ਪੱਤਰਕਾਰ ਤਾਲਮੇਲ ਕਮੇਟੀ ਦੀ ਚੋਣ ਵਿੱਚ ਅਸ਼ੋਕ ਪ੍ਰੇਮੀ ਇੱਕ ਵੋਟ ਨਾਲ ਜਿੱਤ ਕੇ ਚੇਅਰਮੈਨ ਬਣੇ
ਸਮੂਹ ਪੱਤਰਕਾਰਾਂ ਨੂੰ ਨਾਲ ਲੈ ਕੇ ਪੱਤਰਕਾਰੀ ਨੂੰ ਉੱਚਾ ਚੁੱਕਣ ਲਈ ਕੰਮ ਕਰਾਂਗੇ : ਪ੍ਰੇਮੀ
ਰਾਜਪੁਰਾ, 17 ਅਗਸਤ (ਪ੍ਰਦੀਪ ਚੌਧਰੀ)ਅੱਜ ਰਾਜਪੁਰਾ ਪੱਤਰਕਾਰ ਤਾਲਮੇਲ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਕਰਵਾਉਣ ਲਈ ਅੱਜ ਸਥਾਨਕ ਇਕ ਨਿੱਜੀ ਹੋਟਲ ਵਿੱਚ ਚੋਣ ਅਧਿਕਾਰੀ ਰਣਜੀਤ ਸਿੰਘ ਅਤੇ ਸਹਿ-ਚੋਣ ਇੰਚਾਰਜ ਬਹਾਦਰ ਸਿੰਘ ਅਤੇ ਕ੍ਰਿਸ਼ਨ ਨਿਰਦੋਸ਼ ਦੀ ਦੇਖ-ਰੇਖ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਸਾਬਕਾ ਚੇਅਰਮੈਨ ਅਸ਼ੋਕ ਪ੍ਰੇਮੀ ਦੇ ਨਾਂ ਨੂੰ ਮੁੜ ਤੋਂ ਚੁਰੰਜੀ ਲਾਲ ਸ਼ਰਮਾ ਦੀ ਤਰਫੋਂ ਨਾਮ ਦਿੱਤਾ ਗਿਆ।ਬਾਅਦ ਵਿੱਚ ਹਰਿੰਦਰ ਗਗਨ ਨੇ ਜਗਨੰਦਨ ਗੁਪਤਾ ਦਾ ਨਾਮ ਰੱਖਿਆ। ਕਿਸੇ ਨਾਂ ‘ਤੇ ਸਹਿਮਤੀ ਨਾ ਹੋਣ ‘ਤੇ ਚੋਣ ਅਧਿਕਾਰੀਆਂ ਵੱਲੋਂ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਮੀਟਿੰਗ ‘ਚ ਹਾਜ਼ਰ 37 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਅਸ਼ੋਕ ਪ੍ਰੇਮੀ ਨੂੰ 19 ਅਤੇ ਜਗਨੰਦਨ ਗੁਪਤਾ ਨੂੰ 18 ਵੋਟਾਂ ਮਿਲੀਆਂ |ਚੋਣ ਅਧਿਕਾਰੀ ਰਣਜੀਤ ਸਿੰਘ ਨੇ ਅਸ਼ੋਕ ਪ੍ਰੇਮੀ ਨੂੰ ਇੱਕ ਵੋਟ ਨਾਲ ਚੇਅਰਮੈਨ ਐਲਾਨ ਦਿੱਤਾ। ਇਸ ਉਪਰੰਤ ਸਮੂਹ ਪੱਤਰਕਾਰਾਂ ਨੇ ਅਸ਼ੋਕ ਪ੍ਰੇਮੀ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਸ਼ੋਕ ਪ੍ਰੇਮੀ ਨੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਤਾਲਮੇਲ ਕਮੇਟੀ ਦੇ ਚੇਅਰਮੈਨ ਹੁੰਦਿਆਂ ਸਮੂਹ ਪੱਤਰਕਾਰਾਂ ਨੂੰ ਪ੍ਰਸ਼ਾਸ਼ਨ ਨੂੰ ਨਾਲ ਲੈ ਕੇ ਹਰ ਦੁੱਖ-ਸੁੱਖ ‘ਚ ਨਾਲ ਖੜ੍ਹਨ ਦਾ ਕੰਮ ਕੀਤਾ ਹੈ, ਜਿਸ ‘ਚ ਮੈਂ ਵੀ. ਜਿਸ ਤਰ੍ਹਾਂ ਪੱਤਰਕਾਰਾਂ ਦੀਆਂ ਪੰਜੇ ਜੱਥੇਬੰਦੀਆਂ ਦੇ ਪ੍ਰਧਾਨ ਜਗਦੀਸ਼ ਸ਼ਰਮਾ, ਚੁਰੰਜੀ ਸ਼ਰਮਾ, ਜਗਨੰਦਨ ਗੁਪਤਾ, ਪ੍ਰਦੀਪ ਚੌਧਰੀ ਅਤੇ ਗੁਰਮੀਤ ਸਿੰਘ ਬੇਦੀ ਨੇ ਆਪਣੇ ਮੈਂਬਰਾਂ ਨਾਲ ਮਿਲ ਕੇ ਪੱਤਰਕਾਰੀ ਅਤੇ ਪੱਤਰਕਾਰਾਂ ਨੂੰ ਹੋਰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਹੈ। ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ।
ਫੋਟੋ ਕੈਪਸਨ
ਪੱਤਰਕਾਰ ਤਾਲਮੇਲ ਕਮੇਟੀ ਦਾ ਚੇਅਰਮੈਨ ਚੁਣੇ ਜਾਣ ’ਤੇ ਅਸ਼ੋਕ ਪ੍ਰੇਮੀ ਦਾ ਸਨਮਾਨ ਕਰਦੇ ਹੋਏ ਸਮੂਹ ਪੱਤਰਕਾਰ