Bigg Boss 17: ਜਿਵੇ ਕੀ ਤੁਹਾਨੂੰ ਪਤਾ ਹੀ ਹੈ ਕਿ ‘ਬਿੱਗ ਬੌਸ 17’ ਸਲਮਾਨ ਖਾਨ ਦਾ ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ ਹੈ ਜਿਸਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਅਜਿਹੇ ‘ਚ ਇਸ ਰਿਐਲਿਟੀ ਸ਼ੋਅ ‘ਚ ਹਰ ਰੋਜ਼ ਜ਼ਬਰਦਸਤ ਲੜਾਈ ਦੇਖਣ ਨੂੰ ਮਿਲ ਰਹੀ ਹੈ। ਇੱਕ ਵਾਰ ਫਿਰ ਸਲਮਾਨ ਖਾਨ ਨੇ ਆਪਣੇ ਪ੍ਰਤੀਯੋਗੀ ਦੀ ਕਲਾਸ ਲਗਾਈ। ‘ਬਿੱਗ ਬੌਸ 17’ ਦੇ ਨਵੇਂ ਪ੍ਰੋਮੋ ‘ਚ ਆਉਣ ਵਾਲੇ ਐਪੀਸੋਡ ਦੀ ਝਲਕ ਦਿਖਾਈ ਗਈ ਹੈ। ਅਭਿਸ਼ੇਕ ਕੁਮਾਰ ਪਹਿਲੇ ਦਿਨ ਤੋਂ ਹੀ ਸ਼ੋਅ ‘ਚ ਆਪਣੀ ਜ਼ਬਰਦਸਤ ਟੱਕਰ ਲਈ ਸੁਰਖੀਆਂ ‘ਚ ਹਨ। ਹੁਣ ਇੱਕ ਵਾਰ ਫਿਰ ਅਭਿਸ਼ੇਕ ਦਾ ਹਮਲਾਵਰ ਪੱਖ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਅਭਿਸ਼ੇਕ ਦੀ ਮੰਨਾਰਾ ਚੋਪੜਾ ਨਾਲ ਝਗੜਾ ਹੋ ਗਿਆ ਹੈ। ਜਿਸ ਤੋਂ ਬਾਅਦ ਸਲਮਾਨ ਖਾਨ ਉਨ੍ਹਾਂ ਦੀ ਕਲਾਸ ਲਗਾਉਂਦੇ ਨਜ਼ਰ ਆਉਂਦੇ ਹਨ।
‘ਬਿੱਗ ਬੌਸ 17’ ਦਾ ਦੂਜਾ ਵੀਕੈਂਡ ਵੀ ਬਹੁਤ ਧਮਾਕੇਦਾਰ ਹੋਣ ਵਾਲਾ ਹੈ ਕਿਉਂਕਿ ਪਤਾ ਲੱਗਿਆ ਹੈ ਕਿ ਇਸ ਵਾਰ ਵੀ ਸਲਮਾਨ ਖਾਨ ਮੁਕਾਬਲੇਬਾਜ਼ਾਂ ਦਾ ਬੈਂਡ ਵਜਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਲਿਸਟ ‘ਚ ਪਹਿਲਾ ਨਾਂ ਅਭਿਸ਼ੇਕ ਕੁਮਾਰ ਦਾ ਨਾਂ ਹੈ। ਇਸਤੋਂ ਪਹਿਲਾ ਹੀ ਵੀਕੈਂਡ ਦਾ ਪ੍ਰੋਮੋ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਜਿਸ ‘ਚ ਸਲਮਾਨ ਅਭਿਸ਼ੇਕ ਨੂੰ ਸਬਕ ਸਿਖਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਸਲਮਾਨ ਖਾਨ ਦਾ ਗੁੱਸਾ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਸਲਮਾਨ ਖਾਨ ਨੇ ਅਭਿਸ਼ੇਕ ਦੀ ਲਗਾਈ ਕਲਾਸ :
ਇਸ ਵੀਡੀਓ ‘ਚ ਦੇਖਿਆ ਗਿਆ ਹੈ ਕੀ ਅਭਿਸ਼ੇਕ ਕੁਮਾਰ ਮੰਨਾਰਾ ਚੋਪੜਾ ਨੂੰ ਪਰਿਣੀਤੀ ਚੋਪੜਾ ਦੀ ਡੁਪਲੀਕੇਟ ਕਹਿੰਦੇ ਹਨ ਅਤੇ ਇਸ ਲਈ ਸਲਮਾਨ ਖਾਨ ਵੀਕੈਂਡ ਤੇ ਅਭਿਸ਼ੇਕ ਦੀ ਕਲਾਸ ਲਗਾਉਂਦੇ ਨਜ਼ਰ ਆਉਣਗੇ। ਇਸ ਵੀਡੀਓ ਦੇ ਪਰੋਮੋ ‘ਚ ਸਲਮਾਨ ਮੰਨਾਰਾ ਨੂੰ ਪੁੱਛਦੇ ਹੋਏ ਨਜ਼ਰ ਆਏ, ਕੀ ‘ਤੁਹਾਡਾ ਟ੍ਰਿਗਰ ਪੁਆਇੰਟ ਕੀ ਹੈ?’ ਇਸ ‘ਤੇ ਮੰਨਾਰਾ ਨੇ ਕਿਹਾ ਕੀ, ‘ਹਾਂ, ਮੇਰਾ ਟ੍ਰਿਗਰ ਪੁਆਇੰਟ ਇਹ ਹੈ ਕਿ ਜੇਕਰ ਕੋਈ ਮੇਰੇ ਪਰਿਵਾਰ ਬਾਰੇ ਗੱਲ ਕਰੇਗਾ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗੀ।’ ਇਸ ਤੋਂ ਬਾਅਦ ਸਲਮਾਨ ਅਭਿਸ਼ੇਕ ਨੂੰ ਕਹਿੰਦੇ ਹਨ ਕਿ ‘ਤੁਸੀਂ ਮੇਰੇ ਫੈਨ ਹੋ ਸਕਦੇ ਹੋ, ਪਰ ਤੁਹਾਡੀਆਂ ਹਰਕਤਾਂ ਮੇਰੇ ਵਰਗੀਆਂ ਨਹੀਂ ਹਨ।
ਮੰਨਾਰਾ ਨੂੰ ਅਭਿਸ਼ੇਕ ‘ਤੇ ਆਇਆ ਗੁੱਸਾ :
ਇਸ ਵੀਡੀਓ ‘ਚ ਇਹ ਵੀ ਦੇਖਣ ਨੂੰ ਮਿਲਿਆ ਹੈ ਕੀ ਮੰਨਾਰਾ ਗੁੱਸੇ ਵਿੱਚ ਆਪਣਾ ਕੰਟਰੋਲ ਗੁਆ ਬੈਠਦੀ ਹੈ ਅਤੇ ਅਭਿਸ਼ੇਕ ਨੂੰ ਝਿੜਕਦੀ ਹੈ ਅਤੇ ਕਹਿੰਦੀ ਹੈ ਕਿ ਉਹ ਮੇਰੇ ਪਰਿਵਾਰ ਨੂੰ ਲੜਾਈ ਦੇ ਵਿਚਕਾਰ ਕਿਉਂ ਲਿਆ ਰਿਹਾ ਹੈ। ਰਿੰਕੂ ਅਤੇ ਨਾਵੇਦ ਨੇ ਮੰਨਾਰਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ, ਪਰ ਉਨ੍ਹਾਂ ਦੋਵਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਆਏ ਬਹਿਸ ਕਰਦੇ ਰਹੇ। ਇਸ ਸਭ ਦੇ ਵਿਚਕਾਰ ਮੰਨਾਰਾ ਅਭਿਸ਼ੇਕ ‘ਤੇ ਕੁਸ਼ਨ ਸੁੱਟਦੀ ਨਜ਼ਰ ਆਉਂਦੀ ਹੈ, ਜਿਸ ਤੋਂ ਬਾਅਦ ਅਭਿਸ਼ੇਕ ਉੱਚੀ-ਉੱਚੀ ਕਹਿੰਦਾ ਹੈ ਕਿ ਮੰਨਾਰਾ ਨੇ ਮੈਨੂੰ ਮਾਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੰਨਾਰਾ ਚੋਪੜਾ ਪਰਿਣੀਤੀ ਚੋਪੜਾ ਅਤੇ ਪ੍ਰਿਯੰਕਾ ਚੋਪੜਾ ਦੀ ਚਚੇਰੀ ਭੈਣ ਹੈ। ਇਸ ਮਾਮਲੇ ਨੂੰ ਲੈ ਕੇ ਅਭਿਸ਼ੇਕ ਉਸ ਨੂੰ ਵਾਰ-ਵਾਰ ਚਿੜ੍ਹਾਉਂਦਾ ਹੈ।
– ACTION PUNJAB NEWS