World Cup 2023: ਭਾਰਤ ਬਨਾਮ ਆਸਟਰੇਲੀਆ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ (19 ਨਵੰਬਰ) ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਹਾਈ ਵੋਲਟੇਜ ਮੈਚ ਦੀ ਪੂਰਵ ਸੰਧਿਆ ‘ਤੇ ਕਪਤਾਨ ਰੋਹਿਤ ਸ਼ਰਮਾ ਨੇ ਖ਼ਿਤਾਬੀ ਮੈਚ ਨੂੰ ਲੈ ਕੇ ਕਈ ਅਹਿਮ ਗਲ੍ਹਾਂ ’ਤੇ ਚਰਚਾ ਕੀਤੀ।
ਭਾਰਤੀ ਟੀਮ ਦੇ ਕਪਤਾਨ ਰੋਹਿਤ ਨੇ ਕਿਹਾ ਹੈ ਕਿ ਇਸ ਵਿਸ਼ਵ ਕੱਪ ਦੀਆਂ ਤਿਆਰੀਆਂ ਪਿਛਲੇ ਦੋ ਸਾਲਾਂ ਤੋਂ ਚੱਲ ਰਹੀਆਂ ਸਨ ਅਤੇ ਹਰ ਕੋਈ ਉਸ ਦੀ ਭੂਮਿਕਾ ਬਾਰੇ ਜਾਣਦਾ ਹੈ। ਕਪਤਾਨ ਨੇ ਕਿਹਾ ਕਿ ਸ਼ਮੀ ਲਈ ਸ਼ੁਰੂਆਤੀ ਮੈਚ ਨਾ ਖੇਡਣਾ ਮੁਸ਼ਕਿਲ ਸੀ ਪਰ ਅਸੀਂ ਉਸ ਨਾਲ ਗੱਲ ਕਰ ਰਹੇ ਸੀ।
ਹਰ ਕੋਈ ਭਾਰਤੀ ਟੀਮ ਦੇ ਮਾਹੌਲ ਦੀ ਤਾਰੀਫ ਕਰ ਰਿਹਾ ਹੈ। ਕਪਤਾਨ ਰੋਹਿਤ ਮੁਤਾਬਕ ਇਸ ‘ਚ ਉਨ੍ਹਾਂ ਅਤੇ ਕੋਚ ਰਾਹੁਲ ਦ੍ਰਾਵਿੜ ਦੀ ਵੱਡੀ ਭੂਮਿਕਾ ਰਹੀ ਹੈ। ਰੋਹਿਤ ਨੇ ਬਿਹਤਰ ਮਾਹੌਲ ਬਣਾਈ ਰੱਖਣ ਦਾ ਸਿਹਰਾ ਵੀ ਖਿਡਾਰੀਆਂ ਨੂੰ ਦਿੱਤਾ ਹੈ।
ਦੱਸ ਦਈਏ ਕਿ ਰੋਹਿਤ ਸ਼ਰਮਾ ਨੂੰ 2011 ਵਿਸ਼ਵ ਕੱਪ ‘ਚ ਜਗ੍ਹਾ ਨਹੀਂ ਮਿਲੀ ਸੀ। ਇਸ ‘ਤੇ ਕਪਤਾਨ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਭਾਵੁਕ ਅਤੇ ਮੁਸ਼ਕਲ ਸਮਾਂ ਸੀ। ਪਰ ਮੈਂ ਇਸ ਪੜਾਅ ‘ਤੇ ਖੁਸ਼ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਫਾਈਨਲ ‘ਚ ਟੀਮ ਦੀ ਅਗਵਾਈ ਕਰਾਂਗਾ ਪਰ ਜੇਕਰ ਤੁਸੀਂ ਚਾਹੋ ਤਾਂ ਅਜਿਹਾ ਹੋਵੇਗਾ। ਮੈਂ ਟੀਮ ਵਿੱਚ ਚੰਗਾ ਮਾਹੌਲ ਬਣਾਉਣਾ ਚਾਹੁੰਦਾ ਹਾਂ।
ਮੁਹੰਮਦ ਸ਼ਮੀ ਬਾਰੇ ਕਪਤਾਨ ਨੇ ਕਿਹਾ ਕਿ ਜਦੋਂ ਸ਼ਮੀ ਨਹੀਂ ਖੇਡ ਰਿਹਾ ਸੀ ਤਾਂ ਪ੍ਰਬੰਧਨ ਉਸ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਖੁਦ ਆਪਣੀ ਗੇਂਦਬਾਜ਼ੀ ‘ਤੇ ਸਖਤ ਮਿਹਨਤ ਕਰ ਰਿਹਾ ਸੀ। ਉਸ ਨੇ ਸਿਰਾਜ ਅਤੇ ਹੋਰ ਗੇਂਦਬਾਜ਼ਾਂ ਦਾ ਵੀ ਬਹੁਤ ਸਾਥ ਦਿੱਤਾ। ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਵਨਡੇ ਕ੍ਰਿਕਟ ਦੇਖ ਕੇ ਵੱਡਾ ਹੋਇਆ ਹੈ, ਇਸ ਲਈ ਇਹ ਉਨ੍ਹਾਂ ਲਈ ਵੱਡਾ ਪਲ ਹੈ।
ਇਹ ਵੀ ਪੜ੍ਹੋ: World Cup 2023 Closing Ceremony: ਵਿਸ਼ਵ ਕੱਪ ਦੇ ਫਾਈਨਲ ਦੌਰਾਨ ਲੱਗਣਗੀਆਂ ਰੌਣਕਾਂ, ਜਾਣੋ ਕੀ ਕੁਝ ਹੋਵੇਗਾ ਖ਼ਾਸ
– ACTION PUNJAB NEWS