Sunday, December 3, 2023
More

  Latest Posts

  Syed Mushtaq Ali Trophy: ਪੰਜਾਬ ਨੇ ਪਹਿਲੀ ਵਾਰ ਸਈਅਦ ਮੁਸ਼ਤਾਕ ਅਲੀ ਟਰਾਫੀ ਦਾ ਜਿੱਤਿਆ ਖਿਤਾਬ | ਖੇਡ ਸੰਸਾਰ | ActionPunjab


  Syed Mushtaq Ali Trophy 2023: ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਪੰਜਾਬ ਨੇ ਫਾਈਨਲ ਵਿੱਚ ਬੜੌਦਾ ਨੂੰ 20 ਦੌੜਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਮੈਚ ਵਿੱਚ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 223/4 ਦੌੜਾਂ ਬਣਾਈਆਂ ਅਤੇ ਜਵਾਬ ਵਿੱਚ ਬੜੌਦਾ ਦੀ ਟੀਮ 203/7 ਦੌੜਾਂ ਹੀ ਬਣਾ ਸਕੀ।

  ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਸਾਰਿਆਂ ਦੀ ਜਿੱਤ ਹੈ ਅਤੇ ਦੀਵਾਲੀ ਤੋਂ ਪਹਿਲਾਂ ਪੂਰੇ ਪੰਜਾਬ ਲਈ ਇਹ ਤੋਹਫ਼ਾ ਹੈ। ਬੋਰਡ ਨੇ ਖਿਡਾਰੀਆਂ ਨੂੰ 80 ਲੱਖ ਰੁਪਏ ਦਾ ਚੈੱਕ ਦਿੱਤਾ ਹੈ ਅਤੇ ਪੀਸੀਏ ਵੀ ਆਪਣੇ ਖਿਡਾਰੀਆਂ ਨੂੰ ਬਰਾਬਰ ਨਕਦ ਇਨਾਮ ਦੇ ਕੇ ਸਨਮਾਨਿਤ ਕਰੇਗਾ। ਸਾਰੇ ਖਿਡਾਰੀ, ਕੋਚ, ਸਟਾਫ਼ ਅਤੇ ਪ੍ਰਬੰਧਕ ਇਸ ਜਿੱਤ ਦੇ ਹੱਕਦਾਰ ਹਨ।

  ਆਈਐਸ ਬਿੰਦਰਾ ਸਟੇਡੀਅਮ ਮੁਹਾਲੀ ਵਿੱਚ ਖੇਡੇ ਗਏ ਮੈਚ ਵਿੱਚ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਖ਼ਰਾਬ ਸ਼ੁਰੂਆਤ ਤੋਂ ਉਭਰਦੇ ਹੋਏ 20 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 223 ਦੌੜਾਂ ਬਣਾਈਆਂ। ਅਨਮੋਲਪ੍ਰੀਤ ਸਿੰਘ ਨੇ 61 ਗੇਂਦਾਂ ਵਿੱਚ 10 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 113 ਦੌੜਾਂ ਬਣਾਈਆਂ। ਕਪਤਾਨ ਮਨਦੀਪ ਸਿੰਘ 32 ਦੌੜਾਂ ਬਣਾ ਕੇ ਵਾਪਸ ਪਰਤਿਆ ਜਦਕਿ ਨੇਹਲ ਵਢੇਰਾ ਨੇ 27 ਗੇਂਦਾਂ ‘ਤੇ ਨਾਬਾਦ 61 ਦੌੜਾਂ ਦਾ ਯੋਗਦਾਨ ਪਾਇਆ। ਇਸ ਪਾਰੀ ਵਿੱਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਸੋਏਬ, ਕਰੁਣਾਲ ਪੰਡਯਾ ਅਤੇ ਅਤਿਤ ਸੇਠ ਨੇ 1-1 ਵਿਕਟ ਲਈ।

  ਜਵਾਬ ‘ਚ ਬੱਲੇਬਾਜ਼ੀ ਕਰਨ ਆਈ ਬੜੌਦਾ ਨੇ ਸਾਵਧਾਨੀ ਨਾਲ ਬੱਲੇਬਾਜ਼ੀ ਕੀਤੀ ਪਰ 20 ਓਵਰਾਂ ‘ਚ 7 ਵਿਕਟਾਂ ਗੁਆ ਕੇ 203 ਦੌੜਾਂ ਹੀ ਬਣਾ ਸਕੀ। ਅਭਿਮਨਿਊ ਸਿੰਘ ਨੇ 61 ਦੌੜਾਂ ਦੀ ਪਾਰੀ ਖੇਡੀ, ਜਦਕਿ ਨਿਨਾਦ ਨੇ 47 ਦੌੜਾਂ ਅਤੇ ਕਪਤਾਨ ਕਰੁਣਾਲ ਨੇ 45 ਦੌੜਾਂ ਦਾ ਯੋਗਦਾਨ ਦਿੱਤਾ। ਪੰਜਾਬ ਦੀ ਜਿੱਤ ਦੇ ਸਿਤਾਰੇ ਰਹੇ ਅਰਸ਼ਦੀਪ ਸਿੰਘ ਨੇ 4 ਬੱਲੇਬਾਜ਼ਾਂ ਨੂੰ ਆਊਟ ਕੀਤਾ। ਉਸ ਨੇ 19ਵੇਂ ਓਵਰ ਵਿੱਚ 3 ਵਿਕਟਾਂ ਲਈਆਂ। ਸਿਧਾਰਥ ਕੌਲ, ਹਰਪ੍ਰੀਤ ਬਰਾੜ ਅਤੇ ਮਯੰਕ ਮਾਰਕੰਡੇ ਨੇ 1-1 ਵਿਕਟ ਹਾਸਲ ਕੀਤੀ।

  1993 ਤੋਂ ਬਾਅਦ ਪਹਿਲਾ ਖਿਤਾਬ

  ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ 1993 ਤੋਂ ਬਾਅਦ ਇਹ ਸਾਡਾ ਪਹਿਲਾ ਖਿਤਾਬ ਹੈ ਅਤੇ ਅਸੀਂ ਇਸ ਲਈ ਬਹੁਤ ਮਿਹਨਤ ਕੀਤੀ ਹੈ। ਸਮੁੱਚਾ ਕੋਚਿੰਗ ਸਟਾਫ਼ ਅਤੇ ਮੈਨੇਜਮੈਂਟ ਇਨ੍ਹਾਂ ਖਿਡਾਰੀਆਂ ਨਾਲ ਕੰਮ ਕਰਦਾ ਰਿਹਾ। ਉਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਕਾਮਯਾਬੀ ਹਾਸਲ ਕਰਕੇ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਕਾਮਯਾਬੀ ਲਈ ਪੂਰੇ ਪੰਜਾਬ ਨੂੰ ਵਧਾਈ।

  – ACTION PUNJAB NEWS
  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.