Home ਤੜਕਾ ਪੰਜਾਬੀ Rajkumar Rao News: ਹੁਣ ਰਾਜਕੁਮਾਰ ਰਾਓ ਲੋਕਾਂ ਨੂੰ ਵੋਟ ਪਾਉਣ ਦੀ ਕਰਨਗੇ ਅਪੀਲ ! | ਮਨੋਰੰਜਨ ਜਗਤ | ActionPunjab

Rajkumar Rao News: ਹੁਣ ਰਾਜਕੁਮਾਰ ਰਾਓ ਲੋਕਾਂ ਨੂੰ ਵੋਟ ਪਾਉਣ ਦੀ ਕਰਨਗੇ ਅਪੀਲ ! | ਮਨੋਰੰਜਨ ਜਗਤ | ActionPunjab

0
Rajkumar Rao News: ਹੁਣ ਰਾਜਕੁਮਾਰ ਰਾਓ ਲੋਕਾਂ ਨੂੰ ਵੋਟ ਪਾਉਣ ਦੀ ਕਰਨਗੇ ਅਪੀਲ ! | ਮਨੋਰੰਜਨ ਜਗਤ | ActionPunjab

[ad_1]

Rajkumar Rao News: ਰਾਜਕੁਮਾਰ ਰਾਓ ਇੱਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੂੰ ਜਦੋਂ ਵੀ ਕੋਈ ਭੂਮਿਕਾ ਦਿੱਤੀ ਜਾਂਦੀ ਹੈ ਤਾਂ ਉਹ ਕਿਰਦਾਰ ਬਣ ਜਾਂਦਾ ਹੈ। ਰਾਜਕੁਮਾਰ ਰਾਓ ਜਲਦੀ ਹੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਨਜ਼ਰ ਆਉਣਗੇ। ਜੀ ਹਾਂ ਚੋਣ ਕਮਿਸ਼ਨ ਨੇ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਨੂੰ ਆਪਣਾ ਰਾਸ਼ਟਰੀ ਆਈਕਨ ਬਣਾਇਆ ਹੈ। 

ਦੱਸ ਦਈਏ ਕਿ ਇਹ ਫੈਸਲਾ ਭਾਰਤ ਦੇ ਚੋਣ ਕਮਿਸ਼ਨ ਨੇ 5 ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਠੀਕ ਪਹਿਲਾਂ ਲਿਆ ਹੈ। ਇਸ ਦੇ ਨਾਲ ਹੀ ਰਾਜਕੁਮਾਰ ਰਾਓ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਕਈ ਮਸ਼ਹੂਰ ਹਸਤੀਆਂ ਨੂੰ ਨੈਸ਼ਨਲ ਆਈਕਨ ਬਣਾਇਆ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਸਾਲ ਅਗਸਤ ਵਿੱਚ ਚੋਣ ਕਮਿਸ਼ਨ ਨੇ ਸਚਿਨ ਤੇਂਦੁਲਕਰ ਨੂੰ ਨੈਸ਼ਨਲ ਆਈਕਨ ਬਣਾਇਆ ਸੀ। ਪਰ ਹੁਣ ਰਾਜਕੁਮਾਰ ਰਾਓ ਨੂੰ ਨੈਸ਼ਨਲ ਆਈਕਨ ਬਣਾਉਣ ਪਿੱਛੇ ਚੋਣ ਕਮਿਸ਼ਨ ਦਾ ਇੱਕ ਵੱਖਰਾ ਮਨੋਰਥ ਹੈ। ਦਰਅਸਲ, ਜਲਦੀ ਹੀ 5 ਰਾਜਾਂ ਵਿੱਚ ਚੋਣ ਹੋਣ ਜਾ ਰਹੀਆਂ ਹਨ। ਅਜਿਹੇ ‘ਚ ਚੋਣ ਕਮਿਸ਼ਨ ਦਾ ਸਭ ਤੋਂ ਵੱਡਾ ਫੋਕਸ ਨੌਜਵਾਨਾਂ ‘ਤੇ ਹੈ। ਇਸ ਲਈ ਉਨ੍ਹਾਂ ਨੇ ਸਚਿਨ ਤੋਂ ਬਾਅਦ ਰਾਜਕੁਮਾਰ ਰਾਓ ਨੂੰ ਚੁਣਿਆ। ਜਿਨ੍ਹਾਂ 5 ਰਾਜਾਂ ‘ਚ ਚੋਣਾਂ ਹੋਣ ਜਾ ਰਹੀਆਂ ਹਨ, ਉਹ ਹਨ- ਛੱਤੀਸਗੜ੍ਹ, ਮਿਜ਼ੋਰਮ, ਤੇਲੰਗਾਨਾ, ਰਾਜਸਥਾਨ ਅਤੇ ਮੱਧ ਪ੍ਰਦੇਸ਼।

ਇਹ ਵੀ ਪੜ੍ਹੋ: Salman Khan BodyGuard: ਸਲਮਾਨ ਖਾਨ ਦੇ ਬਾਡੀਗਾਰਡ ਦੀ ਮਾਂ ਪ੍ਰੀਤਮ ਕੌਰ ਨੇ ਕੀਤੀ ਬਦਸਲੂਕੀ !, ਜਾਣੋ ਪੂਰਾ ਮਾਮਲਾ

– ACTION PUNJAB NEWS

[ad_2]

LEAVE A REPLY

Please enter your comment!
Please enter your name here