Sunday, December 3, 2023
More

    Latest Posts

    ਅਰਜੁਨ-ਭੂਮੀ ਦੀ ਫਿਲਮ ਦੀਆਂ ਵਿਕੀਆਂ ਸਿਰਫ 293 ਟਿਕਟਾਂ; 45 ਕਰੋੜ ਦੀ ਫਿਲਮ ਨੇ ਕਮਾਏ ਮਹਿਜ਼ 38 ਹਜ਼ਾਰ ਰੁਪਏ/Flop Film Arjun Bhumi The Lady Killer film sold only 293 tickets 45 crore film earned only 38 rupees | ਮਨੋਰੰਜਨ ਜਗਤ | ActionPunjab


    The Lady Killer: ਅਰਜੁਨ ਕਪੂਰ ਅਤੇ ਭੂਮੀ ਪੇਡਨੇਕਰ ਦੀ ਫਿਲਮ ‘ਦਿ ਲੇਡੀ ਕਿਲਰ’ ਦਾ ਟ੍ਰੇਲਰ 29 ਅਕਤੂਬਰ ਨੂੰ ਰਿਲੀਜ਼ ਹੋਇਆ ਸੀ ਅਤੇ ਕੁਝ ਦਿਨਾਂ ਬਾਅਦ ਹੀ ਫਿਲਮ ਰਿਲੀਜ਼ ਕਰ ਦਿੱਤੀ ਗਈ। ਇਸ ਦੇ ਰਿਲੀਜ਼ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਚੱਲਿਆ। ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ਕਿ ‘ਦਿ ਲੇਡੀ ਕਿਲਰ’ ਸਿਨੇਮਾਘਰਾਂ ‘ਚ ਹੈ। ਨਾ ਤਾਂ ਫਿਲਮ ਦਾ ਪ੍ਰਮੋਸ਼ਨ ਹੋਇਆ ਅਤੇ ਨਾ ਹੀ ਕਿਸੇ ਐਕਟਰ ਨੇ ਇਸ ਬਾਰੇ ਕੁਝ ਕਿਹਾ। ਫ਼ਿਲਮ ਚੁੱਪਚਾਪ ਰਿਲੀਜ਼ ਕਰ ਦਿੱਤੀ ਗਈ। 

    ਇਸ ਫਿਲਮ ਨੂੰ ਪੂਰੀ ਹੋਣ ਤੋਂ ਪਹਿਲਾਂ ਹੀ ਅੱਧ-ਪਚੱਧੇ ਰਿਲੀਜ਼ ਕੀਤਾ ਗਿਆ, ਇਸ ਕਾਰਨ ਫਿਲਮ ਅਤੇ ਇਸ ਦੇ ਮੇਕਰਸ ਦੀ ਕਾਫੀ ਆਲੋਚਨਾ ਹੋਈ ਹੈ। ਹੁਣ ਜਦੋਂ ਇੱਕ YouTuber ਨੇ ‘ਦ ਲੇਡੀ ਕਿਲਰ’ ਦੀ ਸਮੀਖਿਆ ਕੀਤੀ ਅਤੇ ਇਸਨੂੰ ਇੱਕ ਅੱਧ-ਪਚੱਧੇ ਫਿਲਮ ਕਿਹਾ ਤਾਂ ਇਸ ‘ਤੇ ਨਿਰਦੇਸ਼ਕ ਅਜੇ ਬਹਿਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

    ਜਾਣੋ ਡਾਇਰੈਕਟਰ ਨੇ ਕੀ ਕਿਹਾ…. 
    ਅਜੇ ਬਹਿਲ ਨੇ ਮੰਨਿਆ ਕਿ ‘ਦਿ ਲੇਡੀ ਕਿਲਰ’ ਨੂੰ ਅੱਧ ਵਿਚਕਾਰ ਛੱਡ ਦਿੱਤਾ ਗਿਆ ਸੀ। ਉਨ੍ਹਾਂ ਉਸ ਯੂਟਿਊਬਰ ਦੇ ਚੈਨਲ ‘ਤੇ ‘ਦ ਲੇਡੀ ਕਿਲਰ’ ਦੀ ਸਮੀਖਿਆ ਵੀਡੀਓ ਦੇ ਟਿੱਪਣੀ ਵਿੱਚ ਲਿਖਿਆ, “ਹਾਂ, ਮੈਂ ਪੁਸ਼ਟੀ ਕਰਦਾ ਹਾਂ ਕਿ ਇਹ ਫਿਲਮ ਅਧੂਰੀ ਹੈ। 117 ਪੰਨਿਆਂ ਦੀ ਸਕਰੀਨਪਲੇਅ ਵਿੱਚੋਂ ਕਹਾਣੀ ਦੇ 30 ਪੰਨਿਆਂ ਦੀ ਸ਼ੂਟਿੰਗ ਨਹੀਂ ਕੀਤੀ ਗਈ। ਬਹੁਤ ਸਾਰੇ ਕਨੈਕਟਿੰਗ ਸੀਨ ਹਨ, ਅਰਜੁਨ ਅਤੇ ਭੂਮੀ ਵਿਚਕਾਰ ਪੂਰਾ ਰੋਮਾਂਸ, ਭੂਮੀ ਦਾ ਸ਼ਰਾਬ ਦੀ ਲਤ, ਅਰਜੁਨ ਦਾ ਫਸਣ ਅਤੇ ਸਭ ਕੁਝ ਗੁਆਉਣ ਦਾ ਅਹਿਸਾਸ, ਬਹੁਤ ਸਾਰੇ ਮਨੋਵਿਗਿਆਨਕ ਸੀਨ ਅਤੇ ਬੀਟ ਹਨ, ਜੋ ਗਾਇਬ ਹਨ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਫਿਲਮ ਟੁੱਟੀ ਹੋਈ ਅਤੇ ਖਿੱਲਰੀ ਮਹਿਸੂਸ ਕਰਦੀ ਹੈ ਅਤੇ ਕਿਰਦਾਰਾਂ ਨਾਲ ਜੁੜਨਾ ਮੁਸ਼ਕਲ ਹੋ ਜਾਂਦਾ ਹੈ।”


    ਦਰਦਨਾਕ ਸੀ ‘ਦਿ ਲੇਡੀ ਕਿਲਰ’ ਦੀ ਸ਼ੂਟਿੰਗ ਦਾ ਅਨੁਭਵ
    ਦੱਸਿਆ ਜਾ ਰਿਹਾ ਹੈ ਕਿ ਅਜੇ ਬਹਿਲ ਦੀ ਫਿਲਮ ਦੇ ਮੁੱਖ ਕਲਾਕਾਰ ਅਰਜੁਨ ਕਪੂਰ ਅਤੇ ਭੂਮੀ ਪੇਡਨੇਕਰ ਨਾਲ ਤਕਰਾਰ ਹੋ ਗਈ ਸੀ ਅਤੇ ਇਸ ਕਾਰਨ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਜੇ ਬਹਿਲ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ”ਦਿ ਲੇਡੀ ਕਿਲਰ’ ਦੀ ਸ਼ੂਟਿੰਗ ‘ਚ ਕਾਫੀ ਦਿੱਕਤਾਂ ਆਈਆਂ ਪਰ ਅਦਾਕਾਰਾਂ ਕਾਰਨ ਨਹੀਂ। ਅਰਜੁਨ ਅਤੇ ਭੂਮੀ ਨਾਲ ਕੰਮ ਕਰਨਾ ਮਜ਼ੇਦਾਰ ਸੀ। ਇਸ ਫਿਲਮ ‘ਚ ਉਨ੍ਹਾਂ ਨੇ ਪੂਰੇ ਦਿਲ ਨਾਲ ਕੰਮ ਕੀਤਾ ਹੈ। ਸਮੱਸਿਆ ਕਿਤੇ ਹੋਰ ਸੀ ਪਰ ਇਹ ਇੱਕ ਹੋਰ ਕਹਾਣੀ ਹੈ।”

    ‘ਦਿ ਲੇਡੀ ਕਿਲਰ’ ਦਾ ਕੀ ਹੋਇਆ?
    ਪਰ ‘ਦ ਲੇਡੀ ਕਿਲਰ’ ਦਾ ਅਸਲ ਵਿੱਚ ਕੀ ਹੋਇਆ? ਕੌਮੀ ਮੀਡੀਆ ਹਾਊਸ ਈ-ਟਾਇਮਸ ਮੁਤਾਬਕ ਫਿਲਮ ਦੇ ਨਿਰਮਾਤਾ ਭੂਸ਼ਣ ਕੁਮਾਰ ਨੇ ਫਿਲਮ ਨੂੰ ਸ਼ੂਟਿੰਗ ਸ਼ੈਡਿਊਲ ਤੋਂ ਬਿਨਾਂ ਰਿਲੀਜ਼ ਕੀਤਾ। ਫਿਲਮ ਦੀ ਸ਼ੂਟਿੰਗ ਉਤਰਾਖੰਡ ‘ਚ ਹੋਣੀ ਸੀ ਪਰ ਲਗਾਤਾਰ ਬਾਰਿਸ਼ ਕਾਰਨ ਮੇਕਰਸ ਉੱਥੇ ਸ਼ੂਟ ਨਹੀਂ ਕਰ ਸਕੇ। ਇਸ ਲਈ ਫਿਲਮ ਨੂੰ ਬਿਨਾਂ ਪੈਚਵਰਕ ਸ਼ੂਟ ਦੇ ਐਡਿਟ ਅਤੇ ਰਿਲੀਜ਼ ਕੀਤਾ ਗਿਆ। ‘ਦਿ ਲੇਡੀ ਕਿਲਰ’ ਨੂੰ ਸਿਨੇਮਾਘਰਾਂ ‘ਚ ਇਸ ਮਜਬੂਰੀ ਕਾਰਨ ਰਿਲੀਜ਼ ਕੀਤਾ ਗਿਆ ਕਿ ਇਸ ਨੂੰ ਬਾਅਦ ‘ਚ ਓ.ਟੀ.ਟੀ.’ਤੇ ਰਿਲੀਜ਼ ਕੀਤਾ ਜਾਵੇਗਾ। 

    ਕਰੀਬ 45 ਕਰੋੜ ਰੁਪਏ ਦੇ ਬਜਟ ਨਾਲ ਬਣੀ ‘ਦਿ ਲੇਡੀ ਕਿਲਰ’ ਨੇ ਪਹਿਲੇ ਦਿਨ ਸਿਰਫ਼ 38 ਹਜ਼ਾਰ ਰੁਪਏ ਦਾ ਹੀ ਕਲੈਕਸ਼ਨ ਕੀਤਾ। ਇਸ ਦੇ ਦੇਸ਼ ਭਰ ਵਿੱਚ ਸੀਮਤ ਸ਼ੋਅ ਸਨ। ਖਬਰਾਂ ਮੁਤਾਬਕ ਇਸ ਫਿਲਮ ਦੀਆਂ ਸਿਰਫ 293 ਟਿਕਟਾਂ ਹੀ ਵਿਕ ਸਕੀਆਂ ਹਨ।
    ਇਹ ਵੀ ਪੜ੍ਹੋ:

    – ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਪ੍ਰਹਿਲਾਦ ਪਟੇਲ ਦੀ ਕਾਰ ਹਾਦਸਾਗ੍ਰਸਤ, ਇੱਕ ਦੀ ਮੌਤ, 5 ਜ਼ਖ਼ਮੀ
    – NIA ਨੇ 10 ਰਾਜਾਂ ਸਮੇਤ ਹਰਿਆਣਾ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿੱਚ ਕੀਤੀ ਛਾਪੇਮਾਰੀ
    – ਅੱਧੀ ਰਾਤ ਨੂੰ ਪੰਜਾਬ ‘ਚ ਆਇਆ ਭੂਚਾਲ, ਸਹਿਮੇ ਲੋਕ

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.