Home ਪੰਜਾਬ ਫ਼ਿਰੋਜ਼ਪੁਰ ‘ਚ ਬਾਈਕ ਸਵਾਰ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਨਸ਼ਾ ਛੁਡਾਊ ਕੇਂਦਰ ਦਾ ਸੰਚਾਲਕ ਹੋਇਆ ਜ਼ਖ਼ਮੀ | ਮੁੱਖ ਖਬਰਾਂ | Action Punjab

ਫ਼ਿਰੋਜ਼ਪੁਰ ‘ਚ ਬਾਈਕ ਸਵਾਰ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਨਸ਼ਾ ਛੁਡਾਊ ਕੇਂਦਰ ਦਾ ਸੰਚਾਲਕ ਹੋਇਆ ਜ਼ਖ਼ਮੀ | ਮੁੱਖ ਖਬਰਾਂ | Action Punjab

0
ਫ਼ਿਰੋਜ਼ਪੁਰ ‘ਚ ਬਾਈਕ ਸਵਾਰ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, ਨਸ਼ਾ ਛੁਡਾਊ ਕੇਂਦਰ ਦਾ ਸੰਚਾਲਕ ਹੋਇਆ ਜ਼ਖ਼ਮੀ | ਮੁੱਖ ਖਬਰਾਂ | Action Punjab

[ad_1]

Punjab News: ਫ਼ਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਘੱਲਖੁਰਦ ਅਧੀਨ ਪੈਂਦੇ ਪਿੰਡ ਚੰਦਨ ਵਿੱਚ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ‘ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਈਕ ਸਵਾਰ ਲੋਕਾਂ ਨੇ ਸਿੱਖ ਪ੍ਰਚਾਰਕ ਬਾਬਾ ਗੁਰਨਾਮ ਸਿੰਘ ‘ਤੇ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤਾ। ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਬਾਬਾ ਗੁਰਨਾਮ ਸਿੰਘ ਦਾ ਹਾਲਚਾਲ ਜਾਣਨ ਲਈ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵੀ ਪੁੱਜੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਹਮਲਾਵਰਾਂ ਨੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਦੋਂ ਬਾਬਾ ਗੁਰਨਾਮ ਸਿੰਘ ਘਰੋਂ ਬਾਹਰ ਜਾ ਰਹੇ ਸਨ।

ਜ਼ਖ਼ਮੀ ਬਾਬਾ ਗੁਰਨਾਮ ਸਿੰਘ ਵੱਲੋਂ ਪੇਂਡੂ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਹੁਣ ਬਾਬਾ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਘੱਲਖੁਰਦ ਪੁਲਿਸ ਮੁਤਾਬਿਕ ਬਾਈਕ ਸਵਾਰ ਦੋ ਦੋਸ਼ੀਆਂ ਨੇ ਬਾਬਾ ਗੁਰਨਾਮ ਸਿੰਘ ‘ਤੇ ਗੋਲੀਆਂ ਚਲਾਈਆਂ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰਸਤੇ ‘ਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

– ACTION PUNJAB NEWS

[ad_2]

LEAVE A REPLY

Please enter your comment!
Please enter your name here