Home ਪੰਜਾਬ 1158 Assistant Professor: ਹੁਣ 1158 ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ ਦੀ ਵਿਗੜੀ ਸਿਹਤ | ਮੁੱਖ ਖਬਰਾਂ | Action Punjab

1158 Assistant Professor: ਹੁਣ 1158 ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ ਦੀ ਵਿਗੜੀ ਸਿਹਤ | ਮੁੱਖ ਖਬਰਾਂ | Action Punjab

0
1158 Assistant Professor: ਹੁਣ 1158 ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ ਦੀ ਵਿਗੜੀ ਸਿਹਤ | ਮੁੱਖ ਖਬਰਾਂ | Action Punjab

[ad_1]

1158 Assistant Professor:ਬੀਤੇ ਕਈ ਦਿਨਾਂ ਤੋਂ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਪਿੰਡ ਗੰਭੀਰਪੁਰ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਸਨ। ਇਸ ਤੋਂ ਇਲਾਵਾ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਵੱਲੋਂ ਖੁਦਕੁਸ਼ੀ ਵੀ ਕਰ ਲਈ ਗਈ ਸੀ ਜਿਸਦਾ ਪ੍ਰਸ਼ਾਸਨ ਦੀ ਪਰਿਵਾਰ ਨਾਲ ਬਣੀ ਸਹਿਮਤੀ ਤੋਂ ਬਾਅਦ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਹੁਣ 1158 ਸਹਾਇਕ ਪ੍ਰੋਫੈਸਰ ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ ਹੀ ਹਾਲਤ ਵਿਗੜ ਗਈ ਹੈ। 

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ (ਐਕਸ) ਕਰਦੇ ਹੋਏ ਕਿਹਾ ਕਿ ਅਸਿਸਟੈਂਟ ਪ੍ਰੋਫੈਸਰ 1158 ਫਰੰਟ ਦੀ ਪ੍ਰਧਾਨ ਜਸਵਿੰਦਰ ਕੌਰ ਦੀ ਹਾਲਤ ਜ਼ਿਆਦਾ ਵਿਗੜਨ ’ਤੇ ਉਹਨਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਤੋਂ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। 

ਰੱਬ ਨਾ ਕਰੇ ਜੇਕਰ ਜਸਵਿੰਦਰ ਕੌਰ ਨੂੰ ਪੀ ਜੀ ਆਈ ਪਹੁੰਚਣ ਵੇਲੇ ਰਸਤੇ ਵਿਚ ਕੁਝ ਹੋਇਆ ਤਾਂ ਇਸ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਅਕਾਲ ਪੁਰਖ ਅੱਗੇ ਅਰਦਾਸ ਜੋਧੜੀ ਹੈ ਕਿ ਉਹ ਜਸਵਿੰਦਰ ਕੌਰ ਨੂੰ ਤੰਦਰੁਸਤੀ ਬਖਸ਼ਿਸ਼ ਕਰਨ। 

ਇਹ ਵੀ ਪੜ੍ਹੋ: Mohali CIA: ਅੱਤਵਾਦੀ ਮੌਡਿਊਲ ਦਾ ਪਰਦਾਫਾਸ਼; ਬੱਬਰ ਖਾਲਸਾ ਇੰਟਰਨੈਸ਼ਨਲ ਦੇ 4 ਕਾਰਕੁਨ ਪੁਲਿਸ ਅੜਿੱਕੇ

– ACTION PUNJAB NEWS



[ad_2]

LEAVE A REPLY

Please enter your comment!
Please enter your name here