ਭਗਵਾਨ ਸ਼੍ਰੀ ਵਿਸ਼ਕਰਮਾ ਜੀ ਦੀ 60 ਵੀ ਜੈੰਯੰਤੀ ਮੌਕੇ ਕਰਵਾਇਆ ਗਿਆ ਹਵਨ
ਰਾਜਪੁਰਾ 12 ਨਵੰਬਰ (ਗੁਰਪ੍ਰੀਤ ਧੀਮਾਨ)
ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ 60ਵੀ ਜੈੰਯੰਤੀ ਮੌਕੇ ਭਗਵਾਨ ਸ੍ਰੀ ਵਿਸ਼ਵਕਰਮਾ ਮੰਦਰ ਸਭਾ (ਰਜਿ) ਰਾਜਪੁਰਾ ਸ਼ਾਮ ਨਗਰ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਵਨ ਯੱਗ ਝੰਡੇ ਦੀ ਰਸਮ ਅਤੇ ਉਪਰੰਤ ਗੁਰੂ ਦੇ ਲੰਗਰ ਅਟੁੱਟ ਵਰਤੇ । ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਰਾਜਪੁਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਤੇ ਹਵਨ ਦੀ ਸੇਵਾ ਸਮਾਜਸੇਵੀ ਅਤੇ ਉਦਯੋਗਪਤੀ ਬਲਵਿੰਦਰ ਸਿੰਘ ਸੈਬੀ ਅਤੇ ਝੰਡੇ ਦੀ ਰਸਮ ਹਰਭਜਨ ਸਿੰਘ ਫੋਰਮੈਨ ਦੇ ਵੱਲੋਂ ਕੀਤੀ ਗਈ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਸਮਾਜਸੇਵੀ ਅਤੇ ਉਦੋਗਪਤੀ ਬਲਵਿੰਦਰ ਸਿੰਘ ਸੈਂਬੀ ਨੇ ਕਿਹਾ ਕਿ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੀ ਜੈਅੰਤੀ ਮੌਕੇ ਹਰ ਸਾਲ ਭਗਵਾਨ ਸ਼੍ਰੀ ਵਿਸ਼ਵਕਰਮਾ ਮੰਦਰ ਸਭਾ ਰਜਿਸਟਰ ਰਾਜਪੁਰ ਸ਼ਾਮਿਲ ਨਗਰ ਦੇ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਪਹਿਲਾ ਹਵਨ ਅਤੇ ਉਪਰੰਤ ਝੰਡੇ ਦੀ ਰਸਮ ਅਤੇ ਉਸ ਤੋਂ ਬਾਅਦ ਗੁਰੂ ਦਾ ਲੰਗਰ ਅਟੁੱਟ ਵਰਤਦਾ ਹੈ ਤੇ ਉਹਨਾਂ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਸਮੂਹ ਸ੍ਰਿਸ਼ਟੀ ਦੇ ਰਚਨਹਾਰੇ ਹਨ ਅਤੇ ਉਹਨਾਂ ਦੀ ਰਚਨਾ ਕਾਰਨ ਹੀ ਸ੍ਰਿਸ਼ਟੀ ਚਲ ਰਹੀ ਹੈ। ਉਹਨਾਂ ਕਿਹਾ ਕਿ ਇਹ ਤਿਹਾਰ ਮਿਸਤਰੀ ਭਾਈਚਾਰੇ ਦੇ ਵਿੱਚ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਇਸ ਦਿਨ ਸਮੂਹ ਮਿਸਤਰੀ ਭਾਈਚਾਰੇ ਦੇ ਵੱਲੋਂ ਆਪਣੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਯਾਦ ਵਿੱਚ ਹਵਨ ਅਤੇ ਲੰਗਰ ਲਗਾਏ ਜਾਂਦੇ ਹਨ। ਉਹਨਾਂ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੈੰਤੀ ਮੌਕੇ ਪਹੁੰਚੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨਾਲ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਕੌਂਸਲਰ ਅਮਨਦੀਪ ਸਿੰਘ ਨਾਗੀ, ਭੁਪਿੰਦਰ ਸੰਜੂ, ਪ੍ਰਧਾਨ ਰਣਜੀਤ ਸਿੰਘ ਸਾਲ, ਟੀਟੂ ਧੀਮਾਨ, ਪ੍ਰਦੀਪ ਕੁਮਾਰ, ਜਸਵਿੰਦਰ ਸਿੰਘ, ਗੁਰਕੀਰਤ ਸੈਂਬੀ, ਬਲਜਿੰਦਰ ਸੈਂਬੀ, ਰਮੇਸ਼ ਕੁਮਾਰ, ਸੁਰੇਸ਼ ਧੀਮਾਨ, ਹਰਪ੍ਰੀਤ ਸਿੰਘ ਸਮੇਤ ਹੋਰ ਮਿਸਤਰੀ ਭਾਈਚਾਰਾ ਮੌਜੂਦ ਸੀ।