Sunday, December 3, 2023
More

  Latest Posts

  ਅਟਾਰੀ ਵਾਗਾ ਸਰੱਹਦ ਰਾਹੀਂ ਪਾਕਿਸਤਾਨ ਤੋਂ ਭਾਰਤ ਪਹੁੰਚੀ ਭਾਰਤੀ ਮਛੁਆਰੇ ਦੀ ਮ੍ਰਿਤਕ ਦੇਹ / Body of Indian fisherman reached India from Pakistan through Attari Wagah border | ਪੰਜਾਬ | Action Punjab


  ਅੰਮ੍ਰਿਤਸਰ: ਅੱਜ ਪਾਕਿਸਤਾਨ ਸਰਕਾਰ ਵੱਲੋਂ ਇੱਕ ਭਾਰਤੀ ਮਛੁਆਰੇ ਦੀ ਮ੍ਰਿਤਕ ਦੇਹ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਭਾਰਤ ਭੇਜ ਦਿੱਤੀ ਗਈ ਹੈ। ਇਹ ਮ੍ਰਿਤਕ ਦੇਹ ਪਾਕਿਸਤਾਨ ਰੇਂਜਰਾਂ ਦੁਆਰਾ ਭਾਰਤੀ ਬੀ.ਐੱਸ.ਐੱਫ਼ ਰੇਂਜਰਾਂ ਦੇ ਹਵਾਲੇ ਕੀਤੀ ਗਈ। ਇਸ ਮੌਕੇ ਅਟਾਰੀ ਵਾਘਾ ਸਰਹੱਦ ‘ਤੇ ਮੌਜੂਦ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪਾਕਿਸਤਾਨ ਵੱਲੋਂ ਇੱਕ ਭਾਰਤੀ ਮਛੁਆਰੇ ਦੀ ਮ੍ਰਿਤਕ ਦੇਹ ਅਟਾਰੀ ਬਾਘਾ ਸਰਹੱਦ ਰਾਹੀਂ ਭਾਰਤ ਭੇਜੀ ਗਈ ਹੈ। 

  ਉਨ੍ਹਾਂ ਅੱਗੇ ਦੱਸਿਆ ਕਿ ਇਹ ਮਛੁਆਰਾ ਗੁਜਰਾਤ ਦੇ ਸਮੁੰਦਰ ਵਿੱਚ ਮਛਲੀਆਂ ਫੜਦਾ ਪਾਕਿਸਤਾਨ ਦੀ ਸਰੱਹਦ ਵਿੱਚ ਦਾਖਿਲ ਹੋ ਗਿਆ ਸੀ। ਜਿਸ ਦੇ ਚਲਦਿਆਂ ਪਾਕਿਸਤਾਨ ਦੀ ਪੁਲਿਸ ਵੱਲੋਂ ਇਸ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ ਸਜਾ ਸੁਣਾਈ ਗਈ। ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੀ ਮੁਨਾਰੀ ਜੇਲ ਕਰਾਚੀ ਦੇ ਵਿੱਚ ਸਜ਼ਾ ਦੇ ਦੌਰਾਨ ਇਹ ਮਛੁਆਰਾ ਬਿਮਾਰ ਹੋ ਗਿਆ ਅਤੇ ਇਸਦੀ ਮੌਤ ਹੋ ਗਈ। ਅਸੀਂ ਇਸਦੀ ਮ੍ਰਿਤਕ ਦੇਹ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਹੈ।

  – ACTION PUNJAB NEWS


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.