Sunday, December 3, 2023
More

    Latest Posts

    ਪੰਜਾਬ ਸਰਕਾਰ ਦੀ ਇੱਕ ਹੋਰ ਨਾਕਾਮੀ, ਪੰਜਾਬ ਦੇ ਅਹਿਮ ਵਿਭਾਗਾ ‘ਚੋਂ ਅਸਾਮੀਆਂ ਕੀਤੀਆਂ ਖ਼ਤਮ/ Another failure of the Punjab government vacancies in important departments of Punjab have been eliminated | ਮੁੱਖ ਖਬਰਾਂ | Action Punjab


    ਚੰਡੀਗੜ੍ਹ:  ਪੰਜਾਬ ਸਰਕਾਰ ਅਕਸਰ ਰੋਜ਼ਗਾਰ ਦੇਣ ਦੇ ਦਾਅਵੇ ਕਰਦੀ ਹੈ। ਹਰ ਵਾਰ ਪੰਜਾਬ ਸਰਕਾਰ ਰੋਜ਼ਗਾਰ ਦੇ ਵਿਸ਼ੇ ਉੱਤੇ ਚਰਚਾ ਕਰਦੀ ਨਜ਼ਰ ਆਉਂਦੀ ਹੈ। 1 ਨਵੰਬਰ ਨੂੰ ਹੋਈ ਡਿਬੇਟ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਕਰੀਆਂ ਰਾਹੀਂ ਰੋਜ਼ਗਾਰ ਦੇਣ ਦਾ ਦਾਵਾ ਕੀਤਾ ਹੈ। ਪਰੰਤੂ ਇਸੇ ਵਿੱਚ ਪੰਜਾਬ ਸਰਕਾਰ ਦੀ ਪੋਲ ਖੁੱਲ ਗਈ ਹੈ।  ਇਹ ਸਾਹਮਣੇ ਆਗਿਆ ਹੈ ਕਿ ਪੰਜਾਬ ਸਰਕਾਰ ਕਿੰਨੇ ਝੂੱਠੇ ਵਾਅਦੇ ਕਰਦੀ ਹੈ। ਕਿਸ ਤਰ੍ਹਾਂ ਪੰਜਾਬ ਸਰਕਾਰ ਆਪਣੇ ਹੀ ਵਾਅਦਿਆਂ ਤੋਂ ਪਲਟਦੀ ਨਜ਼ਰ ਆ ਰਹੀ ਹੈ।

    ਹਾਲ ਹੀ ਵਿੱਚ 14 ਅਕਤੂਬਰ ਨੂੰ ਹੋਈ ਕੈਬੀਨੇਟ ਮੀਟਿੰਗ ਦੇ ਵਿੱਚ ਪੰਜਾਬ ਦੇ ਅਹਿਮ ਮਹਿਕਮਿਆਂ ਵਿੱਚੋਂ ਕੁੱਲ 830 ਅਸਾਮੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਜਿਸ ਵਿੱਚ  298 ਮਿਨਿਸਟਰੀਅਲ ਅਤੇ 532 ਤਕਨੀਕੀ ਸਟਾਫ਼ ਦੀਆਂ ਅਸਾਮੀਆਂ ਸ਼ਾਮਿਲ ਹਨ। ਹੁਣ ਡਾਕਟਰ ,ਫਾਰਮਾਸਿਸਟ, ਕਲਰਕ ਅਤੇ ਕਾਂਸਟੇਬਲ ਮਹਿਕਮਿਆਂ ਵਿੱਚ ਪੰਜਾਬ ਦੇ ਨੌਜਵਾਨ ਨਹੀਂ ਰੱਖੇ ਜਾਣਗੇ। ਇਹ ਸਾਰੀ ਜਾਣਕਾਰੀ ਆਮ ਲੋਕਾਂ ਤੋਂ ਵਾਂਝੀ ਰੱਖੀ ਗਈ, ਹਾਲਾਕਿ ਇਸ ‘ਤੇ ਫੈਸਲਾ 14 ਅਕਤੂਬਰ ਦੀ ਮੀਟਿੰਗ ਦੇ ਵਿੱਚ ਲਿਆ ਜਾ ਚੁੱਕਾ ਸੀ। ਇਸ ਤੋਂ ਪਤਾ ਲਗਦਾ ਹੈ ਕਿ ਮੌਜੂਦਾ ਸਰਕਾਰ ਪੰਜਾਬ ਦੇ ਨੌਜਵਾਨਾਂ ਲਈ ਕਿੰਨੀ ਕੁ ਫ਼ਿਕਰਮੰਦ ਹੈ। 

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.