Home ਪੰਜਾਬ » ਸੜਕ ਹਾਦਸੇ ‘ਚ ਫੌਜ ਦਾ ਜਵਾਨ ਸ਼ਹੀਦ Sky News Punjab | Action Punjab

» ਸੜਕ ਹਾਦਸੇ ‘ਚ ਫੌਜ ਦਾ ਜਵਾਨ ਸ਼ਹੀਦ Sky News Punjab | Action Punjab

0
» ਸੜਕ ਹਾਦਸੇ ‘ਚ ਫੌਜ ਦਾ ਜਵਾਨ ਸ਼ਹੀਦ Sky News Punjab | Action Punjab

[ad_1]

ਰੋਪੜ ( ਮਨਪ੍ਰੀਤ ਚਾਹਲ), 7 ਅਕਤੂਬਰ 2023

ਭਾਰਤੀ ਫੋਜ ਦੇ ਬਤੋਰ ਇੰਜੀਨੀਅਰ ਸੇਵਾਵਾ ਨਿਭਾ ਰਹੇ ਹਵਲਦਾਰ ਰਣਧੀਰ ਸਿੰਘ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਸ਼ਹੀਦ ਹੋ ਗਏ।ਰੋਪੜ ਜਿਲੇ ਦੇ ਪਿੰਡ ਸੈਣੀ ਮਾਜਰਾ ਢੱਕੀ ਵਾਸੀ ਹਵਲਦਾਰ ਰਣਧੀਰ ਸਿੰਘ ਛੁੱਟੀ ਤੇ ਆਏ ਹੋਏ ਸਨ ਤੇ ਇਸ ਦੋਰਾਨ ਸੜਕ ਹਾਦਸੇ ਦੇ ਵਿੱਚ ਜਖਮੀ ਹੋ ਜਾਣ ਤੋਂ ਬਾਅਦ ਸ਼ਹੀਦ ਹੋ ਗਏ।ਉਸਦੀ ਬੀਤੇ ਦਿਨ ਕਮਾਂਡ ਹੋਸਪਿਟਲ ਚੰਡੀਗੜ੍ਹ ਵਿਖੇ ਉੱਨਾਂ ਦੀ ਮੌਤ ਹੋ ਗਈ ਹੈ।

ਅੱਜ ਹਵਲਦਾਰ ਰਣਧੀਰ ਸਿੰਘ ਦਾ ਸਰਕਾਰੀ ਹਸਪਤਾਲ ਰੋਪੜ ਵਿਖੇ ਪੋਸਟਮਾਰਟਮ ਕੀਤਾ ਗਿਆ ਅਤੇ ਫੌਜ ਦੇ ਜਵਾਨਾਂ ਦੇ ਵੱਲੋ ਉਸਨੂੰ ਸਨਮਾਨ ਪੂਰਵਕ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦ ਦਾ ਅੰਤਿਮ ਸੰਸਕਾਰ ਪਿੰਡ ਸੈਣੀ ਮਾਜਰਾ ਢੱਕੀ ਵਿਖੇ ਕੀਤਾ ਗਿਆ ਹੈ। ਸ਼ਹੀਦ ਰਣਧੀਰ ਸਿੰਘ 51 ਇੰਜੀਨੀਅਰਿੰਗ ਡਿਪਾਰਟਮੈਂਟ ਵਿੱਚ ਰਾਂਚੀ ਵਿਖੇ ਤਾਇਨਾਤ ਸੀ, ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਦੋ ਭਰਾਵਾਂ ਸਮੇਤ 11 ਸਾਲ ਅਤੇ ਇੱਕ ਸਾਲ ਦੀਆਂ ਦੋ ਬੇਟੀਆਂ ਵੀ ਛੱਡ ਗਿਆ ਹੈ।

 

 

[ad_2]

LEAVE A REPLY

Please enter your comment!
Please enter your name here