Sunday, December 3, 2023
More

    Latest Posts

    ਫਰਜ਼ੀ ਗ੍ਰਿਫਤਾਰੀ ਵੀਡੀਓ ਵਿਵਾਦ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਪਹੁੰਚੀ ਉਰਫੀ ਜਾਵੇਦ/Urfi Javed reached Sri Darbar Sahib after the fake arrest video controversy | ਪੰਜਾਬ | Action Punjab


    Urfi Javed At Sri Darbar Sahib: ਹਰ ਰੋਜ਼ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣਨ ਵਾਲੀ ਉਰਫੀ ਜਾਵੇਦ ਨੂੰ ਕਿਸੇ ਵੱਖਰੀ ਪਛਾਣ ਦੀ ਲੋੜ ਨਹੀਂ ਹੈ। ਹਾਲ ਹੀ ‘ਚ ਫਰਜ਼ੀ ਗ੍ਰਿਫਤਾਰੀ ਵੀਡੀਓ ਵਿਵਾਦ ਨੂੰ ਲੈ ਕੇ ਉਰਫੀ ਜਾਵੇਦ ਦਾ ਨਾਂ ਕਾਫੀ ਸਾਹਮਣੇ ਆਇਆ ਹੈ। ਅਜਿਹੇ ‘ਚ ਹੁਣ ਉਰਫੀ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚੀ ਹੈ। ਇਸ ਦੌਰਾਨ ਉਰਫੀ ਜਾਵੇਦ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ।

    ਉਰਫੀ ਜਾਵੇਦ ਸ੍ਰੀ ਦਰਬਾਰ ਸਾਹਿਬ ਪਹੁੰਚੀ
    ਉਰਫੀ ਜਾਵੇਦ ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਉਰਫੀ ਆਪਣੇ ਆਮ ਅੰਦਾਜ਼ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਦਰਅਸਲ ਉਰਫੀ ਜਾਵੇਦ ਗੁਲਾਬੀ ਰੰਗ ਦਾ ਸਲਵਾਰ ਸੂਟ ਪਾ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੀ। ਇਸ ਦੌਰਾਨ ਉਰਫੀ ਨੇ ਉਥੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਸਾਂਝੀ ਕੀਤੀਆਂ ਤਸਵੀਰਾਂ ‘ਚ ਉਰਫੀ ਜਾਵੇਦ ਤੋਂ ਇਲਾਵਾ ਉਸ ਦੀ ਛੋਟੀ ਭੈਣ ਡੌਲੀ ਜਾਵੇਦ ਵੀ ਨਜ਼ਰ ਆ ਰਹੀ ਹੈ। ਉਰਫੀ ਜਾਵੇਦ ਨੇ ਫੋਟੋ ਦੇ ਕੈਪਸ਼ਨ ‘ਚ ‘ਵਾਹਿਗੁਰੂ’ ਲਿਖਿਆ ਹੈ।

    ਉਰਫੀ ਜਾਵੇਦ ਦੇ ਇਸ ਲੇਟੈਸਟ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਿਸੇ ਨੂੰ ਵੀ ਇਹ ਯਕੀਨ ਨਹੀਂ ਹੋ ਪਾ ਰਿਹਾ ਕਿ ਉਰਫ਼ੀ ਅਜਿਹੇ ਸਾਦੇ ਕੱਪੜੇ ਪਹਿਣ ਕੇ ਵੀ ਦਿੱਖ ਸਕਦੀ ਹੈ।   

    ਫਰਜ਼ੀ ਗ੍ਰਿਫਤਾਰੀ ਵੀਡੀਓ ਨੂੰ ਲੈ ਕੇ ਹੰਗਾਮਾ
    ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਉਰਫੀ ਜਾਵੇਦ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ ‘ਚ ਪੁਲਿਸ ਦੀ ਵਰਦੀ ਪਹਿਨੀਆਂ ਦੋ ਔਰਤਾਂ ਉਰਫੀ ਨੂੰ ਗ੍ਰਿਫਤਾਰ ਕਰਦੀਆਂ ਨਜ਼ਰ ਆ ਰਹੀਆਂ ਸਨ। ਉਰਫੀ ਜਾਵੇਦ ਦਾ ਇਹ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਸੀ, ਜੋ ਸਿਰਫ ਇਕ ਬ੍ਰਾਂਡ ਲਈ ਪ੍ਰਚਾਰ ਸਟੰਟ ਸੀ। ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਅਤੇ ਮੁੰਬਈ ਪੁਲਿਸ ਨੇ ਉਰਫੀ ਜਾਵੇਦ ਦਾ ਨਾਂ ਲਏ ਬਿਨਾਂ ਮਾਮਲਾ ਵੀ ਦਰਜ ਕਰ ਲਿਆ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ…..

    ਇਹ ਵੀ ਪੜ੍ਹੋ:
    – ਅਰਜੁਨ-ਭੂਮੀ ਦੀ ਫਿਲਮ ਦੀਆਂ ਵਿਕੀਆਂ ਸਿਰਫ 293 ਟਿਕਟਾਂ; 45 ਕਰੋੜ ਦੀ ਫਿਲਮ ਨੇ ਕਮਾਏ ਮਹਿਜ਼ 38 ਹਜ਼ਾਰ ਰੁਪਏ
    – ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਪ੍ਰਹਿਲਾਦ ਪਟੇਲ ਦੀ ਕਾਰ ਹਾਦਸਾਗ੍ਰਸਤ, ਇੱਕ ਦੀ ਮੌਤ, 5 ਜ਼ਖ਼ਮੀ
    – NIA ਨੇ 10 ਰਾਜਾਂ ਸਮੇਤ ਹਰਿਆਣਾ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਕੀਤੀ ਛਾਪੇਮਾਰੀ
    – ਅੱਧੀ ਰਾਤ ਨੂੰ ਪੰਜਾਬ ‘ਚ ਆਇਆ ਭੂਚਾਲ, ਸਹਿਮੇ ਲੋਕ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.