Home ਪੰਜਾਬ ਦਿੱਲੀ ਦੇ ਉਪ ਰਾਜਪਾਲ ਨੇ ਸਿੱਖ ਕਤਲੇਆਮ ਮਾਮਲੇ ‘ਚ 12 ਮੁਲਜ਼ਮਾਂ ਨੂੰ ਬਰੀ ਕਰਨ ਦੀ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ / Delhi Lt Governor okays plea against acquittal of 12 in Sikh Genocide | ਮੁੱਖ ਖਬਰਾਂ | Action Punjab

ਦਿੱਲੀ ਦੇ ਉਪ ਰਾਜਪਾਲ ਨੇ ਸਿੱਖ ਕਤਲੇਆਮ ਮਾਮਲੇ ‘ਚ 12 ਮੁਲਜ਼ਮਾਂ ਨੂੰ ਬਰੀ ਕਰਨ ਦੀ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ / Delhi Lt Governor okays plea against acquittal of 12 in Sikh Genocide | ਮੁੱਖ ਖਬਰਾਂ | Action Punjab

0
ਦਿੱਲੀ ਦੇ ਉਪ ਰਾਜਪਾਲ ਨੇ ਸਿੱਖ ਕਤਲੇਆਮ ਮਾਮਲੇ ‘ਚ 12 ਮੁਲਜ਼ਮਾਂ ਨੂੰ ਬਰੀ ਕਰਨ ਦੀ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ / Delhi Lt Governor okays plea against acquittal of 12 in Sikh Genocide | ਮੁੱਖ ਖਬਰਾਂ | Action Punjab

[ad_1]

1984 ਸਿੱਖ ਕਤਲੇਆਮ ਮਾਮਲਾ: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ 12 ਦੋਸ਼ੀਆਂ ਨੂੰ ਬਰੀ ਕਰਨ ਦੇ ਦਿੱਲੀ ਹਾਈ ਕੋਰਟ ਦੇ 9 ਅਗਸਤ, 2023 ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਇੱਕ ਐੱਸ.ਐੱਲ.ਪੀ ਦਾਇਰ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦਈਏ ਕਿ ਇਹ ਘਟਨਾ “ਰਾਜ ਬਨਾਮ ਮੈਕਾਲੇ ਰਾਮ ਅਤੇ ਹੋਰ” ਸਿਰਲੇਖ ਵਾਲੇ ਕੇਸ ਨਾਲ ਸਬੰਧਤ ਹੈ।

ਇਹ ਐਫਆਈਆਰ ਨੰਬਰ 501/1992 ਆਈਪੀਸੀ ਦੀਆਂ ਧਾਰਾਵਾਂ 147/148/149/302/201/323 ਤਹਿਤ ਨੰਗਲੋਈ ਥਾਣੇ ਵਿੱਚ ਦਰਜ ਕੀਤੀ ਗਈ ਸੀ। ਕਤਲੇਆਮ ਦੌਰਾਨ ਨੰਗਲੋਈ ‘ਚ 8 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ ਸੀ। ਇਸ ਮਾਮਲੇ ਵਿੱਚ 12 ਮੁਲਜ਼ਮਾਂ ਵਿੱਚ ਮੈਕਾਲੇ ਰਾਮ, ਰਮੇਸ਼ ਚੰਦਰ ਸ਼ਰਮਾ, ਬਿਸ਼ਨ ਦੱਤ ਸ਼ਰਮਾ, ਦੇਸ ਰਾਜ ਗੋਇਲ, ਅਨਾਰ ਸਿੰਘ, ਜਗਦੀਸ਼ ਪ੍ਰਸਾਦ ਸ਼ਰਮਾ, ਮਹਾਵੀਰ ਸਿੰਘ, ਬਾਲਕਿਸ਼ਨ, ਧਰਮਪਾਲ, ਓਮ ਪਾਲ ਚੌਹਾਨ, ਗਿਆਨ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਸ਼ਾਮਲ ਹਨ।

 

– ACTION PUNJAB NEWS

[ad_2]

LEAVE A REPLY

Please enter your comment!
Please enter your name here