Murder News: ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਛੁੱਟੀ ‘ਤੇ ਆਏ ਫੌਜੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਮਲਕੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਫੌਜੀ ਆਪਣੇ ਚਾਚੇ ਦੇ ਮੁੰਡੇ ਦੀ ਜਾਗੋ ‘ਤੇ ਗਿਆ ਸੀ ਜਿੱਥੇ ਉਸ ਦਾ ਮੋਢਾ ਕਿਸੇ ਹੋਰ ਲੜਕੇ ਨਾਲ ਖਹਿ ਗਿਆ।
ਇਸੇ ਗੱਲ ਨੂੰ ਲੈ ਕੇ ਲੜਕੇ ਨੇ ਆਪਣੇ ਦੋਸਤਾਂ ਨਾਲ ਮਿਲਕੇ ਤੇਜ਼ਧਾਰ ਹਥਿਆਰਾਂ ਨਾਲ ਫੌਜੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਨੌ ਮਹੀਨੇ ਦੀ ਧੀ ਹੈ। ਪੀੜਿਤ ਪਰਿਵਾਕ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਵਾਰਦਾਤ ਵਾਲੀ ਜਗ੍ਹਾ ਉੱਪਰ ਸੀ.ਸੀ.ਟੀ.ਵੀ ਲਈ ਕੈਮਰੇ ਲੱਗੇ ਹੋਏ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
– ACTION PUNJAB NEWS