Sunday, December 3, 2023
More

    Latest Posts

    NAB ਨੇ ਅਲ-ਕਾਦਿਰ ਟਰੱਸਟ ਅਤੇ ਤੋਸ਼ਾਖਾਨਾ ਮਾਮਲਿਆਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕੀਤਾ ਗ੍ਰਿਫ਼ਤਾਰ/ NAB arrested former Prime Minister Imran Khan in Al Qadir Trust and Toshakhana cases | ਮੁੱਖ ਖਬਰਾਂ | ActionPunjab


    ਪਾਕਿਸਤਾਨ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਖੁਫੀਆ ਦਸਤਾਵੇਜ਼ ਜਨਤਕ ਕਰਨ ਦੇ ਮਾਮਲੇ ਵਿਚ ਇਮਰਾਨ ਖਾਨ ਪਹਿਲਾਂ ਹੀ ਅਡਿਆਲਾ ਜੇਲ੍ਹ ਵਿੱਚ ਬੰਦ ਹਨ। ਹੁਣ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੈਸ਼ਨਲ ਅਕਾਊਂਟਬਿਲਟੀ ਬਿਊਰੋ ਨੇ ਅਲ ਕਾਦਿਰ ਟਰੱਸਟ ਤੇ ਤੋਸ਼ਾਖਾਨਾ ਮਾਮਲੇ ਵਿਚ ਵੀ ਇਮਰਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ। 

    ਅਦਾਲਤ ਨੇ ਜੱਜ ਮੁਹੰਮਦ ਬਸ਼ੀਰ ਨੇ ਇਮਰਾਨ ਖਾਨ ਦੀ ਗ੍ਰਿਫਤਾਰੀ ਲਈ ਅਰੈਸਟ ਵਾਰੰਟ ਜਾਰੀ ਕੀਤਾ ਜਿਸ ਦੇ ਬਾਅਦ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਗ੍ਰਿਫਤਾਰੀ ਦਾ ਮਤਲਬ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਤੋਂ ਜੇਲ੍ਹ ਵਿੱਚ ਦੋਵੇਂ ਮਾਮਲਿਆਂ ਵਿਚ ਪੁੱਛਗਿਛ ਹੋਵੇਗੀ। ਨੈਬ ਟੀਮ ਇਮਰਾਨ ਖਾਨ ਨੂੰ ਰਿਮਾਂਡ ‘ਤੇ ਵੀ ਲੈ ਸਕਦੀ ਹੈ।

    ਦੱਸ ਦਈਏ ਕਿ ਇਮਰਾਨ ਖਾਨ ਨੂੰ ਅਗਸਤ ਮਹੀਨੇ ਵਿੱਚ ਖੁਫੀਆ ਦਸਤਾਵੇਜ਼ ਜਨਤਕ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਾਕਿਸਤਾਨ ਦੇ ਸੁਪਰੀਮ ਕੋਰਟ ਵੱਲੋਂ ਇਕ ਪਾਕਿਸਤਾਨੀ ਪ੍ਰਾਪਰਟੀ ਬਿਜ਼ਨੈੱਸਮੈਨ ‘ਤੇ 450 ਅਰਬ ਰੁਪਏ ਦਾ ਜੁਰਮਾਨਾ ਲਗਾਇਆ ਸੀ। ਇਮਰਾਨ ਖਾਨ ‘ਤੇ ਦੋਸ਼ ਹੈ ਕਿ ਜੁਰਮਾਨੇ ਦੀ ਰਕਮ ਜਮ੍ਹਾ ਕਰਾਉਣ ਦੀ ਬਜਾਏ ਇਮਰਾਨ ਖਾਨ ਨੇ ਜੁਰਮਾਨੇ ਦੀ ਰਕਮ ‘ਤੇ ਸਮਝੌਤਾ ਕੀਤਾ ਤੇ ਇਸ ਦੇ ਬਦਲੇ ਬਿਜ਼ਨੈੱਸਮੈਨ ਨੇ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੱਲੋਂ ਗਠਿਤ ਅਲ ਕਾਦਿਰ ਟਰੱਸਟ ਨੂੰ ਲਗਭਗ 57 ਏਕੜ ਜ਼ਮੀਨ ਤੋਹਫੇ ਵਿੱਚ ਦਿੱਤੀ।

    ਜ਼ਿਕਰਯੋਗ ਹੈ ਕਿ ਤੋਸ਼ਾਖਾਨਾ ਮਾਮਲੇ ਵਿਚ ਇਸ ਸਾਲ ਅਗਸਤ ਵਿਚ ਇਮਰਾਨ ਖਾਨ ਨੂੰ ਦੋਸ਼ੀ ਠਹਿਰਾਇਆ ਗਿਆ ਸੀ।ਹਾਲਾਂਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ ਸੀ। ਇਹ ਮਾਮਲਾ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਦਰਜ ਕਰਾਇਆ ਸੀ। ਆਰੋਪ ਹੈ ਕਿ ਇਮਰਾਨ ਖਾਨ ਨੇ ਆਪਣੇ ਹਲਫਨਾਮੇ ਵਿਚ ਤੋਸ਼ਾਖਾਨਾ ਵਿਚ ਵੇਚੇ ਗਏ ਗਿਫਟ ਆਈਟਮ ਤੋਂ ਮਿਲੀ ਰਕਮ ਦੀ ਜਾਣਕਾਰੀ ਨਹੀਂ ਦਿੱਤੀ ਸੀ। ਹੁਣ ਨੈਬ ਨੇ ਇਮਰਾਨ ਖਾਨ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ ਜਿਸ ਦੇ ਬਾਅਦ ਅਦਾਲਤ ਨੇ ਇਮਰਾਨ ਖਿਲਾਫ ਦੀ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.