Home ਤੜਕਾ ਪੰਜਾਬੀ ਪਰਿਣੀਤੀ ਚੋਪੜਾ, ਕਿਆਰਾ ਅਡਵਾਨੀ ਸਣੇ ਇਹ ਬਾਲੀਵੁੱਡ ਅਭਿਨੇਤਰੀਆਂ ਮਨਾਉਂਗੀਆਂ ਇਸ ਸਾਲ ਆਪਣਾ ਪਹਿਲਾ ਕਰਵਾ ਚੌਥ…/ Actresses who will celebrate their first Karwa Chauth this year | ਹੋਰ ਖਬਰਾਂ | ActionPunjab

ਪਰਿਣੀਤੀ ਚੋਪੜਾ, ਕਿਆਰਾ ਅਡਵਾਨੀ ਸਣੇ ਇਹ ਬਾਲੀਵੁੱਡ ਅਭਿਨੇਤਰੀਆਂ ਮਨਾਉਂਗੀਆਂ ਇਸ ਸਾਲ ਆਪਣਾ ਪਹਿਲਾ ਕਰਵਾ ਚੌਥ…/ Actresses who will celebrate their first Karwa Chauth this year | ਹੋਰ ਖਬਰਾਂ | ActionPunjab

0
ਪਰਿਣੀਤੀ ਚੋਪੜਾ, ਕਿਆਰਾ ਅਡਵਾਨੀ ਸਣੇ ਇਹ ਬਾਲੀਵੁੱਡ ਅਭਿਨੇਤਰੀਆਂ ਮਨਾਉਂਗੀਆਂ ਇਸ ਸਾਲ ਆਪਣਾ ਪਹਿਲਾ ਕਰਵਾ ਚੌਥ…/ Actresses who will celebrate their first Karwa Chauth this year | ਹੋਰ ਖਬਰਾਂ | ActionPunjab

[ad_1]

ਮੁੰਬਈ: ਕਰਵਾ ਚੌਥ ਭਾਰਤ ਭਰ ਵਿੱਚ ਵਿਆਹੀਆਂ ਔਰਤਾਂ ਦੁਆਰਾ ਮਨਾਇਆ ਜਾਣ ਵਾਲਾ ਇੱਕ  ਹਿੰਦੂ ਤਿਉਹਾਰ ਹੈ ਜੋ ਪਤੀ-ਪਤਨੀ ਵਿਚਕਾਰ ਡੂੰਘੇ ਰਿਸ਼ਤੇ ਨੂੰ ਦਰਸਾਉਂਦਾ ਹੈ। ਇਸ ਵਿੱਚ ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਨ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਆਓ ਜਾਣਦੇ ਹਾਂ ਕਿ ਇਸ ਸਾਲ ਉਹ ਕਿਹੜੀਆਂ ਅਦਾਕਾਰਾ ਹਨ ਜਿਨਾਂ ਦਾ ਇਸ ਸਾਲ ਪਹਿਲਾ ਕਰਵਾ ਚੌਥ ਹੋਵੇਗਾ। ਕਿਆਰਾ ਅਡਵਾਨੀ, ਪਰਿਣੀਤੀ ਚੋਪੜਾ ਤੋਂ ਲੈ ਕੇ ਆਥੀਆ ਸ਼ੈਟੀ ਸਣੇ ਹੋਰ ਵੀ ਕਈ ਮਸ਼ਹੂਰ ਅਭਿਨੇਤਰੀਆਂ ਹਨ, ਜੋ ਵਿਆਹ ਤੋਂ ਬਾਅਦ ਇਸ ਸਾਲ ਆਪਣਾ ਪਹਿਲਾ ਕਰਵਾ ਚੌਥ ਮਨਾਉਣਗੀਆਂ।

ਕਿਆਰਾ ਅਡਵਾਨੀ: 

ਕਿਆਰਾ ਅਡਵਾਨੀ ਨੇ ਆਪਣੀ ਜ਼ਿੰਦਗੀ ਦੇ ਪਿਆਰ ਸਿਧਾਰਥ ਮਲਹੋਤਰਾ ਨਾਲ ਫਰਵਰੀ 2023 ਵਿੱਚ ਇੱਕ ਸ਼ਾਹੀ ਵਿਆਹ ਕਰਵਾਇਆ ਸੀ। ਜਿਸ ਕਰਕੇ ਇਸ ਸਾਲ ਉਹ ਆਪਣਾ  ਪਹਿਲੀ ਕਰਵਾ ਚੌਥ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅਭਿਨੇਤਰੀ ਨੂੰ ਆਪਣੀ ਫਿਲਮ ‘ਸ਼ੇਰਸ਼ਾਹ’ ਦੇ ਸੈੱਟ ‘ਤੇ ਸਿਧਾਰਥ ਨਾਲ ਪਿਆਰ ਹੋ ਗਿਆ ਸੀ ਅਤੇ ਉਦੋਂ ਤੋਂ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਬਿਨਾਂ ਸ਼ੱਕ ਬਾਲੀਵੁੱਡ ਵਿੱਚ ਸਾਡੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਉਨ੍ਹਾਂ ਦੇ ਪ੍ਰਸ਼ੰਸਕ ਇਹ ਦੇਖਣ ਲਈ ਇੰਤਜ਼ਾਰ ਕਰ ਰਹੇ ਹਨ ਕਿ ਆਖ਼ਿਰ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਕਿੰਨਾ ਖ਼ਾਸ ਹੋਵੇਗਾ।

ਹੰਸਿਕਾ ਮੋਟਵਾਨੀ

ਹੰਸਿਕਾ ਮੋਟਵਾਨੀ ਨੇ ਦਸੰਬਰ 2022 ਵਿੱਚ ਕਾਰੋਬਾਰੀ ਸੋਹੇਲ ਕਥੂਰੀਆ ਨਾਲ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਹਾਜ਼ਰੀ ਵਿੱਚ ਸ਼ਾਨਦਾਰ ਵਿਆਹ ਕੀਤਾ ਸੀ। ਜੋੜੇ ਨੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਵਿਆਹ ਦੀ ਵੀਡੀਓ ਬਣਾਈ ਵੀ ਸਾਂਝੀ ਕੀਤੀ। ਇਹ ਦੇਖਣਾ ਬੇਹਦ ਦਿਲਚਸਪ ਹੋਵੇਗਾ ਕਿ ਇਹ ਜੋੜਾ ਇਸ ਸਾਲ ਆਪਣਾ ਪਹਿਲਾ ਕਰਵਾ ਚੌਥ ਕਿਵੇਂ ਮਨਾਉਂਦਾ ਹੈ।

ਪਰਿਣੀਤੀ ਚੋਪੜਾ: 

ਪਰਿਣੀਤੀ ਚੋਪੜਾ ਨੇ ਸਤੰਬਰ 2023 ਵਿੱਚ ਰਾਜਸਥਾਨ ਵਿੱਚ ਆਪਣੇ ਨਜ਼ਦੀਕੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਸਿਆਸਤਦਾਨ ਰਾਘਵ ਚੱਢਾ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ਦੀਆਂ ਫੋਟੋਆਂ ਅਤੇ ਵੀਡੀਓਜ਼ ਅਜੇ ਵੀ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਹਨ, ਜਿਸਨੂੰ ਪ੍ਰਸ਼ੰਸਕ ਕਾਫ਼ੀ ਜਿਆਦਾ ਪਸੰਦ ਕਰ ਰਹੇ ਹਨ।  ਹੁਣ ਵਿਆਹ ਤੋਂ ਸਿਰਫ਼ ਇੱਕ ਮਹੀਨੇ ਬਾਅਦ ਉਹ ਇਕੱਠੇ ਆਪਣਾ ਪਹਿਲਾ ਕਰਵਾ ਚੌਥ ਮਨਾਉਣ ਲਈ ਤਿਆਰ ਹਨ ਅਤੇ ਜਿਸਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਵਿਖਾਈ ਦੇ ਰਹੇ ਹਨ।

ਆਥੀਆ ਸ਼ੈੱਟੀ

ਲੰਬੇ ਸਮੇਂ ਤੱਕ ਮੀਡੀਆ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨਾਲ ਲੁਕਣ-ਮੀਟੀ ਖੇਡਣ ਤੋਂ ਬਾਅਦ ਸੁਨੀਲ ਸ਼ੈੱਟੀ ਦੀ ਪਿਆਰੀ ਧੀ ਆਥੀਆ ਸ਼ੈੱਟੀ ਨੇ ਆਖ਼ਿਰਕਾਰ ਜਨਵਰੀ 2023 ਵਿੱਚ ਕ੍ਰਿਕਟਰ ਕੇ.ਐਲ. ਰਾਹੁਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ। ਉਨ੍ਹਾਂ ਨੂੰ ਬਾਲੀਵੁੱਡ ਵਿੱਚ ਸਭ ਤੋਂ ਵਧੀਆ ਦਿੱਖ ਵਾਲੇ ਅਤੇ ਪਿਆਰੇ ਜੋੜਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹੋਰਨਾਂ ਵਾਂਗ ਉਨ੍ਹਾਂ ਦਾ ਵੀ ਇਸ ਸਾਲ ਪਹਿਲਾ ਕਰਵਾ ਚੌਥ ਹੋਵੇਗਾ।

ਸਵਰਾ ਭਾਸਕਰ:

ਸਵਰਾ ਭਾਸਕਰ ਨੇ ਉਸ ਵੇਲੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਜਨਵਰੀ 2023 ਵਿੱਚ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਇੱਕ ਅਦਾਲਤ ਵਿੱਚ ਰਾਜਨੇਤਾ ਫਹਾਦ ਅਹਿਮਦ ਨਾਲ ਵਿਆਹ ਕੀਤਾ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਵੱਖ-ਵੱਖ ਸਮਾਗਮਾਂ ਦੀਆਂ ਤਸਵੀਰਾਂ ਵੀ ਸਾਂਝੀਆ ਕੀਤੀਆਂ ਜਿਸ ਵਿੱਚ ਵਿੱਚ ਹਲਦੀ, ਸੰਗੀਤ ਅਤੇ ਵਿਆਹ ਦੇ ਰਿਸੈਪਸ਼ਨ ਵਰਗੇ ਸਮਾਰੋਹ ਸ਼ਾਮਲ ਸਨ।  ਜੂਨ ‘ਚ ਸਵਰਾ ਨੇ ਫਹਾਦ ਨਾਲ ਆਪਣੀ ਪਹਿਲੀ ਪ੍ਰੈਗਨੈਂਸੀ ਦੀ ਖ਼ਬਰ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਬੇਟੀ ਰਾਬੀਆ ਦਾ ਸਵਾਗਤ ਕੀਤਾ ਹੈ। ਇਸ ਸਾਲ ਇਹ ਜੋੜਾ ਵੀ ਆਪਣਾ ਪਹਿਲਾ ਕਰਵਾ ਚੌਥ ਮਨਾ ਰਿਹਾ ਹੈ।

– ACTION PUNJAB NEWS

[ad_2]

LEAVE A REPLY

Please enter your comment!
Please enter your name here