Dec 3, 2023 08:37 AM
Telangana Election Results 2023 Live: ਤੇਲੰਗਾਨਾ ‘ਚ ਕਾਂਗਰਸ ਅੱਗੇ ਹੈ
ਤੇਲੰਗਾਨਾ ਵਿੱਚ ਸ਼ੁਰੂਆਤੀ ਰੁਝਾਨਾਂ ਵਿੱਚ ਬੀਆਰਐਸ 12 ਸੀਟਾਂ ਅਤੇ ਕਾਂਗਰਸ 15 ਸੀਟਾਂ ਉੱਤੇ ਅੱਗੇ ਹੈ। ਜਦਕਿ ਭਾਜਪਾ ਦਾ ਖਾਤਾ ਵੀ ਅਜੇ ਤੱਕ ਨਹੀਂ ਖੁੱਲ੍ਹਿਆ ਹੈ।
Dec 3, 2023 08:33 AM
Election Results 2023 Live: ਟੌਂਗ ਤੋਂ ਸਚਿਨ ਪਾਇਲਟ ਅਤੇ ਸਰਦਾਰਪੁਰਾ ਤੋਂ ਅਸ਼ੋਕ ਗਹਿਲੋਤ ਅੱਗੇ
ਰਾਜਸਥਾਨ ਦੀ ਟੌਂਗ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਸਚਿਨ ਪਾਇਲਟ ਅਤੇ ਸਰਦਾਰਪੁਰਾ ਤੋਂ ਅਸ਼ੋਕ ਗਹਿਲੋਤ ਅੱਗੇ ਹਨ।
Dec 3, 2023 08:28 AM
Election Results 2023 Live: ਮੱਧ ਪ੍ਰਦੇਸ਼ ਵਿੱਚ ਕਰੀਬੀ ਮੁਕਾਬਲਾ
ਮੱਧ ਪ੍ਰਦੇਸ਼ ਦੀਆਂ 101 ਸੀਟਾਂ ‘ਤੇ ਰੁਝਾਨ ਸਾਹਮਣੇ ਆਇਆ ਹੈ। ਇੱਥੇ ਭਾਜਪਾ 50 ਸੀਟਾਂ ‘ਤੇ ਅਤੇ ਕਾਂਗਰਸ 49 ਸੀਟਾਂ ‘ਤੇ ਅੱਗੇ ਹੈ। ਜਦਕਿ ਬਾਕੀ 2 ਸੀਟਾਂ ‘ਤੇ ਅੱਗੇ ਹਨ।
Dec 3, 2023 08:24 AM
Election Results 2023 Live: ਛੱਤੀਸਗੜ੍ਹ ਵਿੱਚ ਕਾਂਗਰਸ ਦੇ ਪੱਖ ਵਿੱਚ ਰੁਝਾਨ
ਛੱਤੀਸਗੜ੍ਹ ਦੀਆਂ 38 ਸੀਟਾਂ ‘ਤੇ ਰੁਝਾਨ ਸਾਹਮਣੇ ਆਇਆ ਹੈ। ਕਾਂਗਰਸ 20 ਅਤੇ ਭਾਜਪਾ 18 ਸੀਟਾਂ ‘ਤੇ ਅੱਗੇ ਹੈ।
Dec 3, 2023 08:22 AM
ਮੱਧ ਪ੍ਰਦੇਸ਼ ‘ਚ ਭਾਜਪਾ ਅੱਗੇ
ਮੱਧ ਪ੍ਰਦੇਸ਼ ‘ਚ ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ 45 ਸੀਟਾਂ ‘ਤੇ ਅਤੇ ਕਾਂਗਰਸ 39 ਸੀਟਾਂ ‘ਤੇ ਅੱਗੇ ਹੈ।
Assembly Election Result 2023 Live: ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਛੇਤੀ ਹੀ ਸ਼ੁਰੂਆਤੀ ਰੁਝਾਨ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪਲ-ਪਲ ਅੱਪਡੇਟ ਜਾਣਨ ਲਈ ਅਮਰ ਉਜਾਲਾ ਨੂੰ ਪੜ੍ਹਦੇ ਰਹੋ।
– ACTION PUNJAB NEWS