Saturday, December 2, 2023
More

    Latest Posts

    ਦਿਵਾਲੀ ਮੌਕੇ ਬੱਚਿਆਂ ‘ਚ ਹੋਈ ਮਾਮੂਲੀ ਤਕਰਾਰ ਨੇ ਲਿਆ ਖੂਨੀ ਰੂਪ, ਵੀਡੀਓ ਵਾਇਰਲ/ On the occasion of Diwali a minor dispute between children turned bloody the video went viral | ਪੰਜਾਬ | Action Punjab


    ਅੰਮ੍ਰਿਤਸਰ: ਅੰਮ੍ਰਿਤਸਰ ਦੇ ਨਿਉ ਸ਼ਹੀਦ ਊਧਮ ਸਿੰਘ ਇਲਾਕੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੀਵਾਲੀ ਦੀ ਰਾਤ ਅਤਿਸ਼ਬਾਜੀ ਚਲਾਉਣ ਨੂੰ ਲੈ ਕੇ ਦੋ ਬੱਚਿਆਂ ਵਿੱਚ ਹੋਈ ਮਾਮੂਲੀ ਝੜਪ ਨੇ ਖੂਨੀ ਰੂਪ ਲੈ ਲਿਆ। ਦੱਸ ਦਈਏ ਕਿ ਝੜਪ ਦੇ ਦੌਰਾਨ ਇੱਕ ਧਿਰ ਦੇ ਉੱਤੇ ਦੂਜੀ ਧਿਰ ਦੇ ਵੱਲੋਂ ਕੁਝ ਨੌਜਵਾਨਾਂ ਦੇ ਨਾਲ ਮਿਲ ਕੇ ਦਾਤੀਆਂ ਅਤੇ ਕਿਰਪਾਨਾ ਨਾਲ ਹਮਲਾ ਕਰ ਦਿੱਤਾ ਗਿਆ। ਜਿਸਦੀ ਮੌਕੇ ਦੀ ਵੀਡੀਓ ਸਾਹਮਣੇ ਆਉਣ ‘ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਿਸਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

    ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜਿਤ ਪਰਿਵਾਰ ਦੇ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਮੌਕੇ ਸਾਡਾ ਬੱਚਾ ਗਲੀ ਦੇ ਬੱਚਿਆਂ ਨਾਲ ਅਤਿਸ਼ਬਾਜ਼ੀ ਚਲਾ ਰਿਹਾ ਸੀ ਜਿੱਥੇ ਬੱਚਿਆਂ ਵਿੱਚ ਆਪਸੀ ਝੜਪ ਹੋਈ ਅਤੇ ਦੂਜੀ ਧਿਰ ਵੱਲੋਂ ਬਾਅਦ ਵਿੱਚ ਕੁਝ ਨੌਜਵਾਨਾਂ ਨੂੰ ਬੁਲਾ ਕੇ ਸਾਡੇ ਘਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਤੋੜਫੋੜ ਕੀਤੀ ਗਈ। ਜਿਸ ਸੰਬਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

    ਇਸ ਮੌਕੇ ਜਾਣਕਾਰੀ ਦਿੰਦਿਆ ਮੌਕੇ ‘ਤੇ ਪਹੁੰਚ ਥਾਣਾ ਬੀ ਡਵੀਜ਼ਨ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਜਲਦੀ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.