Sunday, February 25, 2024
More

  Latest Posts

  ਬਾਬਾ ਨਾਨਕ ਦੀਆਂ ਅਨਮੋਲ ਸਿੱਖਿਆਵਾਂ ਬਦਲ ਦਵੇਗੀ ਤੁਹਾਡੀ ਜ਼ਿੰਦਗੀ/Baba Nanak’s precious teachings will change your life | ਧਰਮ ਅਤੇ ਵਿਰਾਸਤ | ActionPunjab


  Guru Nanak Jayanti 2023 : ਜਿਵੇ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖਾਂ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੇ ਜ਼ੋਰਾਂ ਸ਼ੋਰਾਂ ਨਾਲ ਸਿੱਖਾਂ ਦੇ ਨਾਲ ਨਾਲ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਵੱਲੋਂ ਵੀ ਮਨਾਇਆ ਜਾਂਦਾ ਹੈ। 

  ਸਾਂਝੀਵਾਲਤਾ ਦਾ ਉਪਦੇਸ਼ ਦਿੰਦਿਆਂ ਨਾਨਕ ਜਿੱਥੇ ਹਿੰਦੂਆਂ ਦੇ ਦੇਵ ਬਣੇ ਉਥੇ ਹੀ ਮੁਸਲਮਾਨਾਂ ਦੇ ਬਾਬਾ ਬਣ ਗਏ ਅਤੇ ਜਿਨ੍ਹਾਂ ਨੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਜ਼ਿੰਦਗੀ ‘ਚ ਧਾਰਨ ਕਰ ਲਿਆ, ਉਹ ਉਨ੍ਹਾਂ ਦੇ ਸਿੱਖ ਅਤੇ ਨਾਨਕ ਉਨ੍ਹਾਂ ਦੇ ਗੁਰੂ ਬਣ ਗਏ। 

  ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੌਰਾਨ ਕਈ ਥਾਵਾਂ ਦੀ ਯਾਤਰਾ (4 ਉਦਾਸੀਆਂ) ਕੀਤੀ ਅਤੇ ਆਪਣੇ ਸਿੱਖਾਂ ਨੂੰ ਧਰਮ, ਨੈਤਿਕਤਾ ਅਤੇ ਮਨੁੱਖਤਾ ਦੇ ਮਹੱਤਵਪੂਰਨ ਪਾਠ ਦਿੱਤੇ। ਉਨ੍ਹਾਂ ਦੇ ਸ਼ਬਦ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਸੰਗ੍ਰਹਿਤ ਹਨ ਅਤੇ ਜੋ ਕਿ ਸਿੱਖਾਂ ਦੇ ਜਿਉਂਦੇ ਜਾਗਦੇ ਗੁਰੂ ਹਨ। 

  ਕਦੋਂ ਹੈ ਪ੍ਰਕਾਸ਼ ਪੁਰਬ?
  ਦੱਸ ਦਈਏ ਕਿ ਹਰ ਸਾਲ, ਕਾਰਤਿਕ ਮਹੀਨੇ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਜਯੰਤੀ ਜਾਨੀ ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। 

  ਆਓ ਹੁਣ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਕੁ ਸਿੱਖਿਆਵਾਂ ‘ਤੇ ਨਜ਼ਰ ਮਾਰੀਏ ਅਤੇ ਇਨ੍ਹਾਂ ‘ਤੇ ਚਲਦੇ ਹੋਏ ਆਪਣੇ ਜ਼ਿੰਦਗੀ ਦੇ ਸਫ਼ਰ ਨੂੰ ਉਸ ਅਕਾਲ ਪੁਰਖ ਦੇ ਚਰਨਾਂ ‘ਚ ਸਫ਼ਲ ਕਰੀਏ।  ਇੱਕ ਪ੍ਰਮਾਤਮਾ
  ਗੁਰੂ ਨਾਨਕ ਜੀ ਨੇ ਇੱਕ ਪ੍ਰਮਾਤਮਾ ਦੀ ਮਹੱਤਤਾ ਨੂੰ ਸਮਝਾਇਆ ਅਤੇ ਸਾਰੇ ਸਿੱਖਾਂ ਨੂੰ ਸਾਰੀ ਮਨੁੱਖਤਾ ਨੂੰ ਇੱਕ ਪ੍ਰਮਾਤਮਾ ਵਿੱਚ ਜੋੜਨ ਦਾ ਸੰਦੇਸ਼ ਦਿੱਤਾ।

  ਨਾਮ ਜਪੋ
  ਗੁਰੂ ਨਾਨਕ ਦੇਵ ਜੀ ਨੇ ‘ਨਾਮ ਜਪੋ’ ਦਾ ਮਹੱਤਵ ਵੀ ਸਮਝਾਇਆ ਹੈ, ਜਿਸ ਦਾ ਅਰਥ ਹੈ ਪਰਮਾਤਮਾ ਦੇ ਨਾਮ ਦਾ ਸਿਮਰਨਾ ਅਤੇ ਉਸ ਪ੍ਰਤੀ ਸ਼ਰਧਾ ਸਭ ਤੋਂ ਉੱਤਮ ਧਰਮ ਹੈ।

  ਵੰਡ ਛਕੋ
  ਗੁਰੂ ਨਾਨਕ ਦੇਵ ਜੀ ਨੇ ‘ਵੰਡ ਛਕੋ’ ਦਾ ਸਿਧਾਂਤ ਦਿੰਦਿਆਂ ਕਿਹਾ ਕਿ ਇਸ ਦਾ ਅਰਥ ਹੈ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਣਾ ਚਾਹੀਦਾ ਅਤੇ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਕਿਉਂਕਿ ਹਰੇਕ ਇਨਸਾਨ ਅੰਦਰ ਆਤਮਾ ਦਾ ਵਾਸ ਹੈ, ਜੋ ਕਿ ਪ੍ਰਮਾਤਮਾ ਦੀ ਹੀ ਅੰਸ਼ ਹੈ। 

  ਦੱਸਾਂ ਨੂਹਾਂ ਦੀ ਕਿਰਤ
  ਗੁਰੂ ਨਾਨਕ ਦੇਵ ਜੀ ਨੇ ਸਮਸਤ ਲੋਕਾਈ ਨੂੰ ਆਪਣੇ ਕੰਮ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਅਤੇ ਆਪਣੀ ਆਤਮਾ ਦੀ ਊਰਜਾ ਨੂੰ ਸੇਵਾ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ ਹੈ।

  ਵਿਚਾਰ
  ਗੁਰੂ ਨਾਨਕ ਜੀ ਨੇ ਵਿਚਾਰਨ ਦੀ ਮਹੱਤਤਾ ਨੂੰ ਸਮਝਾਉਂਦਿਆਂ ਕਿਹਾ ਕਿ ਲੋਕਾਂ ਨੂੰ ਸੱਚ ਅਤੇ ਇਨਸਾਫ਼ ਦੇ ਮਾਰਗ ‘ਤੇ ਚਲਣਾ ਚਾਹੀਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਚੰਗੇ ਕਰਮ ਪ੍ਰਫੁਲਤ ਹੋਣਗੇ। 

  ਪੁਨ-ਦਾਨ
  ਗੁਰੂ ਸਾਹਿਬ ਨੇ ਆਪਣੇ ਸਾਰੇ ਜੀਵਨ ਨਾਲ ਇਸ ਸਿਧਾਂਤ ਦੀ ਵਿਆਖਿਆ ਕੀਤੀ ਹੈ ਅਤੇ ਉਨ੍ਹਾਂ ਲੋਕਾਈ ਨੂੰ ਸੇਵਾ ਅਤੇ ਧਰਮ ਦੇ ਮਾਰਗ ‘ਤੇ ਚੱਲਣ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਲੋੜਵੰਦਾਂ ਦੀ ਸੇਵਾ ਨੂੰ ਉੱਚਾ ਅਤੇ ਸੁੱਚਾ ਕਰਮ ਦੱਸਿਆ ਹੈ।

  ਚੰਗੇ ਕਰਮ
  ਬਾਬਾ ਨਾਨਕ ਨੇ ਸਿੱਖਾਂ ਨੂੰ ਉੱਦਮ ਅਤੇ ਚੰਗੇ ਕਰਮਾਂ ਦਾ ਸੰਦੇਸ਼ ਦਿੱਤਾ ਤਾਂ ਜੋ ਚੰਗੇ ਕੰਮਾਂ ਰਾਹੀਂ ਪ੍ਰਮਾਤਮਾ ਦੇ ਨੇੜੇ ਜਾ ਸਕਣ। 

  ਸਾਧਸੰਗਤ
  ਸਤਿਗੁਰੂ ਨਾਨਕ ਨੇ ਆਪਣੇ ਅਨੁਯਾਈਆਂ ਨੂੰ ਮਹਾਪੁਰਖਾਂ, ਸੰਤਾਂ ਅਤੇ ਸਾਧੂਆਂ ਦੀ ਸੰਗਤ ਕਰਨ ਦਾ ਉਪਦੇਸ਼ ਦਿੱਤੀ ਤਾਂ ਜੋ ਉਹ ਧਮਰੀਆਂ ਦੀ ਸੰਗਤ ‘ਚ ਰਹਿ ਆਪਣੀ ਆਤਮਾ ਨੂੰ ਸ਼ੁੱਧ ਕਰ ਸਕਣ। 

  – ACTION PUNJAB NEWS


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.