ਪਟਿਆਲਾ 14 ਜੁਲਾਈ (ਐਕਸ਼ਨ ਪੰਜਾਬ)
ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਪੁਲਿਸ (Punjab Police) ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਹਿੰਦੀ ਨੂੰ ਪੁਲਿਸ ਵੱਲੋਂ 2003 ਦੇ ਮਨੁੱਖੀ ਤਸਕਰੀ (ਕਬੂਤਰਬਾਜ਼ੀ) ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਪੁਲਿਸ ਨੇ ਅੱਜ ਪਟਿਆਲਾ ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਗ੍ਰਿਫਤ ‘ਚ ਲਿਆ। ਦੱਸ ਦੇਈਏ ਕਿ ਦਲੇਰ ਮਹਿੰਦੀ ਅਤੇ ਉਸਦੇ ਭਰਾ ਸ਼ਮਸੇਰ ਸਿੰਘ ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ।
ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਅੱਜ 2003 ਕਬੂਤਰਬਾਜ਼ੀ ਮਾਮਲੇ ‘ਚ ਪਟਿਆਲਾ ਅਦਾਲਤ ‘ਚ ਪੇਸ਼ੀ ਸੀ, ਜਿਸ ਵਿੱਚ ਸੁਣਵਾਈ ਦੌਰਾਨ ਅਦਾਲਤ ਨੇ ਮਹਿੰਦੀ ਦੀ ਸਜ਼ਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ ਹੈ।
ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਮਾਮਲੇ ਵਿਚ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਪਟਿਆਲਾ ਅਦਾਲਤ ਨੇ ਦਲੇਰ ਮਹਿੰਦੀ ਨੂੰ 2 ਸਾਲ ਦੀ ਕੈਦ ਤੋਂ ਇਲਾਵਾ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਸੀ। ਜਦਕਿ ਇਸੇ ਮਾਮਲੇ ਵਿੱਚ ਮੁਲਜ਼ਮ ਬੁਲਬੁਲ ਮਹਿਤਾ ਨੂੰ ਬਰੀ ਕਰ ਦਿੱਤਾ ਗਿਆ ਸੀ।
ਕਾਬਿਲ-ਏ-ਗੌਰ ਹੈ ਕਿ ਥਾਣਾ ਸਦਰ ਪਟਿਆਲਾ ਪੁਲਿਸ ਨੇ 19 ਅਕਤੂਬਰ, 2003 ਨੂੰ ਪਿੰਡ ਬਲਬੇੜਾ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਸੀ। ਇਸ ਵਿੱਚ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ, ਉਸਦੇ ਭਰਾ ਸ਼ਮਸ਼ੇਰ ਮਹਿੰਦੀ, ਬੁਲਬੁਲ ਮਹਿਤਾ ਅਤੇ ਧਿਆਨ ਸਿੰਘ ਦੇ ਖਿਲਾਫ਼ ਧੋਖ਼ਾਧੜੀ ਅਤੇ ਮਨੁੱਖ਼ੀ ਤਸਕਰੀ ਤਹਿਤ FIR No. 498 dated 27/08/03 u/s 406,420,120B,465,468,471 IPC and Indian Passport Act ਤਹਿਤ ਮੁਕੱਦਮਾ ਦਰਜ ਕੀਤਾ ਸੀ।
ਮਾਮਲੇ ਵਿੱਚ ਪਹਿਲਾ ਮੁਕਦਮਾ ਅਮਰੀਕਾ ਵਿੱਚ ਦਰਜ ਕੀਤਾ ਸੀ, ਕਿਉਂਕਿ ਜ਼ਿਆਦਾਤਰ ਵਿਅਕਤੀ ਅਮਰੀਕਾ ਭੇਜੇ ਗਏ ਸਨ। ਇਸਤੋਂ ਇਲਾਵਾ ਦਲੇਰ ਮਹਿੰਦੀ ਤੇ ਉਸਦੇ ਭਰਾ ‘ਤੇ ਲਗਭਗ 31 ਅਜਿਹੇ ਕੇਸ ਦਰਜ ਹਨ।