ਤਰਨਤਾਰਨ: ਤਰਨਤਾਰਨ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਭਾਰਤ-ਪਾਕਿ ਸਰਹੱਦ ‘ਤੇ 40 ਕਿਲੋਮੀਟਰ ਤੱਕ ਪਿੱਛਾ ਕਰਕੇ 2 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
In a major breakthrough, @TarnTaranPolice arrested 2 notorious smugglers after a chase of 40 Kms on Indo-Pak border and recovered 2 Kg Heroin
During the chase 1 smuggler arrested after a brief encounter in which he got his leg injured (1/2) pic.twitter.com/BJDD45qoFI
— DGP Punjab Police (@DGPPunjabPolice) November 5, 2023
ਪਿੱਛਾ ਕਰਨ ਦੌਰਾਨ 1 ਤਸਕਰ ਨੂੰ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਜਿਸ ਵਿੱਚ ਉਸਦੀ ਲੱਤ ‘ਤੇ ਸੱਟ ਲੱਗ ਗਈ ਹੈ। ਸਮੱਗਲਰਾਂ ਖਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਚੋਹਲਾ ਸਾਹਿਬ ਵਿਖੇ ਐੱਫ਼.ਆਈ.ਆਰ ਦਰਜ ਕੀਤੀ ਗਈ ਹੈ। ਸਮੱਗਲਰਾਂ ਦਾ ਪਿਛੋਕੜ ਅਤੇ ਹੋਰ ਤਸਕਰਾਂ ਨਾਲ ਸੰਬੰਧ ਪਤਾ ਕਰਨ ਲਈ ਜਾਂਚ ਜਾਰੀ ਹੈ। ਇਸ ਸੰਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।
– ACTION PUNJAB NEWS