Home ਵਿਦੇਸ਼ ਫਤਹਿਗੜ੍ਹ ਚੂੜੀਆਂ ਦੇ ਨੌਜਵਾਨ ਦੀ ਨਿਊਜ਼ੀਲੈਂਡ ‘ਚ ਮੌਤ, ਪਰਿਵਾਰ ਨੇ ਪੰਜਾਬ ਸਰਕਾਰ ਨੂੰ ਕੀਤੀ ਅਪੀਲ | ਦੇਸ਼- ਵਿਦੇਸ਼ | ActionPunjab

ਫਤਹਿਗੜ੍ਹ ਚੂੜੀਆਂ ਦੇ ਨੌਜਵਾਨ ਦੀ ਨਿਊਜ਼ੀਲੈਂਡ ‘ਚ ਮੌਤ, ਪਰਿਵਾਰ ਨੇ ਪੰਜਾਬ ਸਰਕਾਰ ਨੂੰ ਕੀਤੀ ਅਪੀਲ | ਦੇਸ਼- ਵਿਦੇਸ਼ | ActionPunjab

0
ਫਤਹਿਗੜ੍ਹ ਚੂੜੀਆਂ ਦੇ ਨੌਜਵਾਨ ਦੀ ਨਿਊਜ਼ੀਲੈਂਡ ‘ਚ ਮੌਤ, ਪਰਿਵਾਰ ਨੇ ਪੰਜਾਬ ਸਰਕਾਰ ਨੂੰ ਕੀਤੀ ਅਪੀਲ | ਦੇਸ਼- ਵਿਦੇਸ਼ | ActionPunjab

[ad_1]

Punjab News: ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਖੈਹਿਰਾ ਕਲਾਂ ਵਿਖੇ ਉਸ ਵੇਲੇ ਮਾਹੌਲ ਗਮਗੀਣ ਹੋ ਗਿਆ, ਜੱਦੋਂ ਪਿੰਡ ਦੇ ਨੌਜਵਾਨ ਜੋਬਨ ਸਿੰਘ ਦੀ ਨਿਊਜੀਲੈਂਡ ’ਚੋ ਮੌਤ ਦੀ ਖ਼ਬਰ ਪਿੰਡ ਪਹੁੰਚੀ। ਉਥੇ ਹੀ ਘਰ ‘ਚ ਖੁਸ਼ੀਆਂ ਦਾ ਮਾਹੌਲ ਸੀ ਧੀ ਦੇ ਵਿਆਹ ਦੀਆ ਤਿਆਰੀਆਂ ਹੋ ਰਹੀਆਂ ਸਨ ਅਤੇ ਇਸ ਵਿਚਾਲੇ ਜਦੋ ਜਵਾਨ ਪੁੱਤ ਦੀ ਮੌਤ ਦਾ ਸੁਨੇਹਾ ਵਿਦੇਸ਼ ਤੋਂ ਆਇਆ ਤਾ ਘਰ ‘ਚ ਮਾਤਮ ਛਾ ਗਿਆ, ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।

ਇਸ ਸਬੰਧੀ ਪਿੰਡ ਦੇ ਸਰਪੰਚ ਹਕੂਮਤ ਰਾਏ ਅਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਜੋਬਨ ਸਿੰਘ ਵਾਸੀ ਖੈਹਿਰਾ ਕਲਾਂ ਫਰਵਰੀ 2019 ’ਚ ਨਿਊਜੀਲੈਂਡ ਆਕਲੈਂਡ ਗਿਆ ਸੀ, ਜਿਸ ਦੀ 8 ਅਕਤੂਬਰ ਨੂੰ ਪਰਿਵਾਰ ਨਾਲ ਆਖਰੀ ਵਾਰ ਫੋਨ ‘ਤੇ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਜੋਬਨ ਦਾ ਫੋਨ ਅਤੇ ਨੈਟ ਬੰਦ ਆਉਂਣ ਲੱਗ ਪਿਆ ਅਤੇ ਉਨਾਂ ਦੀ ਉਸ ਨਾਲ ਗੱਲ ਹੋਣੀ ਬੰਦ ਹੋ ਗਈ ਅਤੇ ਪਰਿਵਾਰ ਦੇ ਵਾਰ ਵਾਰ ਕੋਸ਼ਿਸ਼ ਕਰਨ ਤੇ ਵੀ ਜੋਬਨ ਸਿੰਘ ਨਾਲ ਸਪੰਰਕ ਨਹੀਂ ਹੋ ਸਕਿਆ। ਉਨਾਂ ਦੱਸਿਆ ਕਿ ਹੁਣ ਐਸ ਐਸ ਪੀ ਬਟਾਲਾ ਦਫਤਰ ਵਿਖੇ ਨਿਊਜੀਲੈਂਡ ਤੋਂ ਮੇਲ ਆਈ ਸੀ ਕਿ ਪਿੰਡ ਖੈਹਿਰਾਂ ਕਲਾਂ ਦੇ ਨੌਜਵਾਨ ਜੋਬਨ ਸਿੰਘ ਦੀ 14 ਅਕਤੂਬਰ ਦੀ ਮੌਤ ਹੋ ਗਈ ਹੈ, ਜੋਬਨ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਪਰਿਵਾਰਕ ਮੈਂਬਰਾਂ ਅਤੇ ਪਿੰਡ ’ਚ ਸ਼ੋਕ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਘਰ ‘ਚ ਧੀ ਦੇ ਵਿਆਹ ਦੀਆ ਤਿਆਰੀਆਂ ਚਲ ਰਹੀਆਂ ਹਨ ਅਤੇ ਦਸੰਬਰ ਮਹੀਨੇ ਵਿਆਹ ਸੀ ਅਤੇ ਜੋਬਨ ਨੇ ਵੀ ਉਦੋਂ ਆਉਣਾ ਸੀ ਪਰ ਉਸ ਵਿਚਾਲੇ ਉਹਨਾਂ ਨੂੰ ਉਸ ਦੀ ਮੌਤ ਦਾ ਸੁਨੇਹਾ ਮਿਲਿਆ ਹੈ ਜਦਕਿ ਹੁਣ ਤੱਕ ਉਸ ਦੀ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਲਗਾ।

ਪਰਿਵਾਰ ਨੇ ਲਾਸ਼ ਭਾਰਤ ਲਿਆਉਂਣ ਲਈ ਐਨਆਰਈ ਭਰਾਵਾਂ ਅਤੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਕਿ ਉਹਨਾਂ ਦੇ ਪੁੱਤ ਜੋਬਨ ਸਿੰਘ ਦੀ ਲਾਸ਼ ਭਾਰਤ ਲਿਆਉਂਣ ਲਿਆਈ ਜਾਵੇ, ਉਹਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਉਨਾਂ ਦੇ ਬੇਟੇ ਦੀ ਨਿਊਜੀਲੈਂਡ ਤੋਂ ਲਾਸ਼ ਮੰਗਵਾਉਂਣ ਲਈ ਉਨਾਂ ਦੀ ਮਦਦ ਕਰੇ।

– ACTION PUNJAB NEWS

[ad_2]

LEAVE A REPLY

Please enter your comment!
Please enter your name here