Home ਪੰਜਾਬ Khanna Accident:ਪੰਜਾਬ ‘ਚ ਵਾਪਰਿਆ ਵੱਡਾ ਹਾਦਸਾ, ਲੁਧਿਆਣਾ-ਚੰਡੀਗੜ੍ਹ ਹਾਈਵੇ ’ਤੇ ਆਪਸ ’ਚ ਟਕਰਾਈਆਂ ਗੱਡੀਆਂ | ਮੁੱਖ ਖਬਰਾਂ | Action Punjab

Khanna Accident:ਪੰਜਾਬ ‘ਚ ਵਾਪਰਿਆ ਵੱਡਾ ਹਾਦਸਾ, ਲੁਧਿਆਣਾ-ਚੰਡੀਗੜ੍ਹ ਹਾਈਵੇ ’ਤੇ ਆਪਸ ’ਚ ਟਕਰਾਈਆਂ ਗੱਡੀਆਂ | ਮੁੱਖ ਖਬਰਾਂ | Action Punjab

0
Khanna Accident:ਪੰਜਾਬ ‘ਚ ਵਾਪਰਿਆ ਵੱਡਾ ਹਾਦਸਾ, ਲੁਧਿਆਣਾ-ਚੰਡੀਗੜ੍ਹ ਹਾਈਵੇ ’ਤੇ ਆਪਸ ’ਚ ਟਕਰਾਈਆਂ ਗੱਡੀਆਂ | ਮੁੱਖ ਖਬਰਾਂ | Action Punjab

[ad_1]

Khanna Accident: ਇੱਕ ਪਾਸੇ ਜਿੱਥੇ ਬੀਤੇ ਦਿਨ ਦੇਸ਼ ਭਰ ’ਚ ਦੀਵਾਲੀ ਦਾ ਤਿਉਹਾਰ ਧੂਮਧਾਨ ਨਾਲ ਮਨਾਇਆ ਗਿਆ ਉੱਥੇ ਹੀ ਦੂਜੇ ਪਾਸੇ ਦੀਵਾਲੀ ਦੇ ਅਗਲੇ ਦਿਨ ਕਈ ਥਾਵਾਂ ਤੇ ਧੁੰਦ ਦੀ ਸੰਘਣੀ ਪਰਤ ਦੇਖਣ ਨੂੰ ਮਿਲੀ। ਜਿਸ ਕਾਰਨ ਪੰਜਾਬ ’ਚ ਭਿਆਨਕ ਹਾਦਸਾ ਵਾਪਰਿਆ। ਹਾਲਾਂਕਿ ਇਸ ਹਾਦਸੇ ਦੇ ਕਾਰਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਲੋਕ ਜਖ਼ਮੀ ਹੋ ਗਏ। 

ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਚੰਡੀਗੜ੍ਹ ਹਾਈਵੇ ਦੇ ਜੀਟੀ ਰੋਡ ’ਤੇ 20 ਤੋਂ 25 ਗੱਡੀਆਂ ਆਪਸ ’ਚ ਟਕਰਾ ਗਈਆਂ। ਗਣੀਮਤ ਇਹ ਰਹੀ ਕਿ ਇਸ ਹਾਦਸੇ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਈ ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਦੇ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ। 

ਦੱਸ ਦਈਏ ਕਿ ਹਾਦਸੇ ਦੇ ਕਾਰਨ ਦਰਜਨਾਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਦਕਿ ਕਈ ਗੱਡੀਆਂ ਦੇ ਤਾਂ ਪਰਖੱਚੇ ਹੀ ਉੱਡ ਗਏ ਹਨ। ਹਾਦਸੇ ਵਿਚ ਪੰਜਾਬ ਰੋਡਵੇਜ਼ ਦੀ ਬੱਸ ਵੀ ਲਪੇਟ ਵਿਚ ਆਈ ਹੈ। ਵੱਡੀ ਗਿਣਤੀ ਵਿਚ ਗੱਡੀਆਂ ਟਕਰਾਉਣ ਕਾਰਨ ਸੜਕ ’ਤੇ ਵੀ ਕੁੱਝ ਸਮੇਂ ਲਈ ਜਾਮ ਲੱਗ ਗਿਆ ਜਦਕਿ ਪੁਲਿਸ ਵਲੋਂ ਨੁਕਸਾਨੇ ਗਏ ਵਾਹਨਾਂ ਨੂੰ ਇਕ ਪਾਸੇ ਕਰਕੇ ਟ੍ਰੈਫਿਕ ਚਾਲੂ ਕਰਵਾਇਆ ਗਿਆ। 

ਇਹ ਵੀ ਪੜ੍ਹੋ: ਅੰਮ੍ਰਿਤਸਰ-ਦਿੱਲੀ ਰੋਡ ‘ਤੇ ਭਿਆਨਕ ਸੜਕ ਹਾਦਸਾ, 20 ਤੋਂ 25 ਗੱਡੀਆਂ ਦੀ ਆਪਸ ‘ਚ ਹੋਈ ਟੱਕਰ

– ACTION PUNJAB NEWS

[ad_2]

LEAVE A REPLY

Please enter your comment!
Please enter your name here