ਸੰਗਰੂਰ ( 1 ਅਕਤੂਬਰ 2023 ), ਗੁਰਵਿੰਦਰ ਸਿੰਘ
ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਆਦਰਸ਼ ਸਕੂਲ ਵੱਲੋਂ ਕੀਤਾ ਗਿਆ ਘਿਰਾਓ ਇਸ ਮੌਕੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਬਹਿ ਕੇ ਇਹ ਵਾਅਦਾ ਕਰਿਆ ਸੀ ਕਿ ਮੇਰੀ ਸਰਕਾਰ ਬਣਨ ਤੋਂ ਬਾਅਦ ਤੁਹਾਡੀਆਂ ਮੰਗਾਂ ਹਨ ਜੋ ਪਹਿਲ ਦੇ ਆਧਾਰ ਤੇ ਹੱਲ ਕਰ ਦਿੱਤੀਆਂ ਜਾਣਗੀਆਂ
ਪਰ ਅੱਜ ਸਰਕਾਰ ਬਣੀ ਨੂੰ ਡੇਢ ਪੌਣੇ ਦੋ ਸਾਲ ਦੇ ਕਰੀਬ ਹੋ ਚੁੱਕਾ ਹੈ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਸਾਨੂੰ ਪੂਰੀ ਆਸ ਸੀ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਸਾਡੀਆਂ ਮੰਗਾਂ ਪੂਰੀਆਂ ਕਰੇਗੀ ਅਸੀਂ ਨੇ ਸਾਰੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਈ ਸੀ ਇਹ ਸਰਕਾਰ ਵੀ ਹੁਰਾਂ ਸਰਕਾਰਾਂ ਵਾਂਗ ਸਾਡਿਆਂ ਮੰਗਾਂ ਨੂੰ ਪੂਰੀ ਨਹੀਂ ਕਰ ਰਹੀ ਅਤੇ ਅਸੀਂ 10 12 ਤੇ ਕੰਮ ਕਰ ਰਹੇ ਹਾਂ ਸਾਡੀ ਮੰਗ ਹੈ ਕਿ ਸਾਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ l
ਅਤੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਸੀ ਤਾਂ ਸਾਡੇ ਨਾਲ ਪੁਲਿਸ ਨੇ ਧੱਕਾ ਮੁੱਕੀ ਕੀਤੀ ਅਤੇ ਭੈਣਾਂ ਦੀਆਂ ਚੁੰਨੀਆਂ ਵੀ ਖਿੱਚੀਆਂ ਕਈਆਂ ਦੇ ਸੱਟਾਂ ਵੀ ਲੱਗੀਆਂ ਇਹ ਉਹੀ ਪੰਜਾਬ ਸਰਕਾਰ ਹੈ ਜਿਹੜੇ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਕਿਸੇ ਨੂੰ ਹੱਥ ਵੀ ਨਹੀਂ ਲਗਾਇਆ ਕਰਾਂਗੇ ਪਰ ਇਹ ਸਰਕਾਰ ਦੂਜੀਆਂ ਪਾਰਟੀਆਂ ਵਾਂਗ ਹੀ ਨਿਕਲੀ ਲਾਠੀਆਂ ਮਾਰਨ ਵਿੱਚ ਕੋਈ ਵੀ ਕਸਰ ਨਹੀਂ ਛੱਡਦੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸਾਡੇ ਇਹ ਧਰਨੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ