SGPC Election: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਹਰਿਆਣਾ ਦੇ 8 ਹਲਕਿਆਂ ਨੂੰ ਸ਼ਾਮਲ ਕਰਨ ਦੀ ਮੰਗ ਉੱਠੀ ਹੈ। ਮਿਲੀ ਜਾਣਕਾਰੀ ਮੁਤਾਬਿਕ ਯਮੁਨਾਨਗਰ ਅਤੇ ਅੰਬਾਲਾ ਤੋਂ ਚੁਣੇ ਦੋ ਐਸਜੀਪੀਸੀ ਮੈਂਬਰਾਂ ਬਲਦੇਵ ਸਿੰਘ ਅਤੇ ਗੁਰਦੀਪ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਪਾਈ ਗਈ ਹੈ।
ਆਪਣੀ ਪਟੀਸ਼ਨ ’ਚ ਦੋਵੇਂ ਮੈਂਬਰਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਂਟਰਲ ਐਕਟ ਤੋਂ ਬਣੀ ਹੈ ਅਤੇ 20 ਅਪ੍ਰੈਲ 1996 ਨੂੰ ਕੇਂਦਰ ਦੁਆਰਾ ਜਾਰੀ ਨੋਟੀਫਿਕੇਸ਼ਨ ਜਿਸ ’ਚ ਚੋਣ ਦੇ ਲਈ 120 ਹਲਕੇ ਤੈਅ ਕੀਤੇ ਗਏ ਸਨ ਜਿਸ ’ਚ ਹਰਿਆਣਾ ਦੇ ਵੀ 8 ਖੇਤਰ ਸ਼ਾਮਲ ਕੀਤੇ ਗਏ ਸਨ। ਜਿਨ੍ਹਾਂ ’ਚ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਹਿਸਾਰ, ਸਿਰਸਾ ਅਤੇ ਡੱਬਵਾਲੀ ਸ਼ਾਮਲ ਹਨ।
ਉਨ੍ਹਾਂ ਅੱਗੇ ਕਿਹਾ ਹੈ ਕਿ ਹੁਣ ਇਸੇ ਸਾਲ 20 ਅਪ੍ਰੈਲ ਨੂੰ ਐਸਜੀਪੀਸੀ ਬੋਰਡ ਦੇ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਅਤੇ 4 ਅਕਤਬੂਰ ਅਤੇ ਫਿਰ 20 ਅਕਤੂਬਰ ਨੂੰ ਚੀਫ ਕਮਿਸ਼ਨਰ ਗੁਰਦੁਆਰਾ ਕਮੀਸ਼ਨ ਨੇ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਕਮਿਸ਼ਨਰਾਂ ਨੂੰ ਵੋਟਰ ਲਿਸਟ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ। ਪਰ ਹਰਿਆਣਾ ਦੇ ਇਨ੍ਹਾਂ ਖੇਤਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਇਸ ਲਈ ਹੁਣ ਦੋਹਾਂ ਪਟੀਸ਼ਨਕਰਤਾਵਾਂ ਨੇ ਹਰਿਆਣਾ ਦੇ ਵੀ ਇਨ੍ਹਾਂ ਹਲਕਿਆਂ ਨੂੰ ਇਸ ਚੋਣ ’ਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ ਅਤੇ ਹਲਕਿਆਂ ਨੂੰ ਬਾਹਰ ਕਰ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: Subrata Roy Passes Away: ਸੁਬਰਤ ਰਾਏ ਕਿਵੇਂ ਬਣੇ ਸਹਾਰਾਸ਼੍ਰੀ ? ਜਾਣੋ ਕਿਸ ਮਾਮਲੇ ਕਾਰਨ ਹੋਈ ਸੀ ਗ੍ਰਿਫਤਾਰੀ
– ACTION PUNJAB NEWS