Saturday, December 9, 2023
More

  Latest Posts

  ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ 3 ਮਹੀਨੇ ਦਾ ਬੱਚਾ; ਜਾਂਚ ‘ਚ ਜੁੱਟੀ ਪੁਲਿਸ/3 month old baby stolen from Ludhiana railway station Police investigating the case | ਮੁੱਖ ਖਬਰਾਂ | Action Punjab


  ਲੁਧਿਆਣਾ: ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ 3 ਮਹੀਨੇ ਦਾ ਬੱਚਾ ਚੋਰੀ ਹੋ ਗਿਆ। ਇਹ ਪਰਿਵਾਰ ਮੇਘਾਲਿਆ ਦੇ ਸ਼ਿਲਾਂਗ ਤੋਂ ਲੁਧਿਆਣਾ ਆਇਆ ਸੀ। ਜਿਸ ਨੇ ਬੁੱਢੇਵਾਲ ਰੋਡ ਜੰਡਿਆਲੀ ਜਾਣਾ ਸੀ। ਦੇਰ ਰਾਤ ਹੋਣ ਕਾਰਨ ਬੱਚੇ ਦੀ ਮਾਂ ਸੋਨਮ ਦੇਵੀ ਅਤੇ ਪਿਤਾ ਆਰਾਮ ਕਰਨ ਲਈ ਸਟੇਸ਼ਨ ‘ਤੇ ਰੁਕੇ ਸਨ। 

  ਮਾਂ ਸੋਨਮ ਨੇ ਦੱਸਿਆ ਕਿ ਬੱਚਾ ਭੁੱਖ ਕਾਰਨ ਰੋ ਰਿਹਾ ਸੀ। ਬੱਚੇ ਨੂੰ ਦੁੱਧ ਪਿਲਾਉਣ ਲਈ ਉਹ ਰੇਲਵੇ ਸਟੇਸ਼ਨ ਦੀ ਕੰਟੀਨ ਕੋਲ ਲੇਟ ਗਈ। ਥਕਾਵਟ ਕਾਰਨ ਅਸੀਂ ਦੋਵੇਂ ਪਤੀ-ਪਤਨੀ ਨੂੰ ਨੀਂਦ ਆ ਗਈ। ਜਿਸ ਮਗਰੋਂ ਅਸੀਂ ਬੱਚੇ ਨੂੰ ਬੈਂਚ ਹੇਠਾਂ ਲੇਟਾ ਦਿੱਤਾ। ਸਵੇਰੇ ਜਦੋਂ ਅਸੀਂ ਉਠੇ ਤਾਂ ਬੱਚਾ ਗਾਇਬ ਸੀ। 

  ਪਰਿਵਾਰ ਦਾ ਕਹਿਣਾ ਕਿ ਅਸੀਂ ਕਾਫੀ ਰੌਲਾ ਪਾਇਆ। ਬੱਚੇ ਦੀ ਵੀ ਕਾਫੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗ ਸਕਿਆ। ਪੀੜਤ ਪਰਿਵਾਰ ਮੁਤਾਬਕ ਉਨ੍ਹਾਂ ਦੇ ਬੱਚੇ ਨੂੰ ਕੋਈ ਅਣਪਛਾਤਾ ਵਿਅਕਤੀ ਚੁੱਕ ਕੇ ਲੈ ਗਿਆ ਹੈ। 

  ਫਿਲਹਾਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਸਟੇਸ਼ਨ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਚੈਕਿੰਗ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਪੁਲਿਸ ਨੂੰ ਰੇਲਵੇ ਸਟੇਸ਼ਨ ‘ਤੇ ਘੁੰਮਦੇ ਭਿਖਾਰੀਆਂ ‘ਤੇ ਸ਼ੱਕ ਹੈ। 

  ਥਾਣਾ ਜੀ.ਆਰ.ਪੀ. ਬੱਚੇ ਦੀ ਫੋਟੋ ਲੈ ਕੇ ਆਲੇ-ਦੁਆਲੇ ਦੀ ਚੈਕਿੰਗ ਕਰ ਰਹੀ ਹੈ। ਸਟੇਸ਼ਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਬੱਚਾ ਚੋਰੀ ਹੋਇਆ ਸੀ, ਉਸ ਜਗ੍ਹਾ ਕੋਈ ਸੀ.ਸੀ.ਟੀ.ਵੀ. ਕੈਮਰਾ ਨਹੀਂ ਲੱਗਿਆ ਹੋਇਆ ਹੈ।

  ਇਹ ਵੀ ਪੜ੍ਹੋ: ਗਾਇਕ ਕੇ.ਐਸ ਮੱਖਣ ਦੀਆਂ ਵਧੀਆਂ ਮੁਸ਼ਕਿਲਾਂ, ਇਸ ਗੀਤ ’ਚ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਲੱਗੇ ਇਲਜ਼ਾਮ

  – ACTION PUNJAB NEWS


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.