Home ਪੰਜਾਬ ਮੋਹਾਲੀ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਗੈਂਗਸਟਰ ਨਾਲ ਸਬੰਧਤ 4 ਨੌਜਵਾਨ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ | ਮੁੱਖ ਖਬਰਾਂ | Action Punjab

ਮੋਹਾਲੀ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਗੈਂਗਸਟਰ ਨਾਲ ਸਬੰਧਤ 4 ਨੌਜਵਾਨ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ | ਮੁੱਖ ਖਬਰਾਂ | Action Punjab

0
ਮੋਹਾਲੀ ਪੁਲਿਸ ਵੱਲੋਂ ਹੁਸ਼ਿਆਰਪੁਰ ਦੇ ਗੈਂਗਸਟਰ ਨਾਲ ਸਬੰਧਤ 4 ਨੌਜਵਾਨ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ | ਮੁੱਖ ਖਬਰਾਂ | Action Punjab

[ad_1]

ਮੋਹਾਲੀ: ਸੀ.ਆਈ.ਏ ਸਟਾਫ, ਮੋਹਾਲੀ ਵੱਲੋਂ ਮੁੱਖਬਰੀ ਦੇ ਆਧਾਰ ‘ਤੇ ਥਾਣਾ ਬਲੌਂਗੀ ਦੇ ਏਰੀਆ ਵਿੱਚੋਂ ਹੁਸ਼ਿਆਰਪੁਰ ਦੇ ਗੈਂਗਸਟਰ ਨਾਲ ਸਬੰਧਤ 4 ਨੌਜਵਾਨਾਂ ਸੋਰਵ ਕੁਮਾਰ ਉਰਫ ਅਜੈ, ਰਣਜੀਤ ਸਿੰਘ ਉਰਫ ਕਾਕਾ, ਸ਼ਿਵਰਾਜ ਸੋਨ ਅਤੇ ਕੁਸ਼ਰ ਅਸ਼ੀਸ਼ ਰਾਮ ਸਰੂਪ ਨੂੰ ਸਮੇਤ ਨਾਜਾਇਜ਼ ਅਸਲਾ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। 

ਐੱਸ.ਐੱਸ.ਪੀ ਮੋਹਾਲੀ, ਡਾ. ਸੰਦੀਪ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਚਾਰ ਨੋਜਵਾਨ ਗੈਂਗਸਟਰ ਕਲਚਰ ਤੋਂ ਪ੍ਰਭਾਵਿਤ ਸਨ। ਉਨ੍ਹਾਂ ਕਿਹਾ, “ਇਨ੍ਹਾਂ ਪਾਸੋਂ ਦੋਰਾਨੇ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਿਵਰਾਜ ਸੋਨੀ ਯੂ.ਪੀ ਦਾ ਰਹਿਣ ਵਾਲਾ ਹੈ। ਉਹ ਪਿਛਲੇ 4/5 ਮਹੀਨਿਆ ਤੋਂ ਗ੍ਰਿਫ਼ਤਾਰ ਕੀਤੇ ਅਸ਼ੀਸ਼ ਨਾਲ ਖਰੜ ਵਿਖੇ ਰਹਿ ਰਿਹਾ ਸੀ।” 

ਬਿਆਨ ‘ਚ ਅੱਗੇ ਕਿਹਾ, “ਇਹ ਲੋਕ ਯੂ.ਪੀ ਦੇ ਅਲੀਗੜ ਤੋਂ ਹਮਦ ਨਾਮਕ ਅਸਲ ਸਮਗਲਰ ਤੋਂ ਅਸਲਾ ਪੰਜਾਬ ਦੇ ਏਰੀਆ ਵਿੱਚ ਵੱਖ ਵੱਖ ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ। ਇਸ ਵਾਰ ਸ਼ਿਵਰਾਜ ਨੇ ਅਸਲਾ ਸਪਲਾਈਰ ਪਾਸੋਂ ਨਜਾਇਜ਼ ਅਸਲਾ ਅਤੇ ਐਮੂਨੀਸ਼ਨ ਸੌਰਵ ਕੁਮਾਰ ਅਤੇ ਰਣਜੀਤ ਸਿੰਘ ਨੂੰ ਦਵਾਇਆ ਸੀ। ਜਿਸ ਨਾਲ ਇਨ੍ਹਾਂ ਨੇ ਮਿਲ ਕੇ ਇਨ੍ਹੇ ਭਾਰੀ ਅਸਲੇ ਨਾਲ ਹੋਸ਼ਿਆਰਪੁਰ ਵਿੱਚ ਕਿਸੀ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ।” 

ਪੁਲਿਸ ਅਧਿਕਾਰੀ ਨੇ ਦੱਸਿਆ ਕਿ, “ਇਨ੍ਹਾਂ ਵਿਚੋਂ ਅਸ਼ੀਸ਼ ਗੁਜਰਾਤ ਦਾ ਰਹਿਣ ਵਾਲਾ ਹੈ, ਜੋ ਕਿ ਖਰੜ੍ਹ ਵਿੱਚ ਕਿਰਾਏ ਦੇ ਫਲੈਟ ਲੈ ਕੇ ਰਹਿ ਰਿਹਾ ਸੀ। ਜਿੱਥੇ ਤਿੰਨੋ ਮੁਲਜ਼ਮ ਵੀ ਇਸ ਦੇ ਨਾਲ ਰਹਿੰਦੇ ਸਨ। ਇਸ ਫਲੈਟ ਵਿੱਚ ਹੀ ਅਸ਼ੀਸ਼, ਸ਼ਿਵਰਾਜ ਸੋਨੀ ਨਾਲ ਮਿਲ ਕੇ ਯੂ.ਐਸ.ਏ ਦੇ ਨਾਗਰਿਕਾਂ ਨਾਲ ਆਨਲਾਈਨ ਠੱਗੀਆਂ ਮਾਰਦੇ ਸਨ। ਇਹ ਪ੍ਰਸਨਲ ਲੋਨ ਦੇਣ ਦੇ ਸਬੰਧੀ ਸਿੰਬਲ ਸਕੋਰ ਵਧੀਆ ਕਰਨ, ਲੋਨ ਪ੍ਰੋਸੈਸਿੰਗ ਫੀਸ ਦੇ ਨਾਮ ‘ਤੇ ਝਾਂਸੇ ਵਿੱਚ ਫਸਾਕੇ ਠੱਗੀਆ ਮਾਰਦੇ ਅਤੇ ਠੱਗੀ ਦੁਆਰਾ ਕਮਾਏ ਗਏ ਪੈਸਿਆ ਦੀ ਵਰਤੋਂ ਨਾਲ ਅਸਲਾ ਅਤੇ ਐਮੂਨੀਸ਼ਨ ਖਰੀਦ ਕਰਦੇ ਸਨ।” 

ਪੁੱਛਗਿੱਛ ਦੇ ਆਧਾਰ ‘ਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸ਼ਿਵਰਾਜ ਸੋਨੀ ਨੇ ਅਸਲਾ ਸਮਗਲਰ ਹਮਦ ਪਾਸੋਂ ਦੋ ਪਿਸਟਲ ਲੈ ਕੇ ਹੁਸ਼ਿਆਰਪੁਰ ਦੇ ਗੈਗਸਟਰ ਨਾਲ ਸਬੰਧਤ ਕਿਸੇ ਗੁਰਗੇ ਨੂੰ ਸਪਲਾਈ ਵੀ ਕੀਤੇ ਸਨ। ਗ੍ਰਿਫਤਾਰ ਕਿਤੇ ਗਏ ਅਰੋਪਿਆਂ ਕੋਲੋ .32 ਬੋਰ, 315 ਬੋਰ ਦੀ ਪਿਸਟਲਾਂ, 17 ਰੌਂਦ ਅਤੇ 14 ਲੈਪਟੋਪ ਵੀ ਬਰਾਮਦ ਕੀਤੇ ਗਏ ਹਨ।  

– ACTION PUNJAB NEWS

[ad_2]

LEAVE A REPLY

Please enter your comment!
Please enter your name here