Sunday, December 3, 2023
More

  Latest Posts

  ਰੂਪਨਗਰ ‘ਚ ਨੌਜਵਾਨ ਦਾ ਕ==ਤਲ Sky News Punjab | Action Punjab


  ਰੂਪਨਗਰ (ਮਨਪ੍ਰੀਤ ਚਾਹਲ) 23 ਸਤੰਬਰ 2023

  ਸ਼੍ਰੀ ਚਮਕੋਰ ਸਾਹਿਬ ਵਿੱਚ ਦੋ ਗੁੱਟਾਂ ਦੀ ਹੋਈ ਲੜਾਈ ਦੋਰਾਨ ਇਕ ਨੋਜਵਾਨ ਦਾ ਕਤਲ ਹੋ ਗਿਆ ਤੇ ਪੁਲਿਸ ਵੱਲੋ ਤਿੰਨ ਵਿਅਕਤੀਆਂ ਤੇ ਕਤਲ ਦਾ ਮਾਮਲਾ ਦਰਜ ਕਰ ਦੋਸ਼ੀਆਂ ਦਾ ਤਿੰਨ ਦਿਨਾ ਦਾ ਰਿਮਾਂਡ ਹਾਸਲ ਕਰ ਲਿਆ ਹੈ।ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਧੌਲਰਾ ਦੇ ਪੁਲ ਨਜਦੀਕ ਦੋ ਧੜਿਆਂ ਦੀ ਹੋਈ ਲੜਾਈ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ ਧੀਰਜ ਕੁਮਾਰ ( 22 ) ਪਿੰਡ ਬਸੀ ਗੁੱਜਰਾਂ ਵਜੋਂ ਹੋਈ ਹੈ । ਪੁਲੀਸ ਵੱਲੋਂ ਇਸ ਕਤਲ ਸਬੰਧੀ ਕੁੱਝ ਨੌਜਵਾਨਾਂ ਨੂੰ ਰਾਤ ਹੀ ਸਰਕਾਰੀ ਹਸਪਤਾਲ ਚਮਕੌਰ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਜੋ ਕਿ ਜਖਮੀ ਹਾਲਤ ਵਿੱਚ ਹਸਪਤਾਲ ਵਿਖੇ ਦਾਖਲ ਹੋ ਗਏ ਸਨ ।

   

  ਮੁਲਜਮਾਂ ਦਾ ਸਬੰਧ ਇੱਕ ਨੇੜਲੇ ਨਿਹੰਗਾਂ ਦੇ ਡੇਰੇ ਨਾਲ ਦੱਸਿਆ ਜਾ ਰਿਹਾ ਹੈ । ਦੂਜੇ ਪਾਸੇ ਪੁਲੀਸ ਵੱਲੋਂ ਤਿੰਨ ਨੌਜਵਾਨਾਂ ਸਮੇਤ ਦੋ ਤਿੰਨ ਹੋਰ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ । ਥਾਣਾ ਮੁਖੀ ਹਰਸ਼ ਮੋਹਣ ਗੌਤਮ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਧੀਰਜ ਕੁਮਾਰ ਦੇ ਚਾਚੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਓਂਕਾਰ ਸਿੰਘ ਪਿੰਡ ਬਸੀ ਗੁੱਜਰਾਂ ਦਮਨਪ੍ਰੀਤ ਸਿੰਘ ਵਾਸੀ ਚਮਕੌਰ ਸਾਹਿਬ ਅਤੇ ਨਵਜੋਤ ਸਿੰਘ ਨਵੀਂ ਪਿੰਡ ਰਾਏਪੁਰ ਸਮੇਤ ਦੋ – ਤਿੰਨ ਹੋਰ ਅਣਪਛਾਤੇ ਨੌਜਵਾਨਾਂ ਵਿਰੁੱਧ ਕੇਸ ਕੇਸ ਦਰਜ ਕਰ ਲਿਆ ਹੈ l

  ਧੀਰਜ ਨੂੰ ਜ਼ਖਮੀ ਹਾਲਤ ਵਿਚ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਜਿੱਥੇ ਕਿ ਡਾਕਟਰਾਂ ਵੱਲੋਂ ਧੀਰਜ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜਖਮੀ ਹੋਏ ਸੁਖਦੀਪ ਸਿੰਘ ਨੂੰ ਦਾਖਲ ਕਰ ਲਿਆ । ਪੁਲੀਸ ਨੇ ਉਕਤ ਮੁਲਜ਼ਮਾਂ ਖਿਲਾਫ ਧਾਰਾ ਕਤਲ ਸਮੇਤ 148 / 149 ਆਈਪੀਸੀ ਅਧੀਨ ਕੇਸ ਦਰਜ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਇੱਥੇ ਇੱਕ ਪੈਟਰੋਲ ਪੰਪ ਤੇ ਨੌਕਰੀ ਕਰਦਾ ਸੀ ਅਤੇ ਲੜਾਈ ਕੋਈ ਤਲਖੀ ਭਰੀ ਗੱਲ ਕਰਨ ਨਾਲ ਹੋਈ ਦੱਸੀ ਜਾ ਰਹੀ ਹੈ।


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.