ਵੱਖ-ਵੱਖ ਪਿੰਡਾਂ ਵਿੱਚ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਜਲਦ ਵੱਡਾ ਸੰਘਰਸ਼ ਸ਼ੁਰੂ ਕਰਨ ਦੀ ਕਰ ਰਹੇ ਹਾਂ ਤਿਆਰੀ- ਗੁਰਜਿੰਦਰ ਭੰਗੂ
ਘਨੌਰ 27 ਅਕਤੂਬਰ (ਗੁਰਪ੍ਰੀਤ ਧੀਮਾਨ): ਹਲਕਾ ਘਨੌਰ ਕਈ ਪਿੰਡਾਂ ਵਿਚੋਂ ਨਿਕਲ ਰਹੀ ਬਿਜਲੀ ਦੀ 220 ਲਾਈਨ ਦਾ ਅੱਜ ਕਿਸਾਨ ਜਥੇਬੰਦੀਆਂ ਤੇ ਇਲਾਕੇ ਦੇ ਲੋਕਾਂ ਨੇ ਪਿੰਡ ਹਰਪਾਲਪੁਰ ਦੇ ਇਤਿਹਾਸਿਕ ਗੁਰੂਦੁਆਰਾ ਸਾਹਿਬ ਮੰਜੀ ਸਾਹਿਬ ‘ਚ ਵੱਡਾ ਇਕੱਠ ਕਰਕੇ ਵਿਰੋਧ ਕੀਤਾ। ਮੀਟਿੰਗ ਵਿੱਚ ਸ਼ਾਮਲ ਹੋਏ ਕਿਸਾਨਾਂ ਦਾ ਕਹਿਣਾ ਕਿ ਅਸੀਂ ਆਪਣੀ ਜ਼ਮੀਨ ਵਿੱਚੋਂ ਬਿਜਲੀ ਦੀ ਲਾਇਨ ਨਹੀਂ ਨਿਕਲਣ ਦੇਵਾਂਗੇ ਭਾਵੇਂ ਸਾਨੂੰ ਸ਼ਹੀਦੀ ਕਿਉਂ ਨਾ ਦੇਣੀ ਪਵੇ, ਇਸ ਮੌਕੇ ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਕਿਹਾ ਇਹ ਕਾਰਪੋਰੇਟ ਘਰਾਣਿਆਂ ਦੀ ਖੇਡ ਹੈ ਜੋ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਕਰ ਰਹੇ ਨੇ ਕਿਸਾਨਾਂ ਦੇ ਨਾਲ ਮੈਦਾਨ ‘ਚ ਵੱਖ-ਵੱਖ ਕਿਸਾਨ ਯੂਨੀਅਨਾ ਜਿਵੇਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ , ਬੀਕੇਯੂ ਸਿੱਧੂਪੁਰ, ਬੀਕੇਯੂ ਚੜੂੰਨੀ ਯੂਨੀਅਨ, ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਾਰੀ, ਬੀਕੇਯੂ ਕ੍ਰਾਂਤੀਕਾਰੀ ਫੂਲ, ਬੀਕੇਯੂ ਲੱਖੋਵਾਲ, ਭਗਤ ਸਿੰਘ ਲੋਕ ਹਿੱਤ ਸੰਘਰਸ਼ ਕਮੇਟੀ, ਉਜਾੜਾ ਰੋਕੂ ਕਮੇਟੀ, ਗੁਰਮੀਤ ਸਿੰਘ ਦਿੱਤੂਪੁਰਾ, ਭਾਰਤੀ ਜਮਹੂਰੀ ਕਿਸਾਨ ਸਭਾ, ਰਣਜੀਤ ਸਿੰਘ ਸਵਾਜਪੁਰ, ਆਦਿ ਵੱਖ ਵੱਖ ਕਿਸਾਨ ਯੂਨੀਅਨ ਦੇ ਨੁਮਿੰਦਿਆਂ ਵੱਲੋਂ ਸੰਬੋਧਨ ਕਰਦੇ ਹੋਇਆ ਕਿਹਾ ਗਿਆ ਕਿ ਕਿਸਾਨਾਂ ਦੇ ਨਾਲ ਕਦੇ ਵੀ ਕੇਂਦਰ ਸਰਕਾਰ ਨੇ ਮਾਂ ਵਾਲਾ ਸਲੂਕ ਨਹੀਂ ਕੀਤਾ ਸਗੋਂ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ ਹੈ। ਉਹਨਾਂ ਕਿਹਾ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਨਵਾਂ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ ਜਿਸ ਦੀ ਅਗਵਾਈ ਭਾਰਤੀ ਰੇਲਵੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲਾਂ ਦੇ ਵਿੱਚੋਂ ਬਿਜਲੀ ਦੀਆਂ ਵੱਡੀਆਂ ਲਾਈਨਾਂ ਕੱਢੀਆਂ ਜਾ ਰਹੀਆਂ ਹਨ। ਜਿਸਦਾ ਕਿਸਾਨਾਂ ਨੂੰ ਬਹੁਤ ਨੁਕਸਾਨ ਹੈ ਅਤੇ ਕਿਸਾਨਾਂ ਦੇ ਕੋਲ ਤਾਂ ਪਹਿਲਾਂ ਹੀ ਖੇਤੀ ਕਰਨ ਦੇ ਲਈ ਜਮੀਨ ਘੱਟ ਹੈ ਅਤੇ ਜੇਕਰ ਜਮੀਨਾਂ ਦੇ ਵਿੱਚੋਂ ਇਹੋ ਜਿਹੇ ਪ੍ਰੋਜੈਕਟ ਕੱਢੇ ਜਾਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਖੇਤੀ ਕਿਸ ਥਾਂ ਤੇ ਕਰਾਂਗੇ ।
ਇਸ ਮੌਕੇ ਤੇ ਪ੍ਰੇਮ ਸਿੰਘ ਭੰਗੂ ਜਿਨਾਂ ਕਿਹਾ ਕਿ ਕਾਰਪੋਰੇਟ ਘਰਾਣੇ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਕਰਨ ‘ਤੇ ਲੱਗੇ ਹੋਏ ਹਨ। ਇਸ ਮੌਕੇ ਤੇ ਉਹਨਾਂ ਨਾਲ ਬੀ ਕੇ ਯੂ ਰਾਜੇਵਾਲ ਤੋ ਗੁਲਜ਼ਾਰ ਸਿੰਘ ਸਲੇਮਪੁਰ ਵਿਤ ਸਕੱਤਰ ਪੰਜਾਬ, ਮਾਨ ਸਿੰਘ ਰਾਜਪੁਰਾ ਸਿੱਧੂਪੁਰ ਯੂਨੀਅਨ ਵਿੱਤ ਸਕੱਤਰ ਪੰਜਾਬ, ਮਨਜੀਤ ਸਿੰਘ ਸੂਬਾ ਆਗੂ ਕਿਸਾਨ ਯੂਨੀਅਨ ਆਜ਼ਾਦ, ਰਣਜੀਤ ਸਿੰਘ ਸਵਾਜਪੁਰ,ਮਨਜੀਤ ਘੁਮਾਣਾ ਬੀਕੇਯੂ ਚੜੂੰਨੀ, ਧਰਮਪਾਲ ਸੀਲ,ਗੁਰਮੀਤ ਸਿੰਘ ਬਹਾਵਲਪੁਰ, ਹਰਿੰਦਰ ਸਿੰਘ ਲਾਖਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਘਨੌਰ ਭੁਪਿੰਦਰ ਸਿੰਘ ਸੇਖੂਪੁਰ,ਜੋਗਾ ਸਿੰਘ ਚੱਪੜ, ਆਦੀ ਹੋਰ ਵੱਖ ਵੱਖ ਕਿਸਾਨ ਯੂਨੀਅਨ ਦੇ ਆਗੂ ਹਾਜ਼ਰ ਸਨ।