Home ਪੰਜਾਬ ਪੰਚਾਇਤ ਯੂਨੀਅਨ ਪੰਜਾਬ ‘ਆਪ’ ਸਰਕਾਰ ਖਿਲਾਫ ਕਰੇਗੀ ਹਾਈਕੋਰਟ ਦਾ ਰੁੱਖ | ਪੰਜਾਬ | Action Punjab

ਪੰਚਾਇਤ ਯੂਨੀਅਨ ਪੰਜਾਬ ‘ਆਪ’ ਸਰਕਾਰ ਖਿਲਾਫ ਕਰੇਗੀ ਹਾਈਕੋਰਟ ਦਾ ਰੁੱਖ | ਪੰਜਾਬ | Action Punjab

0
ਪੰਚਾਇਤ ਯੂਨੀਅਨ ਪੰਜਾਬ ‘ਆਪ’ ਸਰਕਾਰ ਖਿਲਾਫ ਕਰੇਗੀ ਹਾਈਕੋਰਟ ਦਾ ਰੁੱਖ | ਪੰਜਾਬ | Action Punjab

[ad_1]

Punjab News: ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਇੱਕ ਵਾਰ ਫੇਰ ਹਾਈ ਕੋਰਟ ਦਾ ਰੁੱਖ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਪ੍ਰਧਾਨ ਰਵਿੰਦਰ ਰਿੰਕੂ ਨੇ ਕਿਹਾ ਕਿ ਸਰਕਾਰ ਵੱਲੋਂ ਕੁਝ ਪੰਚਾਇਤਾਂ ਨੂੰ ਮਾਣ ਭੱਤਾ ਦਿੱਤਾ ਗਿਆ ਤੇ ਬਾਕੀ ਨੂੰ ਅੱਖੋ ਓਹਲੇ ਕਰ ਦਿੱਤਾ ਗਿਆ ਹੈ ਅਤੇ ਸਾਨੂੰ ਬਣਦਾ ਮਾਣ ਸਨਮਾਨ ਜੋ ਸਰਕਾਰ ਨੇ ਦੇਣਾ ਸੀ, ਜਿਸਦਾ ਸਰਕਾਰ ਨੇ ਵਾਅਦਾ ਕੀਤਾ ਹੋਇਆ ਸੀ ਉਸ ਤੋਂ ਵੀ ਸਰਕਾਰ ਮੁੱਕਰ ਚੁੱਕੀ ਹੈ।

ਉੱਥੇ ਹੀ ਪੰਚਾਇਤ ਦੇ ਕੰਮ ਲਈ ਵੀ ਰੇਤਾ ਬਜਰੀ ਮਹਿੰਗੇ ਰੇਟ ਤੇ ਮਿਲਦਾ ਹੈ। ਇਸ ਕਰਕੇ ਹੁਣ ਅਸੀਂ ਇੱਕ ਰਿਟ ਤਿਆਰ ਕੀਤੀ ਹੈ ਅਤੇ ਹਾਈ ਕੋਰਟ ਦਾ ਰੁੱਖ ਕੀਤਾ ਜਾਵੇਗਾ। ਕਿਉਂਕਿ ਸਰਕਾਰ ਸਾਡੇ ਨਾਲ ਬੈਠ ਕੇ ਨਾ ਤਾਂ ਚਰਚਾ ਕਰ ਰਹੀ ਹੈ ਅਤੇ ਨਾ ਹੀ ਸਾਨੂੰ ਮਿਲਣ ਦਾ ਸਮਾਂ ਦੇ ਰਹੀ ਹੈ। ਪੰਚਾਇਤ ਯੂਨੀਅਨ ਦੇ ਪ੍ਰਧਾਨ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਆਪਣੇ ਕੁਝ ਹੱਕਾਂ ਨੂੰ ਲੈ ਕੇ ਸਰਕਾਰ ਕੋਲ ਕਈ ਵਾਰ ਪਹੁੰਚ ਕੀਤੀ ਪਰ ਸਾਨੂੰ ਕੇਵਲ ਲਾਰੇ ਹੀ ਲੱਗੇ ਅਤੇ ਮਿਲਣ ਲਈ ਕੋਈ ਸਮਾਂ ਨਹੀਂ ਦਿੱਤਾ ਗਿਆ, ਹੁਣ ਕੋਰਟ ਰਾਹੀਂ ਅਸੀਂ ਆਪਣੇ ਹੱਕ ਲਵਾਂਗੇ ਕਿਉਂਕਿ ਪਹਿਲਾਂ ਵੀ ਇਸੇ ਜਥੇਬੰਦੀ ਵੱਲੋਂ ਪੰਚਾਇਤਾਂ ਨੂੰ ਬਹਾਲ ਕਰਨ ਦੇ ਲਈ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ।

– ACTION PUNJAB NEWS

[ad_2]

LEAVE A REPLY

Please enter your comment!
Please enter your name here