Ludhiana News: ਪੰਜਾਬ ’ਚ ਨਸ਼ੇ ਨੇ ਕਈ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ। ਕਈਆਂ ਮਾਂਵਾਂ ਦੀਆਂ ਕੁੱਖਾਂ ਉਜੜ ਚੁੱਕੀਆਂ ਹਨ। ਇਸਦੇ ਬਾਵਜੁਦ ਵੀ ਪੰਜਾਬ ’ਚ ਧੜਲੇ ਨਾਲ ਵਿਕ ਰਿਹਾ ਹੈ ਅਤੇ ਸਰਕਾਰ ਦੇ ਖੋਖਲੇ ਦਾਅਵਿਆਂ ਵਾਅਦਿਆਂ ਕਾਰਨ ਪੰਜਾਬ ਦੀ ਜਵਾਨੀ ਨਸ਼ੇ ਦੀ ਦਲਦਲ ’ਚ ਧੱਸੇ ਜਾ ਰਹੀ ਹੈ। ਇਸੇ ਤਰ੍ਹਾਂ ਹੀ ਲੁਧਿਆਣਾ ਦਾ ਇੱਕ ਨੌਜਵਾਨ ਸੀ ਜੋ ਕਿ ਨਸ਼ੇ ਦੀ ਦਲਦਲ ’ਚ ਫਸਿਆ ਹੋਇਆ ਸੀ ਜੋ ਕਿ ਅੱਜ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲਕੇ ਕਾਫੀ ਮਸ਼ਹੂਰ ਹੋ ਗਿਆ ਹੈ।
ਦੱਸ ਦਈਏ ਕਿ ਲੁਧਿਆਣਾ ’ਚ ਸੋਨੂੰ ਟੈਟੂ ਆਰਟਿਸਟ ਦੇ ਨਾਂ ਨਾਲ ਮਸ਼ਹੂਰ ਸੋਨੂੰ ਅੱਜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਸੋਨੂੰ ਅੱਜ ਟੈਟੂ ਆਰਟਿਸਟ ਦੇ ਨਾਂਅ ਨਾਲ ਕਾਫੀ ਮਸ਼ਹੂਰ ਹਨ। ਪਰ ਤੁਹਾਨੂੰ ਦੱਸ ਦਈਏ ਕਿ ਸੋਨੂੰ ਇੱਕ ਸਮੇਂ ਨਸ਼ੇ ਦੀ ਦਲਦਲ ’ਚ ਫਸੇ ਹੋਏ ਸੀ।
ਜੀ ਹਾਂ ਸੋਨੂੰ ਜਿਨ੍ਹਾਂ ਦਾ ਅਸਲ ਨਾਂ ਗੁਰਪ੍ਰੀਤ ਸਿੰਘ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਲੌਦ ਦੇ ਰਹਿਣ ਵਾਲੇ ਹਨ ਪਰ ਉਹ ਆਪਣੇ ਪੇਸ਼ੇਵਰ ਨਾਮ ਸੋਨੂੰ ਟੈਟੂ ਦੇ ਨਾਮ ਨਾਲ ਜ਼ਿਆਦਾ ਜਾਣੇ ਜਾਂਦੇ ਹਨ। ਸੋਨੂੰ ਅਠਵੀਂ ਜਮਾਤ ਤੋਂ ਹੀ ਨਸ਼ੇ ਦੀ ਆਦਤ ਪੈ ਗਈ ਸੀ ਜੋ ਕਿ ਵੱਧ ਕੇ ਲੱਤ ਬਣ ਗਈ ਸੀ।
ਨਸ਼ੇ ਦੀ ਦਲਦਲ ’ਚ ਫਸੇ ਹੋਏ ਸੀ ਸੋਨੂੰ
ਸਾਡੇ ਪੱਤਰਕਾਰ ਨਾਲ ਗੱਲ ਕਰਦੇ ਹੋਏ ਸੋਨੂੰ ਨੇ ਦੱਸਿਆ ਕਿ ਨਸ਼ੇ ਦੀ ਦਲਦਲ ’ਚ ਉਹ ਕਾਫੀ ਫਸ ਚੁੱਕੇ ਸੀ ਇੱਥੇ ਤੱਕ ਕਿ ਉਨ੍ਹਾਂ ਦੇ ਹੱਥ ਪੈਰ ਵੀ ਕੰਮ ਕਰਨੇ ਬੰਦ ਹੋ ਗਏ ਸੀ। ਇਸ ਤੋਂ ਬਾਅਦ ਪਰਿਵਾਰ ਨੇ ਨਸ਼ਾ ਮੁਕਤੀ ਕੇਂਦਰ ’ਚ ਭੇਜ ਦਿੱਤਾ ਜਿੱਥੇ ਉਸਨੇ 6 ਮਹੀਨੇ ਲਗਾਏ ਅਤੇ ਫਿਰ ਉੱਥੋਂ ਵਾਪਿਸ ਆਇਆ ਤਾਂ ਮੁੜ ਤੋਂ ਨਸ਼ੇ ਕਰਨ ਲੱਗੇ। ਇਸ ਤੋਂ ਬਾਅਦ ਪਰਿਵਾਰ ਨੇ ਅੰਬਾਲਾ ਸੈਂਟਰ ’ਚ ਭੇਜ ਦਿੱਤਾ। ਜਿੱਥੇ ਉਨ੍ਹਾਂ ਦੀ ਜਿੰਦਗੀ ਬਦਲੀ ਅਤੇ ਉਹ ਗੁਰਸਿੱਖ ਬਣੇ।
ਪਰਿਵਾਰ ਨੇ ਕਈ ਵਾਰ ਭੇਜਿਆ ਸੈਂਟਰ
ਉਨ੍ਹਾਂ ਦੱਸਿਆ ਕਿ ਸੈਂਟਰ ਦੇ ਸਾਹਮਣੇ ਹੀ ਉਨ੍ਹਾਂ ਦੀ ਪਤਨੀ ਦਾ ਘਰ ਸੀ ਅਤੇ ਉਨ੍ਹਾਂ ਦੀ ਲਵਮੈਰਿਜ ਹੋਈ ਹੈ। ਉਨ੍ਹਾਂ ਦੀ ਪਤਨੀ ਦੇ ਪਰਿਵਾਰ ਵਾਲੇ ਗੁਰਸਿੱਖ ਹਨ ਅਤੇ ਇਸ ਤੋਂ ਬਾਅਦ ਉਹ ਵੀ ਗੁਰਸਿੱਖ ਬਣੇ ਅਤੇ ਨਸ਼ੇ ਦੇ ਦਲਦਲ ’ਚੋਂ ਬਾਹਰ ਨਿਕਲੇ।
ਤਿੰਨ ਧੀਆਂ ਦੀ ਕਿਸਮਤ ਸਦਕਾ ਮਿਲੀ ਬਹੁਤ ਤਰੱਕੀ-ਸੋਨੂੰ
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਛੋਟੀ ਦੀ ਦੁਕਾਨ ਸੀ ਲੋਕ ਵੀ ਬਹੁਤ ਬੋਲਦੇ ਹੁੰਦੇ ਸੀ ਪਰ ਜਿਵੇਂ ਹੀ ਉਨ੍ਹਾਂ ਦੀ ਦੂਜੀ ਧੀ ਹੋਈ ਤਾਂ ਉਨ੍ਹਾਂ ਦਾ ਕੰਮ ਵੀ ਬਹੁਤ ਚੱਲਣ ਲੱਗਾ। ਉਨ੍ਹਾਂ ਦੀਆਂ ਤਿੰਨ ਕੁੜੀਆਂ ਹਨ ਅਤੇ ਇਹਨਾਂ ਛੋਟੀਆਂ ਬੱਚੀਆਂ ਦੀ ਕਿਸਮਤ ਸਦਕਾ ਉਸ ਦਾ ਕੰਮ ਅੱਜ ਬਹੁਤ ਤਰੱਕੀ ‘ਤੇ ਹੈ।
ਕਾਬਿਲੇਗੌਰ ਹੈ ਕਿ ਨਸ਼ਿਆਂ ਦੀ ਦਲਦਲ ਚੋਂ ਬਾਹਰ ਨਿਕਲਣਾ ਔਖਾ ਮੰਨਿਆ ਜਾਂਦਾ ਹੈ ਪਰ ਇਸ ਨੌਜਵਾਨ ਨੇ ਨਸ਼ੇ ਚੋਂ ਬਾਹਰ ਨਿਕਲ ਕੇ ਅਤੇ ਆਪਣੀ ਜਿੰਦਗੀ ਨੂੰ ਸੁਧਾਰ ਕੇ ਉਨ੍ਹਾਂ ਨੌਜਵਾਨਾਂ ਨੂੰ ਸੇਧ ਦਿੱਤੀ ਹੈ ਜੋ ਅੱਜ ਨਸ਼ੇ ਦੀ ਦਲਦਲ ’ਚ ਫਸ ਕੇ ਆਪਣੀ ਜਿੰਦਗੀ ਨੂੰ ਬਰਬਾਦ ਕਰ ਰਹੇ ਹਨ।
ਇਹ ਵੀ ਪੜ੍ਹੋ: AAP MLA Arrest: ਈਡੀ ਨੇ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਕੀਤਾ ਗ੍ਰਿਫਤਾਰ, ਜਾਣੋ 40 ਕਰੋੜ ਰੁਪਏ ਦਾ ਕੀ ਹੈ ਮਾਮਲਾ
– ACTION PUNJAB NEWS