ਪੰਚਕੂਲਾ: ਹਰਿਆਣਾ ਦੇ ਨੂੰਹ ਵਿੱਚ ਇੱਕ ਵਾਰ ਫਿਰ ਹਿੰਸਾ ਭੜਕਣ ਦੇ ਆਸਾਰ ਬਣ ਰਹੇ ਨੇ, ਫਿਲਹਾਲ ਇਲਾਕੇ ‘ਚ ਤਣਾਅ ਦਾ ਮਾਹੌਲ ਹੈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਲਾਕੇ ‘ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਰਿਪੋਰਟਾਂ ਮੁਤਾਬਕ ਇੱਕ ਭਾਈਚਾਰੇ ਦੇ ਕੁਝ ਲੋਕਾਂ ਨੇ ਖੂਹ ‘ਤੇ ਪੂਜਾ ਕਰਨ ਜਾ ਰਹੀਆਂ ਦੂਜੇ ਸਮੁਦਾਏ ਦੀਆਂ ਔਰਤਾਂ ‘ਤੇ ਕਥਿਤ ਤੌਰ ‘ਤੇ ਪਥਰਾਅ ਕਰ ਦਿੱਤਾ। ਪੱਥਰਬਾਜ਼ੀ ਕਾਰਨ ਪੂਜਾ ਕਰਨ ਜਾ ਰਹੀਆਂ 9 ਔਰਤਾਂ ਜ਼ਖ਼ਮੀ ਹੋ ਗਈਆਂ। ਪੁਲਿਸ ਮੁਤਾਬਕ ਘਟਨਾ ਦੇ ਸਬੰਧ ਵਿੱਚ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ।
ਪੂਜਾ ਕਰਨ ਜਾ ਰਹੀਆਂ 9 ਔਰਤਾਂ ਜ਼ਖ਼ਮੀ
ਨੂੰਹ ਵਿੱਚ ਇੱਕ ਵਾਰ ਫਿਰ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਔਰਤਾਂ ‘ਤੇ ਹੋ ਰਹੇ ਹਮਲਿਆਂ ਕਾਰਨ ਲੋਕਾਂ ‘ਚ ਗੁੱਸਾ ਹੈ। ਰਿਪੋਰਟਾਂ ਮੁਤਾਬਕ ਹਮਲੇ ‘ਚ 9 ਔਰਤਾਂ ਜ਼ਖਮੀ ਹੋਈਆਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੀ ਹੈ।
ਐੱਸ.ਪੀ. ਨਰਿੰਦਰ ਸਿੰਘ ਘਟਨਾ ਵਾਲੀ ਥਾਂ ’ਤੇ ਪੁੱਜੇ
ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਨੂੰਹ ਦੇ ਐੱਸ.ਪੀ. ਨਰਿੰਦਰ ਸਿੰਘ ਬਿਜਰਨੀਆ ਪੁਲਿਸ ਫੋਰਸ ਨਾਲ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਉਨ੍ਹਾਂ ਨੇ ਉੱਥੇ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਦੀ ਗੱਲ ਆਖੀ ਹੈ।
ਇਸ ਮਾਮਲੇ ‘ਚ ਨੂੰਹ ਦੇ ਐੱਸ.ਪੀ. ਬਿਜਾਰਨੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, “ਸ਼ਿਕਾਇਤ ਮਿਲੀ ਹੈ ਕਿ ਮਦਰੱਸੇ ਦੇ ਕੁਝ ਬੱਚਿਆਂ ਨੇ ਖੂਹ ‘ਤੇ ਮੱਥਾ ਟੇਕਣ ਜਾ ਰਹੀਆਂ ਔਰਤਾਂ ‘ਤੇ ਪਥਰਾਅ ਕੀਤਾ। ਇਸ ਘਟਨਾ ਤੋਂ ਬਾਅਦ ਦੋਵੇਂ ਭਾਈਚਾਰਿਆਂ ਦੇ ਲੋਕ ਉਥੇ ਆ ਗਏ। ਮਾਮਲੇ ਵਿੱਚ ਐੱਫ.ਆਈ.ਆਰ ਦਰਜ ਕਰ ਲਈ ਗਈ ਹੈ। ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਕਿਸੇ ਵੀ ਔਰਤ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ।”
#WATCH | After reports of stone-pelting in Haryana’s Nuh, SP Nuh, Narendra Singh Bijarniya says, “Some females were going for ‘Kuan Poojan’ and there has been a complaint that stones were pelted by some children from the madrasa. People from both communities gathered here in this… pic.twitter.com/oM2XtQLq1y — ANI (@ANI) November 16, 2023
ਜੁਲਾਈ ‘ਚ ਵੀ ਭੜਕੀ ਸੀ ਹਿੰਸਾ, 6 ਲੋਕਾਂ ਦੀ ਗਈ ਸੀ ਜਾਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ 31 ਜੁਲਾਈ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਸ਼ੋਭਾ ਯਾਤਰਾ ‘ਤੇ ਭੀੜ ਨੇ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ ਸੀ। ਜਿਸ ਕਾਰਨ ਇੱਥੇ ਹਿੰਸਾ ਭੜਕ ਗਈ। ਹਿੰਸਾ ਕਾਰਨ ਦੋ ਸੈਨਿਕਾਂ ਅਤੇ ਇੱਕ ਮੌਲਵੀ ਸਮੇਤ ਕੁੱਲ 6 ਲੋਕਾਂ ਦੀ ਮੌਤ ਹੋ ਗਈ ਸੀ। ਫਿਲਹਾਲ ਸਥਿਤੀ ਨੂੰ ਦੇਖਦੇ ਹੋਏ ਮੌਕੇ ‘ਤੇ ਪੁਲਿਸ ਫੋਰਸ ਤਾਇਨਾਤ ਹੈ। ਪੁਲਿਸ ਮਾਮਲੇ ਨੂੰ ਜਲਦੀ ਤੋਂ ਜਲਦੀ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ:
– ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ…
– PM ਮੋਦੀ ਦੀ ਕਾਰ ਅੱਗੇ ਛਾਲ ਮਾਰਨ ਵਾਲੀ ਔਰਤ ਨੇ ਦੱਸਿਆ, ‘ਕਰਨਾ ਚਾਹੁੰਦੀ ਸੀ ਪਤੀ ਦੀ ਸ਼ਿਕਾਇਤ’
– ACTION PUNJAB NEWS