Stubble Burning In Punjab: ਪੰਜਾਬ ’ਚ ਪਰਾਲੀ ਨੂੰ ਸਾੜਨ ਦਾ ਸਿਲਸਿਲਾ ਲਗਾਤਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨ ਸਭ ਤੋਂ ਵਧ ਅੰਕੜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਿਕ 29 ਅਕਤਬੂਰ ਨੂੰ ਪੰਜਾਬ ’ਚ 1068 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਜੇਕਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ’ਚ ਬੀਤੇ ਦਿਨ 155 ਮਾਮਲੇ ਸਾਹਮਣੇ ਆਏ ਹਨ ਜਦਕਿ ਸੰਗਰੂਰ ’ਚ 181 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਹੀ ਨਹੀਂ ਅੰਮ੍ਰਿਤਸਰ ’ਚ ਸਿਰਫ 1060 ਮਾਮਲੇ ਸਾਹਮਣੇ ਆਏ ਹਨ। ਪਠਾਨਕੋਟ ’ਚ ਮਹਿਜ ਇੱਕ ਮਾਮਲਾ ਸਾਹਮਣੇ ਆਇਆ ਹੈ।
ਉੱਥੇ ਹੀ ਦੂਜੇ ਪਾਸੇ ਇਮੀਗ੍ਰੇਸ਼ਨ ਸੈਂਟਰ ਨੂੰ ਪਟਿਆਲਾ ਡਿਪਟੀ ਕਮਿਸ਼ਨਰ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ। ਇਮੀਗ੍ਰੇਸ਼ਨ ਸੈਂਟਰ ਹਰ ਪਾਸਪੋਰਟ ਧਾਰਕ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕਰਨਗੇ। ਪਰਾਲੀ ਸੜਨ ਸਬੰਧੀ ਜੇ ਕੋਈ ਜ਼ੁਰਮਾਨਾ ਹੋਇਆ ਤਾਂ ਵੀਜ਼ਾ ਸਬੰਧੀ ਮੁਸ਼ਕਿਲ ਆ ਸਕਦੀ ਹੈ। ਨਾਲ ਹੀ ਵਾਤਾਵਰਣ ਕੰਪਨਸੇਸ਼ਨ ਚਾਰਜਿਸ ਪਾਲਿਸੀ ਦੀ ਜਾਣਕਾਰੀ ਨੂੰ ਯਕੀਨੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: Punjab Stubble Burning: ਪਰਾਲੀ ਸਾੜਨ ਵਾਲੇ ਕਿਸਾਨ ਹੋ ਜਾਣ ਸਾਵਧਾਨ, ਪਟਿਆਲਾ ਡੀਸੀ ਨੇ ਇਮੀਗ੍ਰੇਸ਼ਨ ਸੈਂਟਰਾਂ ਨੂੰ ਦਿੱਤੀ ਇਹ ਹਿਦਾਇਤ
– ACTION PUNJAB NEWS