Home ਪੰਜਾਬ ਕਰਵਾਚੋਥ ਦੇ ਦਿਨ ਪਤੀ ਨੇ ਪਤਨੀ ਦੀ ਕੀਤੀ ਹੱਤਿਆ/ On the day of Karvachauth the husband killed his wife | ਪੰਜਾਬ | Action Punjab

ਕਰਵਾਚੋਥ ਦੇ ਦਿਨ ਪਤੀ ਨੇ ਪਤਨੀ ਦੀ ਕੀਤੀ ਹੱਤਿਆ/ On the day of Karvachauth the husband killed his wife | ਪੰਜਾਬ | Action Punjab

0
ਕਰਵਾਚੋਥ ਦੇ ਦਿਨ ਪਤੀ ਨੇ ਪਤਨੀ ਦੀ ਕੀਤੀ ਹੱਤਿਆ/ On the day of Karvachauth the husband killed his wife | ਪੰਜਾਬ | Action Punjab

[ad_1]

ਲੁਧਿਆਣਾ: ਲੁਧਿਆਣਾ ਨੇੜੇ ਗੁਰੂਦੇਵ ਨਗਰ ਵਿੱਚ ਰਹਿਣ ਵਾਲੇ ਇੱਕ ਸੇਵਾਮੁਕਤ ਜ਼ਿਲ੍ਹਾ ਅਟਾਰਨੀ ਹਰਚਰਨ ਸਿੰਘ ਨੇ ਕਰਵਾ ਚੌਥ ਵਾਲੇ ਦਿਨ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। 

ਦੱਸ ਦਈਏ ਕਿ ਇਹ ਸੇਵਾਮੁਕਤ ਜ਼ਿਲ੍ਹਾ ਅਟਾਰਨੀ ਆਪਣੀ ਪਤਨੀ ਨਾਲ ਗੁਰੂਦੇਵ ਨਗਰ ਸਥਿਤ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੀ ਜਦਕਿ ਉਸ ਦਾ ਪੁੱਤਰ ਪਟਿਆਲਾ ਵਿੱਚ ਰਹਿੰਦਾ ਹੈ ਅਤੇ ਕਾਰੋਬਾਰ ਕਰਦਾ ਹੈ। ਬੁੱਧਵਾਰ ਦੁਪਹਿਰ ਨੂੰ ਪਤੀ-ਪਤਨੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਪਤੀ ਨੇ ਗੁੱਸੇ ‘ਚ ਆ ਕੇ ਤੇਜ਼ਧਾਰ ਹਥਿਆਰ ਚੁੱਕ ਕੇ ਪਤਨੀ ਦੇ ਸਿਰ ‘ਤੇ ਵਾਰ ਕਰ ਦਿੱਤਾ। ਇਸ ਕਾਰਨ ਪਤਨੀ ਦੀ ਮੌਕੇ ਉਪਰ ਹੀ ਮੌਤ ਹੋ ਗਈ ਹੈ। ਪਤਨੀ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਪਤੀ ਨੇ ਖੁਦ ਇਸ ਦੀ ਸੂਚਨਾ ਪਟਿਆਲਾ ਰਹਿੰਦੇ ਆਪਣੇ ਬੇਟੇ ਨੂੰ ਦਿੱਤੀ।

ਸੂਚਨਾ ਮਿਲਣ ਤੋਂ ਬਾਅਦ ਬੇਟਾ ਤੁਰੰਤ ਘਰ ਪਹੁੰਚਿਆ ਤੇ ਉਸਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਜਾਂਚ ਤੋਂ ਬਾਅਦ ਬਜ਼ੁਰਗ ਔਰਤ ਮਨਜੀਤ ਕੌਰ (80) ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਹਰਚਰਨ ਸਿੰਘ (85) ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

– ACTION PUNJAB NEWS

[ad_2]

LEAVE A REPLY

Please enter your comment!
Please enter your name here