Wednesday, October 9, 2024
More

    Latest Posts

    ਸੈਨਿਕ ਸਕੂਲ ਕਪੂਰਥਲਾ ਨੇ ਸਾਲ 2024-25 ਦੇ ਵਿਦਿਅਕ ਸੈਸ਼ਨ ਲਈ 6ਵੀਂ ਤੇ 9ਵੀਂ ਕਲਾਸਾਂ ‘ਚ ਦਾਖ਼ਲੇ ਲਈ ਮੰਗੀਆਂ ਆਨਲਾਈਨ ਅਰਜ਼ੀਆਂ/Sainik School Kapurthala invites online applications for admission in 6th and 9th classes for the academic session of the year 2024-25 | ਪੰਜਾਬ | Action Punjab


    ਕਪੂਰਥਲਾ: ਸਥਾਨਕ ਸੈਨਿਕ ਸਕੂਲ ਨੇ ਸਾਲ 2024-25 ਦੇ ਵਿਦਿਅਕ ਸੈਸ਼ਨ ਲਈ ਇਸ ਮਾਣਮੱਤੀ ਸੰਸਥਾ ਵਿੱਚ ਛੇਵੀਂ ਅਤੇ ਨੌਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਇਛੁੱਕ ਉਮੀਦਵਾਰਾਂ ਪਾਸੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਸਰਬ ਭਾਰਤੀ ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ (ਏ.ਆਈ.ਐਸ.ਐਸ.ਈ.ਈ.) ਰਾਹੀਂ ਸੈਨਿਕ ਸਕੂਲ, ਕਪੂਰਥਲਾ ਵਿੱਚ ਦਾਖਲੇ ਲਈ ਆਨਲਾਈਨ ਅਰਜ਼ੀਆਂ ਪ੍ਰਵਾਨ ਕਰਨ ਦੀ ਪ੍ਰਕਿਰਿਆ ਚਾਲੂ ਕਰ ਦਿੱਤੀ ਗਈ ਹੈ।

    ਇਹ ਪ੍ਰਗਟਾਵਾ ਕਰਦਿਆਂ ਸੈਨਿਕ ਸਕੂਲ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ ਨੇ ਕਿਹਾ ਕਿ ਲੜਕੀਆਂ ਸਿਰਫ ਛੇਵੀਂ ਜਮਾਤ ਵਿੱਚ ਦਾਖਲੇ ਲਈ ਅਪਲਾਈ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਵੱਲੋਂ ਸਰਬ ਭਾਰਤੀ ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ 21 ਜਨਵਰੀ, 2024 ਨੂੰ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ 31 ਮਾਰਚ, 2024 ਨੂੰ ਛੇਵੀਂ ਜਮਾਤ ਵਿੱਚ ਦਾਖਲਾ ਲੈਣ ਵਾਲੇ ਉਮੀਦਵਾਰਾਂ ਦੀ ਉਮਰ 10-12 ਸਾਲ ਦੇ ਦਰਮਿਆਨ ਜਦਕਿ ਨੌਵੀਂ ਜਮਾਤ ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਦੀ ਉਮਰ 13-15 ਸਾਲ ਹੋਣੀ ਚਾਹੀਦੀ ਹੈ।

    ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਾਲਾਨਾ 10 ਲੱਖ ਰੁਪਏ ਦੀ ਆਮਦਨ ਵਾਲੇ ਪੰਜਾਬ ਦੇ ਸਥਾਈ ਨਿਵਾਸੀ ਲਈ ਸਮਰੱਥ ਆਮਦਨ ਅਧਾਰਿਤ ਵਜ਼ੀਫਾ ਸਕੀਮ ਦੀ ਵਿਵਸਥਾ ਕੀਤੀ ਹੈ। ਵਜ਼ੀਫਾ ਸਕੀਮ ਦੇ ਤਹਿਤ 3 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਲਈ 100 ਫੀਸਦੀ ਪ੍ਰਤੀਪੂਰਤੀ (ਰੀਇਮਬਰਸਮੈਂਟ), 3,00,001 ਤੋਂ 5,00,000 ਰੁਪਏ ਦੀ ਆਮਦਨ ਵਾਲਿਆਂ ਲਈ 75 ਫੀਸਦੀ, 5,00,001 ਤੋਂ 7,50,000 ਰੁਪਏ ਦੀ ਆਮਦਨ ਵਾਲਿਆਂ ਲਈ 50 ਫੀਸਦੀ ਅਤੇ 7.50 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਆਮਦਨ ਵਾਲਿਆਂ ਨੂੰ 25 ਫੀਸਦੀ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ 10 ਲੱਖ ਤੋਂ ਉਪਰ ਆਮਦਨ ਵਾਲਿਆਂ ਲਈ ਕੋਈ ਪ੍ਰਤੀਪੂਰਤੀ ਨਹੀਂ ਹੋਵੇਗੀ।

    ਇਸ ਤੋਂ ਇਲਾਵਾ ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਹਥਿਆਰਬੰਦ ਫੋਰਸਾਂ ਵਿੱਚ ਸੇਵਾ ਨਿਭਾਅ ਰਹੇ ਜਵਾਨਾਂ ਨੂੰ ਰੈਂਕ ਅਧਾਰਿਤ ਵਜ਼ੀਫਾ ਦਿੱਤਾ ਜਾ ਰਿਹਾ ਹੈ। ਇਸ ਤਹਿਤ ਹਵਲਦਾਰ ਜਾਂ ਬਰਾਬਰ ਦੇ ਰੈਂਕ ਵਾਲੇ ਸੈਨਿਕਾਂ ਲਈ ਸਾਲਾਨਾ 32000 ਰੁਪਏ ਦਾ ਵਜ਼ੀਫਾ ਜਦਕਿ ਜੇ.ਸੀ.ਓ. ਜਾਂ ਬਰਾਬਰ ਰੈਂਕ ਵਾਲਿਆਂ ਲਈ ਸਾਲਾਨਾ 16000 ਰੁਪਏ ਦਾ ਵਜ਼ੀਫਾ ਮਿਲਦਾ ਹੈ।

    ਪ੍ਰਿੰਸੀਪਲ ਮਧੂ ਸੇਂਗਰ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਸਕੂਲ ਦੀ ਵੈੱਬਸਾਈਟ ਜਾਂ ਐਨ.ਟੀ.ਏ. ਦੀ ਵੈੱਬਸਾਈਟ https:/lexams.nta.ac.in/aissee ਉਤੇ ਜਾ ਕੇ ਹੋਰ ਵਿਸਥਾਰ ਵਿੱਚ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਆਨਲਾਈਨ ਅਰਜ਼ੀਆਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ ਅਤੇ ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 16 ਦਸੰਬਰ, 2023 ਹੋਵੇਗੀ। 

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.