Action Punjab

Breaking News

Sri Lankan fast bowler Shehan Madushanka held on drug possession – ਡਰੱਗ ਰੱਖਣ ਦੋ ਦੋਸ਼ ‘ਚ ਗ੍ਰਿਫ਼ਤਾਰ ਹੋਇਆ ਸ੍ਰੀਲੰਕਾਈ ਕ੍ਰਿਕਟਰ, ਵਨਡੇ ਮੈਚਾਂ ‘ਚ ਲੈ ਚੁੱਕੈ ਹੈਟ੍ਰਿਕ , Sports Punjabi News


ਸ੍ਰੀਲੰਕਾ ਦੀ ਪੁਲਿਸ ਨੇ ਹੈਰੋਇਨ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿੱਚ ਅੰਤਰਰਾਸ਼ਟਰੀ ਕ੍ਰਿਕਟਰ ਸ਼ੇਹਾਨ ਮਦੁਸ਼ਨਾਕਾ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਦੁਸ਼ਨਾਕਾ ਨੇ ਸਾਲ 2018 ਵਿੱਚ ਅੰਤਰਰਾਸ਼ਟਰੀ ਸ਼ੁਰੂਆਤ ਕਰਦਿਆਂ ਹੈਟ੍ਰਿਕ ਲਈ। 25 ਸਾਲਾ ਖਿਡਾਰੀ ਨੂੰ ਮੈਜਿਸਟਰੇਟ ਨੇ ਦੋ ਹਫ਼ਤਿਆਂ ਲਈ ਰਿਮਾਂਡ ‘ਤੇ ਭੇਜ ਦਿੱਤਾ ਹੈ।
 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਸ ਨੂੰ ਐਤਵਾਰ ਨੂੰ ਪਨਾਲਾ ਸ਼ਹਿਰ ਵਿੱਚ ਹਿਰਾਸਤ ਵਿੱਚ ਲਿਆ ਗਿਆ ਤਾਂ ਉਸ ਕੋਲ ਦੋ ਗ੍ਰਾਮ ਤੋਂ ਵੱਧ ਹੈਰੋਇਨ ਸੀ। ਪੁਲਿਸ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਵਿਸ਼ਵ ਵਿਆਪੀ ਲੌਕਡਾਊਨ ਵਿਚਕਾਰ ਮਦੁਸ਼ਨਾਕਾ ਗੱਡੀ ਚਲਾ ਰਹੇ ਸੀ, ਉਦੋਂ ਉਸ ਨੂੰ ਰੋਕਿਆ। ਉਨ੍ਹਾਂ ਦੇ ਨਾਲ ਗੱਡੀ ਵਿੱਚ ਇੱਕ ਹੋਰ ਵਿਅਕਤੀ ਸੀ। ਮਦੁਸ਼ਨਾਕਾ ਨੇ ਜਨਵਰੀ 2018 ਵਿੱਚ ਬੰਗਲਾਦੇਸ਼ ਵਿਰੁਧ ਵਨਡੇ ਡੈਬਿਊ ਵਿੱਚ ਹੈਟ੍ਰਿਕ ਲਈ ਸੀ।

 

ਉਥੇ, ਇਸੇ ਸਾਲ ਇਸੇ ਟੀਮ ਵਿਰੁੱਧ ਦੋ ਟੀ -20 ਮੈਚ ਵੀ ਖੇਡੇ ਸਨ ਪਰ ਸੱਟ ਲੱਗਣ ਕਾਰਨ ਉਸ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡ ਸਕਿਆ। ਉਨ੍ਹਾਂ ਨੂੰ ਨਿਦਾਹਾਸ ਟਰਾਫੀ 2018 ਵਿੱਚ ਵੀ ਚੁਣਿਆ ਗਿਆ ਸੀ ਪਰ ਸੱਟ ਲੱਗਣ ਕਾਰਨ ਉਸ ਨੂੰ ਮੈਚ ਖੇਡੇ ਬਿਨਾਂ ਹੀ ਬਾਹਰ ਹੋਣਾ ਪਿਆ। ਦੱਸ ਦੇਈਏ ਕਿ ਨਿਦਾਹਾਸ ਟਰਾਫੀ ਦੇ 2018 ਦੇ ਫਾਈਨਲ ਵਿੱਚ ਭਾਰਤ ਨੇ ਮੇਜ਼ਬਾਨ ਦੇਸ਼ ਬੰਗਲਾਦੇਸ਼ ਨੂੰ ਮੈਚ ਵਿੱਚ ਹਰਾ ਕੇ ਖ਼ਿਤਾਬ ਜਿੱਤਿਆ ਸੀ। ਟੀਮ ਲਈ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਆਖ਼ਰੀ ਓਵਰ ਵਿੱਚ 22 ਦੌੜਾਂ ਬਣਾ ਕੇ ਭਾਰਤ ਲਈ ਅਸੰਭਵ ਮੈਚ ਬਣਾਇਆ ਸੀ।
 

Source link

Other From The World

Related Posts

Treading News

Latest Post