Action Punjab

Breaking News

Approved large scale use of Hydroxychloroquine in India – ਭਾਰਤ ‘ਚ ਹਾਈਡ੍ਰੋਕਸੀ ਕਲੋਰੋ ਕਵੀਨ ਦੀ ਵੱਡੇ ਪੱਧਰ ‘ਤੇ ਵਰਤੋਂ ਨੂੰ ਮਨਜੂਰੀ, India Punjabi News


ਆਈਸੀਐਮਆਰ ਨੇ ਕੋਵਿਡ-19 ਦੀ ਰੋਕਥਾਮ ਲਈ ਮਲੇਰੀਆ ਦੇ ਇਲਾਜ ਵਿੱਚ ਵਰਤੀ ਜਾਂਦੀ ਦਵਾਈ ਹਾਈਡ੍ਰੋਕਸੀ ਕਲੋਰੋ ਕਵੀਨ (Hydroxychloroquine) ਦੀ ਵੱਡੇ ਪੱਧਰ ‘ਤੇ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਵਾਈ ਨੂੰ ਆਧੁਨਿਕ ਯੁੱਗ ਦੀ ‘ਸੰਜੀਵਨੀ’ ਕਿਹਾ ਗਿਆ ਸੀ। ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਆਈਸੀਐਮਆਰ ਇਸ ਦਵਾਈ ਨੂੰ ਆਪਣੇ ਪ੍ਰੋਟੋਕੋਲ ਤੋਂ ਹਟਾ ਸਕਦਾ ਹੈ। ਪਰ ਇਸ ਦੇ ਉਲਟ ਆਪਣੇ ਮੁਲਾਂਕਣ ਵਿੱਚ ਉਸ ਨੇ ਦਵਾਈ ਨਾਲ ਜੁੜੀਆਂ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਆਈਸੀਐਮਆਰ ਨੇ ਇਹ ਫ਼ੈਸਲਾ 1,323 ਹੈਲਥ ਕੇਅਰ ਵਰਕਰਜ਼ ਉੱਤੇ ਦਵਾਈ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਤੋਂ ਬਾਅਦ ਲਿਆ ਹੈ।
 

ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਆਈਸੀਐਮਆਰ ਨੇ ਕਿਹਾ ਹੈ ਕਿ ਸਾਰੀਆਂ ਸਾਵਧਾਨੀ ਵਰਤਦਿਆਂ ਹਾਈਡ੍ਰੋਕਸੀ ਕਲੋਰੋ ਕਵੀਨ ਉਨ੍ਹਾਂ ਸਾਰੇ ਸਿਹਤ ਕਰਮਚਾਰੀਆਂ ਨੂੰ ਦਿੱਤੀ ਜਾ ਸਕਦੀ ਹੈ ਜੋ ਕੋਵਿਡ-19 ਦੇ ਇਲਾਜ ਵਿੱਚ ਲੱਗੇ ਹੋਏ ਹਨ ਅਤੇ ਜਿਨ੍ਹਾਂ ‘ਚ ਲੱਛਣ ਨਹੀਂ ਦਿਖਾਈ ਦੇ ਰਹੇ ਹਨ। ਇਨ੍ਹਾਂ ‘ਚ ਕੁਆਰੰਟੀਨ ਸੈਂਟਰਾਂ ਵਿੱਚ ਤਾਇਨਾਤ ਸਿਹਤ ਕਰਮਚਾਰੀ ਅਤੇ ਸਾਰੇ ਹਸਪਤਾਲਾਂ ਦੇ ਸਿਹਤ ਕਰਮਚਾਰੀ ਵੀ ਸ਼ਾਮਲ ਹਨ।
 

ਸਿਹਤ ਕਰਮਚਾਰੀਆਂ ਤੋਂ ਇਲਾਵਾ ਕੋਵਿਡ-19 ਦੀ ਰੋਕਥਾਮ ਵਿੱਚ ਫਰੰਟ ਲਾਈਨ ‘ਤੇ ਕੰਮ ਕਰ ਰਹੇ ਲੋਕਾਂ ਨੂੰ ਵੀ ਹਾਈਡ੍ਰੋਕਸੀ ਕਲੋਰੋ ਕਵੀਨ ਦਿੱਤੇ ਜਾਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ‘ਚ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤੇ ਗਏ ਇਲਾਕਿਆਂ ‘ਚ ਤਾਇਨਾਤ ਪੁਲਿਸ ਕਰਮਚਾਰੀ ਤੇ ਅਰਧ ਪੈਰਾ ਮਿਲਟਰੀ ਜਵਾਨ ਵੀ ਸ਼ਾਮਲ ਹਨ।
 

ਇਸ ਤੋਂ ਇਲਾਵਾ ਲੈਬ ਟੈਸਟ ‘ਚ ਪਾਜ਼ੀਟਿਵ ਪਾਏ ਗਏ ਵਿਅਕਤੀ ਦੇ ਘਰ ‘ਚ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਇਹ ਦਵਾਈ ਦਿੱਤੀ ਜਾ ਸਕਦੀ ਹੈ। ਦੂਜੇ ਪਾਸੇ ਹਾਈਡ੍ਰੋਕਸੀ ਕਲੋਰੋ ਕਵੀਨ ਦੀ ਵਰਤੋਂ ਨਾਲ ਸਬੰਧਤ ਸਾਵਧਾਨੀਆਂ ‘ਚ ਕਿਹਾ ਗਿਆ ਹੈ ਕਿ ਜੇ ਕਿਸੇ ਵਿਅਕਤੀ ‘ਚ ਇਸ ਦੇ ਬੁਰੇ ਪ੍ਰਭਾਵ ਜਿਵੇਂ ਦਿਲ ਨਾਲ ਸਬੰਧਤ ਬੀਮਾਰੀ ਵਿਖਾਈ ਦੇਵੇ ਤਾਂ ਦਵਾਈ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵੀ ਹਾਈਡ੍ਰੋਕਸੀ ਕਲੋਰੋ ਕਵੀਨ ਨਾ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ।
 

Source link

Other From The World

Related Posts

Treading News

Latest Post