਅਸਰ ਅਰਥਵਿਵਸਥਾ ‘ਤੇ ਦਿਖਾਈ ਦੇ ਰਿਹਾ ਹੈ। ਆਰਬੀਆਈ ਗਵਰਨਰ ਮੁਤਾਬਕ ਉੱਚੀ ਮਹਿੰਗਾਈ ਦਰ ਅਰਥਵਿਵਸਥਾ ਲਈ ਖ਼ਤਰਾ ਹੈ। ਗਵਰਨਰ ਦੇ ਅਨੁਸਾਰ, MPC ਦੇ ਛੇ ਵਿੱਚੋਂ ਪੰਜ ਮੈਂਬਰ ਅਨੁਕੂਲ ਰੁਖ ਨੂੰ ਬਣਾਈ ਰੱਖਣ ਦੇ ਹੱਕ ਵਿੱਚ ਸਨ। MPC ਦੇ ਸਾਰੇ ਮੈਂਬਰਾਂ ਨੇ ਦਰਾਂ ਨੂੰ ਸਥਿਰ ਰੱਖਣ ਦੇ ਪੱਖ ਵਿੱਚ ਸਹਿਮਤੀ ਪ੍ਰਗਟਾਈ ਸੀ।

    ਆਰਬੀਆਈ ਗਵਰਨਰ ਨੇ ਕਿਹਾ ਕੀ ਸਰਕਾਰੀ ਖਰਚਿਆਂ ਕਾਰਨ ਨਿਵੇਸ਼ ਦੀ ਰਫ਼ਤਾਰ ਵਧੀ ਹੈ। Q2FY24 ਲਈ ਵਿਕਾਸ ਅਨੁਮਾਨ ਨੂੰ 6.5% ‘ਤੇ ਬਰਕਰਾਰ ਰੱਖਿਆ ਗਿਆ ਹੈ। ਤੀਜੀ ਤਿਮਾਹੀ ਲਈ ਵਿਕਾਸ ਦਰ ਦੇ ਅਨੁਮਾਨ ਨੂੰ ਵੀ 6% ‘ਤੇ ਕੋਈ ਬਦਲਾਅ ਨਹੀਂ ਰੱਖਿਆ ਗਿਆ। ਅਤੇ ਉਨ੍ਹਾਂ ਨੇ ਕਿਹਾ ਕਿ ਨੀਤੀਗਤ ਦਰਾਂ ਲੰਬੇ ਸਮੇਂ ਤੱਕ ਉੱਚੀਆਂ ਦਰਾਂ ‘ਤੇ ਰਹਿਣ ਦੀ ਉਮੀਦ ਹੈ।

    RBI ਗਵਰਨਰ ਨੇ ਮਹਿੰਗਾਈ ‘ਤੇ ਕਹੀ ਇਹ ਗੱਲ

    ਆਰਬੀਆਈ ਗਵਰਨਰ ਨੇ ਕਿਹਾ ਕਿ ਟਮਾਟਰ ਦੀਆਂ ਕੀਮਤਾਂ ਹੇਠਾਂ ਆਉਂਦੇ ਨਾਲ ਮਹਿੰਗਾਈ ਘਟਣ ਦੀ ਸੰਭਾਵਨਾ ਹੈ। FY24 ਲਈ ਮਹਿੰਗਾਈ ਦਾ ਅਨੁਮਾਨ 5.4 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਦੂਜੀ ਤਿਮਾਹੀ ਲਈ ਮਹਿੰਗਾਈ ਦਾ ਅਨੁਮਾਨ 6.2% ਤੋਂ ਵਧਾ ਕੇ 6.4% ਕਰ ਦਿੱਤਾ ਗਿਆ ਹੈ।

    ਆਰਬੀਆਈ ਗਵਰਨਰ ਨੇ ਬੈਂਕਾਂ ਨੂੰ ਇਹ ਸਲਾਹ ਦਿੱਤੀ

    ਆਰਬੀਆਈ ਗਵਰਨਰ ਨੇ ਬੈਂਕਾਂ ਨੂੰ ਸਲਾਹ ਦਿੰਦੇ ਸਮੇਂ ਬੈਂਕਾਂ ਅਤੇ NBFCs ਨੂੰ ਆਪਣੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਦੀ ਸਲਾਹ ਦਿੱਤੀ। ਅਤੇ ਉਨ੍ਹਾਂ ਨੇ ਬੈਂਕਾਂ ਨੂੰ ਕਰਜ਼ਾ ਦੇਣ ਲਈ ਆਪਣੇ ਵਾਧੂ ਫੰਡਾਂ ਦੀ ਵਰਤੋਂ ਕਰਨ ਲਈ ਕਿਹਾ ਹੈ। ਅਤੇ ਆਰਬੀਆਈ ਗਵਰਨਰ ਨੇ ਇਸਦੇ ਚਲਦੇ ਸ਼ਹਿਰੀ ਸਹਿਕਾਰੀ ਬੈਂਕਾਂ ਲਈ ਗੋਲਡ ਲੋਨ ਸੀਮਾ 2 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿੱਤੀ ਸਥਿਰਤਾ ਬਣਾਈ ਰੱਖਣ ਲਈ ਸਰਗਰਮੀ ਨਾਲ ਕੰਮ ਕਰਨਾ ਜਾਰੀ ਰੱਖੇਗਾ। ਉਸ ਨੇ ਕਿਹਾ ਕਿ ਗਲੋਬਲ ਵਿੱਤੀ ਲੈਂਡਸਕੇਪ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਸੰਭਾਵੀ ਜੋਖਮ ਪੈਦਾ ਹੋ ਸਕਦੇ ਹਨ।

    – ACTION PUNJAB NEWS




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.