Home ਪੰਜਾਬ ਬਠਿੰਡਾ ‘ਚ ਚੋਰ ਹੋਏ ਬੇਖੌਫ਼; ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ / Thieves in Bathinda become fearless Grocery store made target | ਪੰਜਾਬ | Action Punjab

ਬਠਿੰਡਾ ‘ਚ ਚੋਰ ਹੋਏ ਬੇਖੌਫ਼; ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ / Thieves in Bathinda become fearless Grocery store made target | ਪੰਜਾਬ | Action Punjab

0
ਬਠਿੰਡਾ ‘ਚ ਚੋਰ ਹੋਏ ਬੇਖੌਫ਼; ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ / Thieves in Bathinda become fearless Grocery store made target | ਪੰਜਾਬ | Action Punjab

[ad_1]

ਬਠਿੰਡਾ: ਬਠਿੰਡਾ ‘ਚ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਤਾਜ਼ਾ ਮਾਮਲਾ ਬਠਿੰਡਾ ਦੇ ਸਾਈਂ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਦੁਆਰਾ ਕਰਿਆਨੇ ਦੀ ਦੁਕਾਨ ‘ਚ ਇੱਕ ਔਰਤ ਅਤੇ ਵਿਅਕਤੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।

ਦੱਸ ਦਈਏ ਕਿ ਇਹ ਨਿਡਰ ਲੁਟੇਰੇ ਹੱਥਾਂ ‘ਚ ਤੇਜ਼ਧਾਰ ਹਥਿਆਰ ਲੈ ਕੇ ਪਹਿਲਾਂ ਬਠਿੰਡਾ ਦੇ ਸੈਣ ਨਗਰ ਸਥਿਤ ਦੁਕਾਨ ‘ਚ ਦਾਖਲ ਹੋਏ ਅਤੇ  ਦੁਕਾਨ ‘ਚ ਇਕੱਲੀ ਔਰਤ ਨੂੰ ਦੇਖ ਕੇ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰਨ ਲੱਗੇ। ਜਿਸ ਸਮੇਂ ਇਸ ਘਟਨਾ ਨੂੰ ਅੰਜਾਮ ਦਿਤਾ ਗਿਆ ਔਰਤ ਦਾ ਪਤੀ ਵੀ ਦੁਕਾਨ ‘ਚ ਮੌਜੂਦ ਸੀ। ਘਰ ਜਾ ਕੇ ਜਦੋਂ ਉਸ ਨੇ ਬਹਾਦਰੀ ਨਾਲ ਲੁਟੇਰਿਆਂ ਦਾ ਮੌਕੇ ‘ਤੇ ਮੁਕਾਬਲਾ ਕੀਤਾ ਤਾਂ ਉਹ ਖ਼ੁਦ ਵੀ ਜ਼ਖ਼ਮੀ ਹੋ ਗਿਆ ਪਰ ਜਿਵੇਂ ਹੀ ਦੁਕਾਨ ਮਾਲਕ ਨੇ ਰੌਲਾ ਪਾਇਆ ਤਾਂ ਲੁਟੇਰੇ ਉੱਥੋਂ ਭੱਜ ਗਏ।

ਕਰਿਆਨੇ ਦੀ ਦੁਕਾਨ ‘ਤੇ ਬੈਠੀ ਔਰਤ ਚੀਨੂੰ ਦਾ ਕਹਿਣਾ ਹੈ ਕਿ ਉਹ 7 ਵਜੇ ਦੁਕਾਨ ‘ਤੇ ਬੈਠੀ ਸੀ ਅਤੇ ਦੁਕਾਨ ‘ਤੇ ਬਹੁਤ ਭੀੜ ਸੀ। ਫਿਰ ਚਾਰ ਵਿਅਕਤੀ ਟੈਕਸੀ ‘ਤੇ ਸਵਾਰ ਹੋ ਕੇ ਦੁਕਾਨ ‘ਤੇ ਆਏ ਅਤੇ ਸਾਮਾਨ ਖਰੀਦਿਆ ਅਤੇ ਉਸ ਸਮਾਨ ਨੂੰ ਚੁੱਕ ਕਾਰ ‘ਚ ਰੱਖਣ ਲੱਗੇ ਪਰ ਜਿਵੇਂ ਹੀ ਦੁਕਾਨ ਮਾਲਕ ਨੇ ਪੈਸੇ ਦੇਣ ਲਈ ਕਿਹਾ ਉਨ੍ਹਾਂ ਨੇ ਏ.ਟੀ.ਐੱਮ. ਕਾਰਡ ਕੱਢ ਕੇ ਪੈਸੇ ਦੇਣ ਦਾ ਬਹਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਉਹ ਉੱਥੋਂ ਬਹਾਨਾ ਲਗਾਕੇ ਚਲੇ ਗਏ।

ਕੁਝ ਸਮੇਂ ਬਾਅਦ ਲੁਟੇਰੇ ਫਿਰ ਦੁਕਾਨ ‘ਤੇ ਆਏ ਜਦੋਂ ਦੁਕਾਨ ਵਿੱਚ ਸਿਰਫ਼ ਔਰਤ ਹੀ ਸੀ। ਔਰਤ ਨੂੰ ਇਕੱਲੀ ਦੇਖ ਕੇ ਇਨ੍ਹਾਂ ਲੋਕਾਂ ਨੇ ਔਰਤ ‘ਤੇ ਹਮਲਾ ਕਰ ਦਿੱਤਾ। ਦੁਕਾਨ ਦੇ ਨਾਲ ਹੀ ਘਰ ਸੀ ਜਿੱਥੋਂ ਮਹਿਲਾ ਦਾ ਪਤੀ ਬਚਾਅ ਲਈ ਅੱਗੇ ਆਇਆ ਅਤੇ ਉਨ੍ਹਾਂ ਦੀ ਹੱਥੋਪਾਈ ਹੋ ਗਈ। ਦਸ ਦਈਏ ਕਿ ਉਨ੍ਹਾਂ ਸਾਰਿਆਂ ਚੋਰਾਂ ਕੋਲ ਤੇਜ਼ਧਾਰ ਹਥਿਆਰ ਸਨ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ। ਔਰਤ ਦੇ ਪਤੀ ਦੀ ਬਹਾਦਰੀ ਅਤੇ ਰੌਲਾ ਪਾਉਣ ਕਾਰਨ ਚਾਰੇ ਚੋਰ ਉੱਥੋਂ ਫ਼ਰਾਰ ਹੋ ਗਏ।

ਬਠਿੰਡਾ ਪੁਲਿਸ ਦੇ ਡੀ.ਐੱਸ.ਪੀ ਕੁਲਦੀਪ ਸਿੰਘ ਬਰਾੜ ਦਾ ਕਹਿਣਾ ਹੈ, “ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਸੀ.ਸੀ.ਟੀ.ਵੀ ਫੂਟੇਜ ਦੀ ਵੀ ਮਦਦ ਲਈ ਜਾ ਰਹੀ ਹੈ। ਆਰੋਪੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।”

– ACTION PUNJAB NEWS

[ad_2]

LEAVE A REPLY

Please enter your comment!
Please enter your name here