Sunday, December 3, 2023
More

    Latest Posts

    ਦੀਵਾਲੀ ਮੌਕੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਖ਼ਾਸ ਤੋਹਫ਼ਾ, ਮਰਹੂਮ ਗਾਇਕ ਦੇ ਮਾਤਾ ਨੇ ਰਿਲੀਜ਼ ਕੀਤਾ ਨਵੇਂ ਗਾਣੇ ਦਾ ਪੋਸਟਰ/special gift for Sidhu Moosewala fans on Diwali late singer mother released the poster of the new song | ਮਨੋਰੰਜਨ ਜਗਤ | ActionPunjab


    Sidhu Moosewala New Song: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਦੀਵਾਲੀ ‘ਤੇ ਰਿਲੀਜ਼ ਹੋਵੇਗਾ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਨਵੇਂ ਗੀਤ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਹੈ। ਦੀਵਾਲੀ ‘ਤੇ ਪ੍ਰਸ਼ੰਸਕਾਂ ਨੂੰ ਸਿੱਧੂ ਦੇ ਪਰਿਵਾਰ ਦਾ ਇਹ ਖ਼ਾਸ ਤਾਹੁਫ਼ ਹੋਣ ਵਾਲਾ ਹੈ।

    ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਪੰਜਵਾਂ ਗੀਤ ਹੈ। ਇਹ ਗੀਤ ਦੀਵਾਲੀ ਮੌਕੇ 12 ਨਵੰਬਰ ਨੂੰ ਦੁਪਹਿਰ 12 ਵਜੇ ਯੂਟਿਊਬ ਸਮੇਤ ਸਾਰੀਆਂ ਮਿਊਜ਼ਿਕ ਐਪਲੀਕੇਸ਼ਨਾਂ ‘ਤੇ ਰਿਲੀਜ਼ ਕੀਤਾ ਜਾਵੇਗਾ।

    ਪੋਸਟਰ ਜਾਰੀ ਕਰਨ ਦੇ ਨਾਲ ਹੀ ਮਾਂ ਚਰਨ ਕੌਰ ਨੇ ਇੱਕ ਸੁਨੇਹਾ ਵੀ ਲਿਖਿਆ, “ਆ ਗਿਆ ਮੇਰਾ ਬੱਬਰ ਸ਼ੇਰ ਤੇ ਸੋਡਾ ਭਰਾ ਧੱਕ ਪਾਉਣ ਸੌਖਾ ਨੀ ਰਾਹ ਖਾਲੀ ਕਰਦੇ”

    ਦੱਸਣਯੋਗ ਹੈ ਕਿ ਗੀਤ ਦੇ ਬੋਲਾਂ ਦਾ ਪਰਿਵਾਰ ਵੱਲੋਂ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਗਾਣੇ ਦਾ ਪੋਸਟਰ ਰਿਲੀਜ਼ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਸਿੱਧੂ ਮੂਸੇਵਾਲਾ ਨੂੰ ਸਰਚ ਕੀਤਾ ਜਾ ਰਿਹਾ ਹੈ। 

    ਕਾਬਲੇਗੌਰ ਹੈ ਕਿ ਇਸ ਗੀਤ ਤੋਂ ਪਹਿਲਾਂ ਸਿੱਧੂ ਅਤੇ ਮੁੰਬਈ ਦੇ ਰੈਪਰ ਡੀਵਾਈਨ ਦਾ ‘ਚੋਰਨੀ’ ਗਾਣਾ 8 ਜੁਲਾਈ 2023 ਨੂੰ ਰਿਲੀਜ਼ ਹੋਇਆ ਸੀ। ਜਿਸ ਨੂੰ ਯੂਟਿਊਬ ‘ਤੇ ਹੁਣ ਤੱਕ 5.4 ਕਰੋੜ ਲੋਕ ਦੇਖ ਚੁੱਕੇ ਹਨ। ਇਸ ਗੀਤ ਦੀ ਖਾਸ ਪਰ ਦੁੱਖ ਦੀ ਗੱਲ ਇਹ ਸੀ ਕਿ ਮੂਸੇਵਾਲਾ ਦਾ ਗੀਤ ਮੋਰਨੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਚੋਰੀ ਵੀ ਹੋ ਗਿਆ ਸੀ। ਪਰ ਇਸ ਦੇ ਬਾਵਜੂਦ ਪ੍ਰਸ਼ੰਸਕਾਂ ਨੇ ਇਸ ਗੀਤ ਨੂੰ ਖਾਸ ਮੰਨਿਆ ਅਤੇ ਇਸ ਨੂੰ ਬਹੁਤ ਸੁਣਿਆ। ਇਸ ਗੀਤ ਨੂੰ ਪਹਿਲੇ ਦੋ ਘੰਟਿਆਂ ਵਿੱਚ ਹੀ 2 ਲੱਖ ਲੋਕਾਂ ਨੇ ਸੁਣਿਆ ਸੀ।

    ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ ਕੁੱਲ 4 ਗੀਤ ਰਿਲੀਜ਼ ਹੋ ਚੁੱਕੇ ਹਨ। SYL ਗੀਤ 23 ਜੂਨ 2022 ਨੂੰ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। ਇਸ ਗੀਤ ਨੂੰ 72 ਘੰਟਿਆਂ ਵਿੱਚ 2.7 ਕਰੋੜ ਵਿਊਜ਼ ਮਿਲ ਚੁੱਕੇ ਹਨ। ਜਿਸ ਤੋਂ ਬਾਅਦ ਗੀਤ ਨੂੰ ਭਾਰਤ ਵਿੱਚ ਬੈਨ ਵੀ ਕਰ ਦਿੱਤਾ ਗਿਆ ਸੀ।

    ਜਦਕਿ ਦੂਜਾ ਗੀਤ ‘ਵਾਰ’, ਜੋ ਪਿਛਲੇ ਸਾਲ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਰਿਲੀਜ਼ ਹੋਈ ਸੀ। ਮੂਸੇਵਾਲਾ ਨੇ ਇਹ ਗੀਤ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲੂਆ ਨੂੰ ਸਮਰਪਿਤ ਕੀਤਾ ਸੀ। ਜਦਕਿ ਤੀਜਾ ਗੀਤ ‘ਮੇਰਾ ਨਾਮ’ 7 ਅਪ੍ਰੈਲ 2023 ਨੂੰ ਰਿਲੀਜ਼ ਕੀਤਾ ਗਿਆ ਸੀ।

    ਇਹ ਵੀ ਪੜ੍ਹੋ : 
    – ਕੁਲਚੇ ਵਾਲੇ ਦੇ ਕਤਲ ਮਾਮਲੇ ‘ਚ ਗੈਂਗਸਟਰ ਅਰਸ਼ ਡੱਲਾ ਦੇ ਪਿਤਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਅਦਾਲਤ ‘ਚ ਕੀਤਾ ਗਿਆ ਪੇਸ਼
    – ਕਿਵੇਂ ਦੀ ਹੁੰਦੀ ਹੈ ਨਕਲੀ ਬਾਰਿਸ਼ ? ਕਿਵੇਂ ਕਰੇਗੀ ਦਿੱਲੀ ਦੇ ਪ੍ਰਦੂਸ਼ਣ ਨੂੰ ਖ਼ਤਮ, ਇੱਥੇ ਸਮਝੋ
    – ਦੁਨੀਆ ਦਾ ਸਭ ਤੋਂ ਮਹਿੰਗਾ ਮੁਰਗਾ ‘ਲੈਂਬੋਰਗਿਨੀ ਚਿਕਨ’, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
    – ਜਾਣੋ ਕੌਣ ਹਨ ਰੂਪੀ ਕੌਰ ਜਿਨ੍ਹਾਂ ਨੇ ਵ੍ਹਾਈਟ ਹਾਊਸ ਦੀ ਦੀਵਾਲੀ ਸਮਾਰੋਹ ਦਾ ਸੱਦਾ ਠੁਕਰਾਇਆ

    – ACTION PUNJAB NEWS




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.