Saturday, December 2, 2023
More

  Latest Posts

  Rajasthan Murder : ਰਾਜਸਥਾਨ ’ਚ ਸ਼ਖਸ ਨੇ ਭਰਾ ’ਤੇ ਚਲਾਇਆ 8 ਵਾਰ ਟਰੈਕਟਰ, ਇੱਥੇ ਦੇਖੋ ਖੌਫਨਾਕ ਵੀਡੀਓ | ਵੀਡੀਓ | ActionPunjab


  Rajasthan Murder Video: ਰਾਜਸਥਾਨ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਇੱਕ ਵਿਅਕਤੀ ਨੂੰ ਬਹੁਤ ਹੀ ਬੇਰਹਿਮੀ ਨਾਲ ਟਰੈਕਟਰ ਹੇਠਾਂ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਨ੍ਹਾਂ ਹੀ ਨਹੀਂ ਇਨਸਾਨੀਅਤ ਦੀ ਹੱਦਾਂ ਉਸ ਸਮੇਂ ਪਾਰ ਹੋ ਗਈਆਂ ਜਦੋਂ ਵਿਅਕਤੀ ਦੀ ਮੌਤ ਹੋ ਜਾਣ ਤੱਕ ਉਸਦੇ ਭਰਾ ਨੇ ਉਸ ਦੇ ਉੱਪਰੋਂ 8 ਵਾਰ ਟਰੈਕਟਰ ਨੂੰ ਅੱਗੇ ਪਿੱਛੇ ਚਲਾ ਦਿੱਤਾ। 

  ਝਗੜੇ ਦੌਰਾਨ ਵਿਅਕਤੀ ਦੀ ਮੌਤ 

  ਦੱਸ ਦਈਏ ਕਿ ਇਹ ਘਟਨਾ ਰਾਜਸਥਾਨ ਦੇ ਭਰਤਪੁਰ ‘ਚ ਬਹਾਦਰ ਗੁਰਜਰ ਅਤੇ ਅਤਰ ਸਿੰਘ ਗੁਰਜਰ ਦੇ ਦੋ ਪਰਿਵਾਰਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਬੁੱਧਵਾਰ ਨੂੰ ਇਹ ਭਿਆਨਕ ਘਟਨਾ ਸਾਹਮਣੇ ਆਈ ਹੈ।

  ਮ੍ਰਿਤਕ ’ਤੇ 8 ਵਾਰ ਚਲਾਇਆ ਟਰੈਕਟਰ 

  ਬੁੱਧਵਾਰ ਸਵੇਰੇ ਦੋਵੇਂ ਪਰਿਵਾਰ ਆਹਮੋ-ਸਾਹਮਣੇ ਹੋਏ, ਜਿਸ ਤੋਂ ਬਾਅਦ ਝਗੜਾ ਹੋਇਆ ਅਤੇ ਸਥਿਤੀ ਵਿਗੜ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਪੱਥਰਾਂ ਅਤੇ ਡੰਡਿਆਂ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਹੀ ਨਹੀਂ ਇੱਕ ਵਿਅਕਤੀ ’ਤੇ ਦੂਜੀ ਧਿਰ ਦੇ ਵਿਅਕਤੀ ਵੱਲੋਂ 8 ਵਾਰ ਟਰੈਕਟਰ ਚਲਾਇਆ ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ। 

  ਜ਼ਮੀਨ ਨੂੰ ਲੈ ਕੇ ਹੋਇਆ ਸੀ ਝਗੜਾ 

  ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਐਸਐਚਓ ਜੈਪ੍ਰਕਾਸ਼ ਪਰਮਾਰ ਦਾ ਕਹਿਣਾ ਹੈ ਕਿ ਅੱਡਾ ਪਿੰਡ ਦੇ ਬਹਾਦਰ ਗੁਰਜਰ ਅਤੇ ਅਤਰ ਸਿੰਘ ਗੁਰਜਰ ਵਿਚਕਾਰ ਜ਼ਮੀਨ ਨੂੰ ਲੈ ਕੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਦੋਵਾਂ ਧਿਰਾਂ ਨੇ ਡੰਡਿਆਂ ਨਾਲ ਹਮਲਾ ਕੀਤਾ। ਦੋਹਾਂ ਧਿਰਾਂ ਨੇ ਇੱਕ ਦੂਜੇ ’ਤੇ ਪੱਥਰਬਾਜ਼ੀ ਵੀ ਕੀਤੀ। ਇਸ ਲੜਾਈ ਵਿੱਚ ਔਰਤਾਂ ਵੀ ਸ਼ਾਮਲ ਸਨ। ਦੋਵੇਂ ਆਪਸ ’ਚ ਭਰਾ ਦੱਸੇ ਜਾ ਰਹੇ ਹਨ। 

  ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ 

  ਉਨ੍ਹਾਂ ਅੱਗੇ ਦੱਸਿਆ ਕਿ ਇਸ ਲੜਾਈ ਦੌਰਾਨ 35 ਸਾਲਾ ਨਿਰਪਤ ਗੁਰਜਰ ਜ਼ਮੀਨ ‘ਤੇ ਡਿੱਗ ਗਿਆ। ਇਸੇ ਦੌਰਾਨ ਬਹਾਦਰਪੁਰ ਵਾਲੇ ਪਾਸਿਓਂ ਮੁਲਜ਼ਮਾਂ ਨੇ ਉਸ ਉਪਰ ਟਰੈਕਟਰ ਚਲਾ ਦਿੱਤਾ। ਰੋਕੇ ਜਾਣ ‘ਤੇ ਵੀ ਮੁਲਜ਼ਮ ਨਹੀਂ ਰੁਕੇ ਅਤੇ ਪੀੜਤ ‘ਤੇ ਟਰੈਕਟਰ ਦੇ ਪਹੀਏ ਨੂੰ ਧੱਕਾ ਦਿੰਦੇ ਰਹੇ। ਟਰੈਕਟਰ ਦੀ ਲਪੇਟ ‘ਚ ਆਉਣ ਨਾਲ ਪੀੜਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

  ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ 

  ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਵਾਰ-ਵਾਰ ਪੀੜਤ ‘ਤੇ ਟਰੈਕਟਰ ਚਲਾ ਰਿਹਾ ਹੈ। ਨੇੜੇ-ਤੇੜੇ ਲੋਕ ਮੌਜੂਦ ਹਨ ਪਰ ਉਹ ਮਦਦ ਲਈ ਅੱਗੇ ਨਹੀਂ ਆ ਰਹੇ ਹਨ ਅਤੇ ਘਟਨਾ ਦੀ ਵੀਡੀਓ ਬਣਾ ਰਹੇ ਹਨ।

  ਇਹ ਵੀ ਪੜ੍ਹੋ: Patalkot Express Fire: ਆਗਰਾ ਨੇੜੇ ਪਾਤਾਲਕੋਟ ਐਕਸਪ੍ਰੈਸ ਦੇ ਡੱਬਿਆਂ ‘ਚ ਲੱਗੀ ਭਿਆਨਕ ਅੱਗ, ਯਾਤਰੀਆਂ ਨੇ ਛਾਲ ਮਾਰ ਕੇ ਬਚਾਈ ਜਾਨ

  – ACTION PUNJAB NEWS
  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.