Home ਦੇਸ਼ ਦਿੱਲੀ ‘ਚ ਬੇਕਾਬੂ ਕਾਰ ਨੇ ਮਾਰੀ ਟੱਕਰ, ਪੁਲਿਸ ਮੁਲਾਜ਼ਮ ਕਈ ਫੁੱਟ ਦੂਰ ਡਿੱਗਿਆ, ਮੁਲਜ਼ਮ ਗ੍ਰਿਫ਼ਤਾਰ | ਮੁੱਖ ਖਬਰਾਂ | ActionPunjab

ਦਿੱਲੀ ‘ਚ ਬੇਕਾਬੂ ਕਾਰ ਨੇ ਮਾਰੀ ਟੱਕਰ, ਪੁਲਿਸ ਮੁਲਾਜ਼ਮ ਕਈ ਫੁੱਟ ਦੂਰ ਡਿੱਗਿਆ, ਮੁਲਜ਼ਮ ਗ੍ਰਿਫ਼ਤਾਰ | ਮੁੱਖ ਖਬਰਾਂ | ActionPunjab

0
ਦਿੱਲੀ ‘ਚ ਬੇਕਾਬੂ ਕਾਰ ਨੇ ਮਾਰੀ ਟੱਕਰ, ਪੁਲਿਸ ਮੁਲਾਜ਼ਮ ਕਈ ਫੁੱਟ ਦੂਰ ਡਿੱਗਿਆ, ਮੁਲਜ਼ਮ ਗ੍ਰਿਫ਼ਤਾਰ | ਮੁੱਖ ਖਬਰਾਂ | ActionPunjab

[ad_1]

Delhi Shocking Video: ਰਾਜਧਾਨੀ ਦਿੱਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਕਨਾਟ ਪਲੇਸ ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਚੈਕ ਪੋਸਟ ‘ਤੇ ਤਾਇਨਾਤ ਪੁਲਿਸ ਮੁਲਾਜ਼ਮ ਨੂੰ ਟੱਕਰ ਮਾਰ ਦਿੱਤੀ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮ ਕਾਰ ਨਾਲ ਟਕਰਾਉਂਦੇ ਹੀ ਹਵਾ ‘ਚ ਉਛਾਲ ਕੇ ਮਾਰਿਆ, ਘਟਨਾ 24 ਅਕਤੂਬਰ ਦੀ ਦੱਸੀ ਜਾ ਰਹੀ ਹੈ। ਇਸ ਹਾਦਸੇ ਦਾ ਵੀਡੀਓ ਹੁਣ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਇਸ ਘਟਨਾ ‘ਚ ਜ਼ਖਮੀ ਪੁਲਸ ਮੁਲਾਜ਼ਮ ਫਿਲਹਾਲ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਜ਼ਖਮੀ ਕਾਂਸਟੇਬਲ ਦੀ ਪਛਾਣ ਰਵੀ ਸਿੰਘ ਵਜੋਂ ਹੋਈ ਹੈ। ਮੁਲਜ਼ਮ ਦੀ ਪਛਾਣ ਰਾਮਲਖਨ (52) ਵਜੋਂ ਹੋਈ ਹੈ। ਮੁਲਜ਼ਮ ਦਿੱਲੀ ਦੇ ਮੰਡਾਵਲੀ ਦਾ ਰਹਿਣ ਵਾਲਾ ਹੈ। ਘਟਨਾ ਤੋਂ ਬਾਅਦ ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟਰੈਫਿਕ ਪੁਲੀਸ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ।

ਹਾਦਸੇ ਦੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦਿੱਲੀ ਪੁਲਸ ਦੇ ਕਰਮਚਾਰੀ ਕਨਾਟ ਪਲੇਸ ਦੇ ਬਾਹਰੀ ਸਰਕਲ ‘ਤੇ ਨਾਕਾ ਲਗਾ ਕੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਫਿਰ ਇੱਕ ਤੇਜ਼ ਰਫ਼ਤਾਰ ਕਾਰ ਨੇ ਕਾਂਸਟੇਬਲ ਰਵੀ ਸਿੰਘ ਨੂੰ ਟੱਕਰ ਮਾਰ ਦਿੱਤੀ ਅਤੇ ਭੱਜਣ ਲੱਗਾ, ਟੱਕਰ ਹੁੰਦੇ ਹੀ ਸਿਪਾਹੀ ਹਵਾ ਵਿੱਚ ਉਛਾਲ ਕੇ ਕਈ ਫੁੱਟ ਦੂਰ ਜਾ ਡਿੱਗਦਾ ਹੈ। ਹਾਦਸੇ ‘ਚ ਉਸ ਨੂੰ ਕਾਫੀ ਸੱਟਾਂ ਲੱਗੀਆਂ ਹਨ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

– ACTION PUNJAB NEWS[ad_2]

LEAVE A REPLY

Please enter your comment!
Please enter your name here