Sunday, December 3, 2023
More

  Latest Posts

  ਸਮਾਜ ਸੇਵੀ ਸੁਰਿੰਦਰ ਸਿੰਘ ਨਿੱਝਰ ਨੇ ਸਰਕਾਰੀ ਸਕੂਲ ਮਰਦਾਪੁਰ ਨੂੰ ਬੱਚਿਆਂ ਲਈ ਬੱਸ ਸੇਵਾ ਸ਼ੁਰੂ ਕਰਨ ਲਈ ਦਿੱਤੀ ਇਕ ਲੱਖ ਰੁਪਏ ਦੀ ਰਾਸ਼ੀ

  ਹੁਣ ਤੱਕ 4000 ਤੋਂ ਵੱਧ ਪਰਿਵਾਰਾਂ ਨੂੰ ਦਿੱਤੀ ਛੱਤ,ਹਜ਼ਾਰਾਂ ਲੋਕਾਂ ਨੂੰ ਅੱਖਾਂ ਦੀ ਰੋਸ਼ਨੀ, ਹਜ਼ਾਰਾਂ ਮਹਿਲਾਵਾਂ ਨੂੰ ਰੁਜ਼ਗਾਰ ਲਈ ਸਿਲਾਈ ਮਸ਼ੀਨਾ

  ਘਨੌਰ/ਸ਼ੰਭੂ 14 ਨਵੰਬਰ(ਗੁਰਪ੍ਰੀਤ ਧੀਮਾਨ)

  ਹਲਕਾ ਘਨੌਰ ਅਧੀਨ ਪੈਂਦੇ ਪਿੰਡ ਮਰਦਾਂਪੁਰ ਵਿਖੇ ਸਮਾਜ ਸੇਵੀ ਐਨਆਰਆਈ ਸੁਰਿੰਦਰ ਸਿੰਘ ਨਿੱਝਰ ਅੱਜ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਹੁੰਚੇ। ਜਿੱਥੇ ਉਹਨਾਂ ਦਾ ਸਵਾਗਤ ਸਕੂਲ ਦੇ ਪ੍ਰਿੰਸੀਪਲ ਕਰਮਪਾਲ ਸ਼ਰਮਾ ਤੇ ਸਕੂਲ ਸਟਾਫ਼ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ਼ ਗੱਲਬਾਤ ਕਰਦਿਆਂ ਹੋਇਆਂ ਸਾਮਜ ਸੇਵੀ ਤੇ ਐਨ ਆਰ ਆਈ ਸੁਰਿੰਦਰ ਸਿੰਘ ਨਿੱਝਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਕੋਲ਼ ਸਕੂਲ ਵੱਲੋਂ ਸੰਪਰਕ ਕੀਤਾ ਗਿਆ ਸੀ ਕੀ ਬੱਚਿਆ ਨੂੰ ਰੋਜ਼ਾਨਾ ਘਰ ਤੋਂ ਸਕੂਲ ਵਿੱਚ ਆਉਣ ਵਿੱਚ ਦਿੱਕਤ ਆਉਂਦੀ ਹੈ। ਕਿਉੰਕਿ ਸਕੂਲ ਵਿੱਚ ਬੱਚੇ ਬਹੁਤ ਦੂਰ ਦੂਰ ਤੋ ਬੱਚੇ ਆਉਂਦੇ ਹਨ। ਉਹਨਾਂ ਲਈ ਇੱਕ ਬੱਸ ਸੇਵਾ ਸ਼ੁਰੂ ਕਰਨੀ ਹੈ ਜਿਸ ਲਈ ਉਨ੍ਹਾਂ ਨੂੰ ਸਹਿਯੋਗ ਦੀ ਲੋੜ ਸੀ। ਅਤੇ ਅੱਜ ਬੱਚਿਆ ਲਈ ਬੱਸ ਸੇਵਾ ਸ਼ੁਰੂ ਕਰਨ ਲਈ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੂੰ 1 ਲੱਖ ਰੁਪਏ ਦਿੱਤੇ ਗਏ ਹਨ । ਨਾਲ ਹੀ ਪਿੰਡ ਦੇ ਐਲੀਮੈਂਟਰੀ ਸਕੂਲ ਦੇ ਵਿੱਚ ਬੱਚਿਆ ਲਈ ਬਾਥਰੂਮ ਬਣਾਉਣ ਦਾ ਕੰਮ ਵੀ ਚੱਲ ਰਿਹਾ ਹੈ। ਉਹਨਾਂ ਕਿਹਾ ਕੀ ਪਿਛਲੇ 24 ਸਾਲਾਂ ਤੋਂ ਨਿਝੱਰ ਪਰਿਵਾਰ ਸਮਾਜ ਸੇਵਾ ਦੇ ਕੰਮ ਕਰ ਰਿਹਾ ਹੈ। ਅਤੇ ਅੱਗੇ ਵੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮ ਕਰਦੇ ਰਹਾਂਗੇ। ਉਹਨਾਂ ਕਿਹਾ ਕਿ ਇਸ ਸਮੇਂ ਵੀ ਹਲਕਾ ਸਨੋਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਲਈ ਕਮਰਿਆ ਦੇ ਵਿੱਚ ਏਸੀ ਲਗਵਾਉਣ ਦੇ ਲਈ 1 ਕਰੋੜ ਦੀ ਰਾਸ਼ੀ ਦਿੱਤੀ ਗਈ ਹੈ ਅਤੇ ਜਲਦ ਹੀ ਉਹ ਸੇਵਾ ਵੀ ਸੰਪੂਰਨ ਹੋ ਜਾਵੇਗੀ। ਉਹਨਾਂ ਕਿਹਾ ਕਿ 24 ਮਾਰਚ ਨੂੰ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਵਿੱਚ ਵੀ ਇੱਕ ਵਿਸ਼ਾਲ ਅੱਖਾਂ ਦਾ ਮੈਡੀਕਲ ਚੈਕ ਅਪ ਕੈਂਪ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਮੈਂ ਕਿਸੇ ਲੋੜਵੰਦ ਵਿਅਕਤੀ ਦੀ ਮਦਦ ਕਰਦਾ ਹਾਂ ਤਾਂ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਅਤੇ ਅੱਗੇ ਸਮਾਜ ਦੀ ਸੇਵਾ ਹੋਰ ਵੀ ਵੱਧ ਚੜ ਕੇ ਕਰਾਂਗੇ।

  ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਕਰਮਪਾਲ ਸ਼ਰਮਾ ਅਤੇ ਸਾਬਕਾ ਸਰਪੰਚ ਜਥੇਦਾਰ ਲਾਲ ਸਿੰਘ ਮਰਦਾਪੁਰ ਨੇ ਕਿਹਾ ਕਿ ਸਾਡੇ ਕੋਲ ਸ਼ਬਦ ਨਹੀਂ ਹਨ ਅਸੀਂ ਉਹਨਾਂ ਦਾ ਕਿਹੜੇ ਸ਼ਬਦਾਂ ਦੇ ਉਹਨਾਂ ਦਾ ਧੰਨਵਾਦ ਕਰੀਏ ਕਿਉਂਕਿ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਲਗਾਤਾਰ ਪਿਛਲੇ 23 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਉਹ ਕੋਈ ਮਹਾਨ ਸ਼ਖਸੀਅਤ ਹੀ ਕਰ ਸਕਦੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਆਪਣੀ ਤੇ ਆਪਣੇ ਪਰਿਵਾਰ ਦੀ ਸੰਭਾਲ ਕਰਨਾ ਹੀ ਬਹੁਤ ਮੁਸ਼ਕਿਲ ਹੈ ਪਰੰਤੂ ਸੁਰਿੰਦਰ ਸਿੰਘ ਉਹਨਾਂ ਸ਼ਖਸ਼ੀਅਤਾਂ ਦੇ ਵਿੱਚੋਂ ਹਨ ਜੋ ਸਾਰੇ ਸਮਾਜ ਦਾ ਭਲਾ ਅਤੇ ਜਿੱਥੇ ਕਿਸੇ ਨੂੰ ਜਰੂਰਤ ਹੋਵੇ ਉਹਨਾਂ ਦੀ ਪਹਿਲ ਦੇ ਆਧਾਰ ਤੇ ਮੱਦਦ ਕਰਦੇ ਹਨ।
  ਇਸ ਮੌਕੇ ਤੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਮਲਕੀਤ ਸਿੰਘ ਖਜੂਰਲਾ,ਸਾਬਕਾ ਸਰਪੰਚ ਕੁਲਵਿੰਦਰ ਸਿੰਘ ਮਰਦਾਪੁਰ, ਹਰਮੇਸ਼ ਸਿੰਘ ਪੰਚ,ਗੁਰਮੇਲ ਸਿੰਘ ਸਾਬਕਾ ਪੰਚ,ਦਰਸ਼ਨ ਸਿੰਘ ,ਜਸਪਾਲ ਸਿੰਘ ਜੱਸੀ,ਸਤਨਾਮ ਸਿੰਘ,ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ,ਜਿੰਦਰ, ਸਕੂਲ ਅਧਿਆਪਕਾ ਸਰੋਜ ਸ਼ਰਮਾ, ਨੀਰੂ ਅਰੋੜਾ, ਮੈਡਮ ਵੰਦਨਾ, ਜਸਪ੍ਰੀਤ ਕੌਰ, ਮੈਡਮ ਅਮਨ, ਸਰੀਰਕ ਸਿੱਖਿਆ ਅਧਿਆਪਕ ਬਾਗ ਸਿੰਘ ਸਮੇਤ ਹੋਰ ਸਕੂਲ ਸਟਾਫ ਹਾਜ਼ਰ ਸੀ।
  ਫੋਟੋ ਕੈਪਸ਼ਨ:-ਐਨਆਰਆਈ ਸਮਾਜ ਸੇਵੀ ਸੁਰਿੰਦਰ ਸਿੰਘ ਨਿਝੱਰ ਸਕੂਲੀ ਬੱਚਿਆਂ ਲਈ ਬੱਸ ਸੇਵਾ ਸ਼ੁਰੂ ਕਰਨ ਲਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਰਦਾ ਪਰ ਦੇ ਪ੍ਰਿੰਸੀਪਲ ਕਰਮਪਾਲ ਸ਼ਰਮਾ ਨੂੰ ਇਕ ਲੱਖ ਰੁਪਏ ਦੀ ਮਦਦ ਦਿੰਦੇ ਹੋਏ। ਨਾਲ ਜਥੇਦਾਰ ਲਾਲ ਸਿੰਘ ਮਰਦਾ ਪਰ ਕੁਲਵਿੰਦਰ ਸਿੰਘ ਮਰਦਾਂਪੁਰ ਤੇ ਹੋਰ‌।

  Gurpreet Dhiman
  Author: Gurpreet Dhiman

  Latest Posts

  Don't Miss

  Stay in touch

  To be updated with all the latest news, offers and special announcements.