Home ਪੰਜਾਬ ਕਲਯੁੱਗ ਦਾ ਕਹਿਰ : ਵਕੀਲ ਨੇ ਆਪਣੀ ਵਿਧਵਾ ਮਾਂ ‘ਤੇ ਢਾਹਿਆ ਅਣਮਨੁੱਖੀ ਤਸ਼ੱਦਦ/ Lawyer inflicts inhumane torture on his widowed mother | ਮੁੱਖ ਖਬਰਾਂ | Action Punjab

ਕਲਯੁੱਗ ਦਾ ਕਹਿਰ : ਵਕੀਲ ਨੇ ਆਪਣੀ ਵਿਧਵਾ ਮਾਂ ‘ਤੇ ਢਾਹਿਆ ਅਣਮਨੁੱਖੀ ਤਸ਼ੱਦਦ/ Lawyer inflicts inhumane torture on his widowed mother | ਮੁੱਖ ਖਬਰਾਂ | Action Punjab

0
ਕਲਯੁੱਗ ਦਾ ਕਹਿਰ : ਵਕੀਲ ਨੇ ਆਪਣੀ ਵਿਧਵਾ ਮਾਂ ‘ਤੇ ਢਾਹਿਆ ਅਣਮਨੁੱਖੀ ਤਸ਼ੱਦਦ/ Lawyer inflicts inhumane torture on his widowed mother | ਮੁੱਖ ਖਬਰਾਂ | Action Punjab

[ad_1]

ਰੋਪੜ: ਮਾਂ ਨੂੰ ਰੱਬ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ ਪਰ ਇਸ ਕਲਯੁੱਗ ਵਿੱਚ ਕੁੱਝ ਅਜਿਹੇ ਵੀ ਲੋਕ ਹਨ ਜੋ ਆਪਣੀ ਮਾਂ ਨੂੰ ਨਰਕ ਭਰੀ ਜ਼ਿੰਦਗੀ ਦੇਣ ਦੇ ਨਾਲ ਨਾਲ ਰੱਬ ਵਰਗੀ ਮਾਂ ‘ਤੇ ਕਹਿਰ ਢਾਉਣ ਤੋ ਰਤਾ ਭਰ ਵੀ ਗੁਰੇਜ਼ ਨਹੀਂ ਕਰਦੇ। ਤਾਜ਼ਾ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਾਂਮਵਰ ਵਕੀਲ ਤੇ ਉਸਦੇ ਪਰਿਵਾਰ ਵੱਲੋਂ ਆਪਣੀ ਬਜ਼ੁਰਗ ਵਿਧਵਾ ਮਾਤਾ ਦੇ ਨਾਲ ਅਣਮਨੁੱਖੀ ਤਸ਼ੱਦਦ ਢਾਹੀ ਗਈ। ਜਿਸ ਤੋ ਬਾਅਦ ਕਾਨੂੰਨੀ ਮੱਦਦ ਨਾਲ ਪੁਲਿਸ ਅਤੇ ‘ਮਨੁੱਖਤਾ ਦੀ ਸੇਵਾ’ ਸੰਸਥਾ ਨੇ ਇਸ ਬਜ਼ੁਰਗ ਨੂੰ ਨਰਕ ਭਰੀ ਜ਼ਿੰਦਗੀ ਤੋ ਬਾਹਰ ਕੱਢ ਹਸਪਤਾਲ ਦਾਖਲ ਕਰਵਾਇਆ ਹੈ ਤੇ ਪੁਲਿਸ ਵੱਲੋ ਇਸ ਕਲਯੁੱਗੀ ਪੁੱਤਰ ਤੇ ਕਾਰਵਾਈ ਕੀਤੀ ਗਈ ਹੈ।

ਇਹ ਨਹੀ ਕਿ ਇਹ ਕੋਈ ਅਨਪੜ੍ਹ ਲੋਕ ਹਨ ਬਲਕਿ ਇਸ ਘਰ ਦਾ ਹਰ ਸ਼ਖਸ਼ ਉੱਚ ਵਿੱਦਿਆ ਹਾਸਲ ਕਰਨ ਵਾਲਾ ਵਕੀਲ ਹੈ ਤੇ ਜਿਸ ‘ਤੇ ਕਹਿਰ ਢਾਇਆ ਜਾ ਰਿਹਾ ਹੈ ਉਹ ਵੀ ਪ੍ਰੋਫ਼ੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹਨ। 73 ਸਾਲਾ ਸੇਵਾ ਮੁਕਤ ਇਸ ਬਜ਼ੁਰਗ ਵਿਧਵਾ ਪ੍ਰੋਫ਼ੈਸਰ ਆਸ਼ਾ ਰਾਣੀ ਦੇ ਨਾਲ ਕੁੱਟ ਮਾਰ ਹੋਣ ਦਾ ਸ਼ੱਕ ਹੋਇਆ ਤਾਂ ਉਸਦੀ ਧੀ ਦੀਪਸ਼ਿਖਾ ਨੇ ਚਲਾਕੀ ਨਾਲ ਆਪਣੇ ਪੇਕੇ ਘਰ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੂਟੇਜ ਹਾਸਲ ਕਰ ਲਈ ਅਤੇ ਇਸ ਸੀ.ਸੀ.ਟੀ.ਵੀ ਵਿੱਚ ਕੈਦ ਹੋਈਆਂ ਕਹਿਰ ਢਾਉਦੀਆਂ ਤਸਵੀਰਾਂ ਤੁਹਾਡੇ ਮਨ ਨੂੰ ਵਿਚਲਿਤ ਤੇ ਭਾਵੁਕ ਵੀ ਜ਼ਰੂਰ ਕਰ ਦੇਣਗੀਆ। ਪਰ ਕਹਿੰਦੇ ਹਨ ਕਿ ਅੱਤ ਤੇ ਖੁਦਾਈ ਦਾ ਵੀ ਵੈਰ ਹੁੰਦਾ ਹੈ। ਇਸ ਘਟਨਾਕ੍ਰਮ ਦੀ ਸਾਰੀ ਜਾਣਕਾਰੀ ਜਦੋਂ ਧੀ ਦੀਪਸ਼ਿਖਾ ਨੇ ‘ਮਨੁੱਖਤਾ ਦੀ ਸੇਵਾ’ ਸੰਸਥਾ ਨੂੰ ਦਿੱਤੀ ਤਾਂ ਇਸ ਸੰਸਥਾ ਨੇ ਸਥਾਨਕ ਪ੍ਰਸਾਸ਼ਨ ਦਾ ਸਾਥ ਲੈ ਕੇ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਉਂਦੇ ਹੋਏ ਇਸ ਬਜ਼ੁਰਗ ਮਹਿਲਾ ਨੂੰ ਕਲਯੁਗੀ ਪੁੱਤਰ ਦੇ ਪਰਿਵਾਰ ਦੇ ਚੁੰਗਲ ਚੋ ਛੁਡਵਾਇਆ ਤੇ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਵੱਲੋ ਇਸ ਬਜ਼ੁਰਗ ਦਾ ਇਲਾਜ ਆਰੰਭਿਆ ਗਿਆ ਹੈ।

ਡਰ ਤੇ ਸਹਿਮ ਦੇ ਵਿੱਚ ਇਸ ਬਜ਼ੁਰਗ ਮਹਿਲਾ ਨੇ ਆਪਣੇ ਤੇ ਢਾਹੇ ਜੁਰਮ ਦੀ ਕਹਾਣੀ ਦੱਸਦਿਆਂ ਕਿਹਾ ਕਿ ਉਹ ਸਿਰਫ ਇਸ ਕਾਰਨ ਇਹ ਜ਼ੁਰਮ ਸਹਿੰਦੀ ਰਹੀ ਕਿ ਉਸਦੀ ਧੀ ਤੇ ਕੋਈ ਆਂਚ ਨਾਂ ਆਵੇ। ਉਧਰ ‘ਮਨੁੱਖਤਾ ਦੇ ਸੇਵਾ’ ਸੰਸਥਾ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੇਵਾ ਦੇ ਅੱਠ ਸਾਲਾਂ ਦੇ ਅਰਸੇ ਵਿੱਚ ਉੱਨਾਂ ਕਦੇ ਇਸ ਤਰਾਂ ਨਾਲ ਮਾਮਲਾ ਨਹੀਂ ਦੇਖਿਆ ਜਿੱਥੇ ਇੱਕ ਪੜ੍ਹਿਆ-ਲਿਖਿਆ ਪਰਿਵਾਰ ਆਪਣੀ ਬਜ਼ੁਰਗ ਵਿਧਵਾ ਮਾਤਾ ਨਾਲ ਅਜਿਹਾ ਸਲੂਕ ਕਰਦਾ ਹੋਵੇ। ਸੰਸਥਾ ਦੇ ਆਗੂ ਅਤੇ ਬਜ਼ੁਰਗ ਮਹਿਲਾ ਦੀ ਧੀ ਨੇ ਇਨਸਾਫ ਅਤੇ ਕਾਰਵਾਈ ਦੀ ਮੰਗ ਕਰਦਿਆਂ ਬਜ਼ੁਰਗ ਮਹਿਲਾ ਤੇ ਹੋਏ ਜੁਰਮ ਦੀ ਇੰਤਿਹਾਂ ਨੂੰ ਬਿਆਨ ਕੀਤਾ।

– ACTION PUNJAB NEWS

[ad_2]

LEAVE A REPLY

Please enter your comment!
Please enter your name here