Punjab News: ਬਠਿੰਡਾ ‘ਚ ਸ਼ਨੀਵਾਰ ਨੂੰ ਦਿਨ-ਦਿਹਾੜੇ ਹੋਏ ਕਤਲ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਗੈਂਗਸਟਰ ਅਰਸ਼ ਡਾਲਾ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦਿਆਂ ਗੰਭੀਰ ਇਲਜ਼ਾਮ ਲਾਏ ਹਨ। ਉਸ ਨੇ ਪੋਸਟ ਵਿੱਚ ਲਿਖਿਆ ਕਿ ‘ਜੋ ਮਾਲ ਰੋਡ ਦੇ ਪ੍ਰਧਾਨ ਮੇਲੇ ਦਾ ਕਤਲ ਹੋਇਆ ਉਹ ਅਰਸ਼ ਡਾਲਾ ਗੈਂਗ ਵੱਲੋਂ ਕਰਿਆ ਗਿਆ ਹੈ ਇਸ ਨਾਲ ਸਾਡਾ ਪਾਰਕਿੰਗ ਦੇ ਠੇਕੇਆ ਨੂੰ ਲੈ ਕੇ ਰੋਲਾ ਸੀ ਇਸਨੂੰ ਕਿਹਾ ਸੀ ਸਾਡੇ ਕੰਮ ਵਿੱਚ ਅੜਿਕਾ ਨਾ ਬਣੇ ਪਰ ਇਹ ਨਹੀਂ ਸਮਝਿਆ, ਜਿਹੜਾ ਵੀ ਸਾਡੇ ਨਾਲ ਉਲਜੋ ਉਸ ਦਾ ਇਲਜ਼ਾਮ ਇਹੀ ਹੋਊ ਜਿਹੜੇ ਜਿਹੜੇ ਬੰਦਿਆ ਨੂੰ ਅਸੀਂ warn ਕਰਿਆ ਸੀ ਵੀਰ ਬਣਕੇ ਸਾਨੂੰ ਨਾ ਮਜਬੂਰ ਕਰੋ ਵੀ ਸਾਨੂੰ ਕੋਈ ਨੁਕਸਾਨ ਕਰਨਾ ਪਵੇ ਬਾਕੀ ਸਾਡਾ ਆਵਦਾ ਗਰੁੱਪ ਆ ਸਾਡਾ ਕਿਸੇ ਗਰੁੱਪ ਨਾਲ ਕੋਈ ਲੈਣ ਦੇਣ ਨਹੀਂ ਬਾਕੀ ਸਾਡਾ ਕਿਸੇ ਦੇਸ਼ ਵਿਰੋਧੀ ਸੰਗਠਨ ਨਾਲ ਕੋਈ ਲੈਣ ਦੇਣ ਨਹੀਂ ਪਰ ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਅਦਬੀ ਕਰੂ ਜਾਂ ਭਗਵਤ ਗੀਤਾ ਦੀ ਬਿਅਦਬੀ ਕਰ ਜਾ,ਕਿਸੇ ਨੂੰ ਧਰਮ ਨੂੰ ਟਾਰਗੇਟ ਕਰੂ ਉਸਦਾ ਇਹੀ ਹਸ਼ਰ ਹੋਊ ਬਾਕੀ ਅਸੀਂ ਹਿੰਦੂ ਭਾਈ ਚਾਰੇ ਦੀ ਵੀ ਓਹਨੀ respect ਕਰਦੇ ਜਿਨੀ ਸਿੱਖ ਭਾਈਚਾਰੇ ਦੀ ਕਰਦੇ’
ਕੀ ਸੀ ਮਾਮਲਾ
ਪੰਜਾਬ ਦੇ ਬਠਿੰਡਾ ਵਿੱਚ ਆਪਣੀ ਦੁਕਾਨ ਦੇ ਬਾਹਰ ਬੈਠੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਵਪਾਰੀ ਹਰਜਿੰਦਰ ਸਿੰਘ ਉਰਫ਼ ਮੇਲਾ ਦੀ ਸ਼ਨੀਵਾਰ ਸ਼ਾਮ 5 ਵਜੇ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਛੇ ਗੋਲੀਆਂ ਚਲਾਈਆਂ, ਜਿਸ ਨਾਲ ਹਰਜਿੰਦਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਐਸਪੀ ਸਿਟੀ ਨਰਿੰਦਰ ਸਿੰਘ ਮੌਕੇ ’ਤੇ ਪੁੱਜੇ ਸੀ, ਵਪਾਰੀਆਂ ਨੇ ਐਤਵਾਰ ਨੂੰ ਬਠਿੰਡਾ ਬੰਦ ਦਾ ਐਲਾਨ ਕੀਤਾ ਸੀ।
ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਹਰਜਿੰਦਰ ਸਿੰਘ ਉਰਫ਼ ਮੇਲਾ ਕੋਲ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਭੀੜ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਏ ਸਨ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਛੇ ਖੋਲ ਬਰਾਮਦ ਕੀਤੇ ਹਨ। ਇਹ ਗੋਲੇ 9 ਐਮਐਮ ਪਿਸਟਲ ਦੇ ਦੱਸੇ ਜਾਂਦੇ ਹਨ।
– ACTION PUNJAB NEWS